06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਗੁਰੂ ਰਵਿਦਾਸ ਜੀ ਦੀ ਕਲਸ਼ ਯਾਤਰਾ ਬੰਗਾ ਪਹੁੰਚੀ

ਬੰਗਾ, 4 ਅਗਸਤ (ਧਰਮਵੀਰ ਪਾਲ) - ਗੁਰੂ ਰਵਿਦਾਸ ਜੀ ਸਮਰਸਤਾ ਅਭਿਆਨ -2026 ਦੇ ਜ਼ਿਲ੍ਹਾ ਕਨਵੀਨਰ ਡਾ. ਧਰਮਪਾਲ ਖਮਾਚੋਂ ਦੀ ਯੋਗ ਅਗਵਾਈ ’ਚ ‘ਪਾਵਨ ਕਲਸ਼ ਯਾਤਰਾ’ ਸ਼ਾਮ ਨੂੰ ਸਿੱਧ ਮੁਹੱਲਾ ਵਿਖੇ ਸਥਿਤ ਗੁਰੂ ਰਵਿਦਾਸ ਮੰਦਰ ਵਿਖੇ ਪੁੱਜੀ।

Ad Position 21
No active advertisement
ਅਜੀਤ ਡੈਸਕ 05-08-2026
ਬੰਗਾ, 4 ਅਗਸਤ (ਧਰਮਵੀਰ ਪਾਲ) - ਗੁਰੂ ਰਵਿਦਾਸ ਜੀ ਸਮਰਸਤਾ ਅਭਿਆਨ -2026 ਦੇ ਜ਼ਿਲ੍ਹਾ ਕਨਵੀਨਰ ਡਾ. ਧਰਮਪਾਲ ਖਮਾਚੋਂ ਦੀ ਯੋਗ ਅਗਵਾਈ ’ਚ ‘ਪਾਵਨ ਕਲਸ਼ ਯਾਤਰਾ’ ਸ਼ਾਮ ਨੂੰ ਸਿੱਧ ਮੁਹੱਲਾ ਵਿਖੇ ਸਥਿਤ ਗੁਰੂ ਰਵਿਦਾਸ ਮੰਦਰ ਵਿਖੇ ਪੁੱਜੀ। ਇਸ ਯਾਤਰਾ ਦਾ ਗੁਰੂ ਰਵਿਦਾਸ ਜੀ ਦੀਆਂ ਨਾਮਲੇਵਾ ਸੰਗਤਾਂ ਵਲੋਂ ਸਵਾਗਤ ਬਹੁਤ ਹੀ ਜੋਸ਼ੋ ਖਰੋਸ਼ ਨਾਲ ਕੀਤਾ ਗਿਆ। ਇਹ ਪਾਵਨ ਕਲਸ਼ ਯਾਤਰਾ ਗੁਰੂ ਰਵਿਦਾਸ ਮੰਦਰ ਨਵਾਂਸ਼ਹਿਰ ਤੋਂ ਸ਼ੁਰੂ ਹੋਈ ਅਤੇ ਬੰਗਾ ਵਿਖੇ ਸਮਾਪਤ ਹੋਈ। ਜ਼ਿਲ੍ਹਾ ਕਨਵੀਨਰ ਡਾ. ਧਰਮਪਾਲ, ਭਾਜਪਾ ਦੇ ਸਾਬਕਾ ਮੰਡਲ ਪ੍ਰਧਾਨ ਰਾਮ ਕ੍ਰਿਸ਼ਨ ਜਾਖੂ, ਅਤੇ ਮੌਜੂਦਾ ਮੰਡਲ ਪ੍ਰਧਾਨ ਡਾ. ਨਰੇਸ਼ ਰਾਵਲ ਨੇ ਕਲਸ਼ ਨੂੰ ਪੂਰੇ ਆਦਰ ਸਤਿਕਾਰ ਨਾਲ ਸਿਰਾਂ ਉਪਰ ਚੁੱਕਿਆ ਹੋਇਆ ਸੀ। ਜਾਣਕਾਰੀ ਦਿੰਦੇ ਹੋਏ ਡਾ. ਧਰਮਪਾਲ ਖਮਾਚੋਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਕਲਸ਼ ਤਿੰਨ ਮੰਡਲਾਂ ਜਿਸ ਵਿੱਚ ਬੰਗਾ, ਮੁਕੰਦਪੁਰ ਅਤੇ ਬਹਿਰਾਮ ਸ਼ਾਮਲ ਹਨ ਦੇ ਆਏ ਹਨ ਜਿਨ੍ਹਾਂ ਨੂੰ ਸਬੰਧਤ ਮੰਡਲਾਂ ਤੱਕ ਪਹੁੰਚਾ ਦਿੱਤਾ ਜਾਵੇਗਾ। ਗੁਰੂ ਰਵਿਦਾਸ ਮੰਦਰ ਕਮੇਟੀ ਦੇ ਅਹੁਦੇਦਾਰਾਂ ਨੇ ਆਏ ਭਾਜਪਾ ਵਰਕਰਾਂ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸੰਜੀਵ ਭਾਰਦਵਾਜ ਸਾਬਕਾ ਜ਼ਿਲ੍ਹਾ ਪ੍ਰਧਾਨ, ਚੇਤ ਰਾਮ ਰਤਨ ਜ਼ਿਲ੍ਹਾ ਪ੍ਰਧਾਨ ਐਸ. ਸੀ ਮੋਰਚਾ, ਡਿੰਪਲ ਭਾਰਦਵਾਜ ਜ਼ਿਲ੍ਹਾ ਜਨਰਲ ਸਕੱਤਰ, ਰਾਮ ਕ੍ਰਿਸ਼ਨ ਜਾਖੂ, ਡਾ. ਨਰੇਸ਼ ਰਾਵਲ, ਨਰੇਸ਼ ਸ਼ਰਮਾ, ਨਰੇਸ਼ ਕੁਮਾਰ ਸੱਲਣ, ਜੈ ਪਾਲ ਬੈਂਸ, ਪ੍ਰੀਤਮ ਦਾਸ, ਨਿਰਮਲਾ ਦੇਵੀ ਸਾਬਕਾ ਕੌਂਸਲਰ, ਪ੍ਰਸ਼ੋਤਮ ਬੰਗਾ ਪ੍ਰਦੇਸ਼ ਪ੍ਰਧਾਨ ਸ਼ਿਵ ਸੈਨਾ ਐਸ. ਸੀ ਵਿੰਗ, ਹਰਬਲਾਸ ਖਮਾਚੋਂ ਆਦਿ ਵੀ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਹਾਈਕੋਰਟ ਦੇ ਫ਼ੈਸਲੇ ਮਗਰੋਂ ਸਰਕਾਰ ਘਿਰੀ, ਡੀ.ਏ ਤੇ ਏਰੀਅਰ ਦੇ ਮੁੱਦੇ ’ਤੇ ਮੁਲਾਜ਼ਮਾਂ ’ਚ ਖੁਸ਼ੀ ਦੀ ਲਹਿਰ ਅਗਲੀ ਖ਼ਬਰ ਹੈਰੋਇਨ ਸਮੇਤ ਇੱਕ ਵਿਅਕਤੀ ਕਾਬੂ
Ad Position 24
No active advertisement