ਰਾਹਗੀਰ ਇਕ ਵਿਗੜੀ ਸੜਕ ਦੀ ਹਾਲਤ ਸਬੰਧੀ ਜਾਣਕਾਰੀ ਦਿੰਦੇ ਹੋਏ।
ਪੰਜਾਬ ਸਰਕਾਰ ਦੇ ਟੁੱਟੀਆਂ ਸੜਕਾਂ ਨਵੀਆਂ ਬਣਾਉਣ ਦੇ ਵਾਅਦੇ ਹਵਾ ’ਚ ਹੀ ਝੂਟੇ ਖਾਣ ਲੱਗੇ - ਰਾਹਗੀਰ
ਕਟਾਰੀਆਂ, 4 ਅਗਸਤ (ਪ੍ਰੇਮੀ ਸੰਧਵਾਂ) - ਟੁੱਟੀਆਂ ਸੜਕਾਂ ਦੇ ਸਤਾਏ ਰਾਹਗੀਰਾਂ ਨੇ ਸੂੰਢ ਮਕਸੂਦਪੁਰ ਤੋਂ ਝੰਡੇਰ ਕਲਾਂ ਤੱਕ ਟੁੱਟੀ ਸੜਕ ’ਤੇ ਹੋਏ ਚਿੱਕੜ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਸਰਕਾਰ ਟੁੱਟੀਆਂ ਸੜਕਾਂ ਬਣਾਉਣ ਦਾ ਕੰਮ ਜਲਦ ਸ਼ੁਰੂ ਕਰੇਗੀ ਪਰ ਅਫਸੋਸ ਸਰਕਾਰ ਨੇ ਟੁੱਟੀਆਂ ਸੜਕਾਂ ਦਾ ਸੁਧਾਰ ਤਾਂ ਕੀ ਕਰਨਾ ਸੀ, ਸਗੋਂ ਸੜਕਾਂ ਵਿੱਚ ਪਏ ਡੂੰਘੇ ਟੋਇਆਂ ਦੀ ਅਜੇ ਤੱਕ ਮੁਰੰਮਤ ਨਹੀ ਕਰਵਾਈ ਗਈ। ਜਿਸ ਦਾ ਖਮਿਆਜਾ ਬੇਕਸੂਰ ਰਾਹਗੀਰ ਗੰਭੀਰ ਰੂਪ ਵਿਚ ਜਖ਼ਮੀ ਹੋ ਕੇ ਭੁਗਤ ਰਹੇ ਹਨ।
ਕਟਾਰੀਆਂ, 4 ਅਗਸਤ (ਪ੍ਰੇਮੀ ਸੰਧਵਾਂ) - ਟੁੱਟੀਆਂ ਸੜਕਾਂ ਦੇ ਸਤਾਏ ਰਾਹਗੀਰਾਂ ਨੇ ਸੂੰਢ ਮਕਸੂਦਪੁਰ ਤੋਂ ਝੰਡੇਰ ਕਲਾਂ ਤੱਕ ਟੁੱਟੀ ਸੜਕ ’ਤੇ ਹੋਏ ਚਿੱਕੜ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਸਰਕਾਰ ਟੁੱਟੀਆਂ ਸੜਕਾਂ ਬਣਾਉਣ ਦਾ ਕੰਮ ਜਲਦ ਸ਼ੁਰੂ ਕਰੇਗੀ ਪਰ ਅਫਸੋਸ ਸਰਕਾਰ ਨੇ ਟੁੱਟੀਆਂ ਸੜਕਾਂ ਦਾ ਸੁਧਾਰ ਤਾਂ ਕੀ ਕਰਨਾ ਸੀ, ਸਗੋਂ ਸੜਕਾਂ ਵਿੱਚ ਪਏ ਡੂੰਘੇ ਟੋਇਆਂ ਦੀ ਅਜੇ ਤੱਕ ਮੁਰੰਮਤ ਨਹੀ ਕਰਵਾਈ ਗਈ। ਜਿਸ ਦਾ ਖਮਿਆਜਾ ਬੇਕਸੂਰ ਰਾਹਗੀਰ ਗੰਭੀਰ ਰੂਪ ਵਿਚ ਜਖ਼ਮੀ ਹੋ ਕੇ ਭੁਗਤ ਰਹੇ ਹਨ। ਰਾਹਗੀਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਨਾਲ ਕੀਤੇ ਗਏ ਵਾਅਦੇ ਤੇ ਦਾਅਵੇ ਹਵਾ ਵਿੱਚ ਹੀ ਲਟਕ ਰਹੇ ਹਨ। ਜਿਸ ਕਾਰਨ ਰਾਹਗੀਰਾਂ ਅੰਦਰ ਗੁੱਸੇ ਦੀ ਲਹਿਰ ਜੋਰ ਫੜਦੀ ਜਾ ਰਹੀ ਹੈ। ਰਾਹਗੀਰਾਂ ਨੇ ਆਪਣਾ ਦਰਦ ਭਰਿਆ ਦੁੱਖ ਸੁਣਾਉਂਦਿਆਂ ਕਿਹਾ ਕਿ ਕੋਈ ਦਿਨ ਸੁੱਕਾ ਨਹੀ ਲੰਘਦਾ ਜਿਸ ਦਿਨ ਰਾਹਗੀਰਾਂ ਦੇ ਗੰਭੀਰ ਸੱਟਾਂ ਨਾ ਲਗਦੀਆਂ ਹੋਣਗੀਆਂ। ਰਾਹਗੀਰਾਂ ਤੋਂ ਇਲਾਵਾ ਪਿੰਡਾਂ ਦੇ ਪਤਵੰਤੇ ਸੱਜਣਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਟੁੱਟੀਆਂ ਸੜਕਾਂ ਨੂੰ ਤੁਰੰਤ ਬਣਾਇਆ ਜਾਵੇ।