06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਗਠੀਆ ਅਜਿਹਾ ਖਤਰਨਾਕ ਰੋਗ ਹੈ, ਜੋ ਸਰੀਰ ਨੂੰ ਜੀਵਨ ਭਰ ਲਈ ਅਪਾਹਜ ਕਰ ਸਕਦਾ ਹੈ -ਡਾ. ਪਰਮਿੰਦਰ ਸਿੰਘ ਵਾਰੀਆ

ਬੰਗਾ, 4 ਅਗਸਤ (ਧਰਮਵੀਰ ਪਾਲ) - ਗਠੀਆ ਅੱਜ ਦੇ ਸਮੇਂ ਵਿੱਚ ਇੱਕ ਤੇਜ਼ੀ ਨਾਲ ਵੱਧ ਰਹੀ ਸਰੀਰ ਦੀ ਗੰਭੀਰ ਅਤੇ ਖ਼ਤਰਨਾਕ ਬਿਮਾਰੀ ਬਣ ਰਹੀ ਹੈ। ਗਠੀਆ ਉਹ ਖ਼ਤਰਨਾਕ ਰੋਗ ਹੈ ਜੋ ਹੱਥਾਂ, ਪੈਰਾਂ ਅਤੇ ਸਰੀਰ ਦੇ ਵੱਖ-ਵੱਖ ਜੋੜਾਂ ਵਿੱਚ ਦਰਦ ਦਾ ਕਾਰਨ ਬਣਨ ਦੇ ਨਾਲ-ਨਾਲ ਸਰੀਰ ਨੂੰ ਜੀਵਨ ਭਰ ਲਈ ਅਪਾਹਜ ਕਰ ਸਕਦਾ ਹੈ ।

Ad Position 21
No active advertisement
ਡਾ. ਪਰਮਿੰਦਰ ਸਿੰਘ ਵਾਰੀਆ 05-08-2026
ਬੰਗਾ, 4 ਅਗਸਤ (ਧਰਮਵੀਰ ਪਾਲ) - ਗਠੀਆ ਅੱਜ ਦੇ ਸਮੇਂ ਵਿੱਚ ਇੱਕ ਤੇਜ਼ੀ ਨਾਲ ਵੱਧ ਰਹੀ ਸਰੀਰ ਦੀ ਗੰਭੀਰ ਅਤੇ ਖ਼ਤਰਨਾਕ ਬਿਮਾਰੀ ਬਣ ਰਹੀ ਹੈ। ਗਠੀਆ ਉਹ ਖ਼ਤਰਨਾਕ ਰੋਗ ਹੈ ਜੋ ਹੱਥਾਂ, ਪੈਰਾਂ ਅਤੇ ਸਰੀਰ ਦੇ ਵੱਖ-ਵੱਖ ਜੋੜਾਂ ਵਿੱਚ ਦਰਦ ਦਾ ਕਾਰਨ ਬਣਨ ਦੇ ਨਾਲ-ਨਾਲ ਸਰੀਰ ਨੂੰ ਜੀਵਨ ਭਰ ਲਈ ਅਪਾਹਜ ਕਰ ਸਕਦਾ ਹੈ । ਇਹ ਜਾਣਕਾਰੀ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਹੱਡੀਆਂ ਅਤੇ ਜੋੜਾਂ ਦੇ ਮਾਹਿਰ ਡਾ. ਪਰਮਿੰਦਰ ਸਿੰਘ ਵਾਰੀਆ ਐਮ. ਐਸ. (ਆਰਥੋ) ਨੇ ਆਮ ਲੋਕਾਈ ਨੂੰ ਗਠੀਆ ਦੀ ਬਿਮਾਰੀ ਪ੍ਰਤੀ ਜਾਗਰੂਕ ਕਰਦੇ ਹੋਏ ਦਿੱਤੀ। ਉਨ੍ਹਾਂ ਕਿਹਾ ਕਿ ਗਠੀਆ ਨੂੰ ਆਮ ਜੋੜਾਂ ਦੇ ਦਰਦ ਵਾਂਗ ਸਮਝ ਲੈਣਾ ਇੱਕ ਵੱਡੀ ਗਲਤੀ ਹੁੰਦੀ ਹੈ। ਇਸ ਦੇ ਸ਼ੁਰੂਆਤੀ ਲੱਛਣਾਂ ਨੂੰ ਨਜ਼ਰ ਅੰਦਾਜ਼ ਕਰਨ ਨਾਲ ਬਿਮਾਰੀ ਵੱਧ ਜਾਂਦੀ ਹੈ ਤੇ ਬਾਅਦ ਵਿੱਚ ਇਲਾਜ ਬਹੁਤ ਔਖਾ ਹੋ ਜਾਂਦਾ ਹੈ। ਜਿਹਨਾਂ ਲੋਕਾਂ ਨੂੰ ਸਵੇਰੇ ਉੱਠਣ ਸਮੇਂ ਜੋੜਾਂ ਦਾ ਅਕੜਾਂਦ, ਸੋਜ ਮਹਿਸੂਸ ਹੋਵੇ, ਤੁਰਨ-ਫਿਰਨ ਜਾਂ ਪੌੜੀਆਂ ਚੜ੍ਹਨ ਵਿੱਚ ਮੁਸ਼ਕਲ, ਗੋਡਿਆਂ, ਚੂਲੇ, ਮੋਢਿਆਂ ਜਾਂ ਹੱਥਾਂ ਦੇ ਜੋੜਾਂ ਵਿੱਚ ਦਰਦ ਨਿਰੰਤਰ ਰਹੇ ਜਾਂ ਜੋੜਾਂ ਦੀ ਹਿਲਜੁਲ ਘੱਟ ਜਾਣ ਆਦਿ ਲੱਛਣ ਦੋ ਤੋਂ ਚਾਰ ਹਫ਼ਤਿਆਂ ਤੋਂ ਵੱਧ ਸਮੇਂ ਤੱਕ ਰਹਿਣ ਤਾਂ ਉਹਨਾਂ ਨੂੰ ਤੁਰੰਤ ਹੱਡੀਆਂ ਅਤੇ ਜੋੜਾਂ ਦੇ ਮਾਹਿਰ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ। ਡਾ. ਵਾਰੀਆ ਨੇ ਦੱਸਿਆ ਕਿ ਸਮੇਂ ਸਿਰ ਜਾਂਚ ਹੀ ਗਠੀਆ ਤੋਂ ਬਚਾਅ ਦਾ ਸਭ ਤੋਂ ਵੱਡਾ ਇਲਾਜ ਹੈ। ਉਹਨਾਂ ਦੱਸਿਆ ਕਿ ਗਠੀਆ ਬਾਰੇ ਆਮ ਧਾਰਨਾ ਸੀ ਕਿ ਇਹ ਬਿਮਾਰੀ ਸਿਰਫ਼ ਵੱਡੀ ਉਮਰ ਦੇ ਲੋਕਾਂ ਨੂੰ ਹੁੰਦੀ ਹੈ, ਪਰ ਇਹ ਬਿਮਾਰੀ 30 ਤੋਂ 40 ਸਾਲ ਉਮਰ ਵਿਚ ਵਧੇਰੇ ਹੁੰਦੀ ਹੈ। ਮੌਜੂਦਾ ਸਮੇਂ 30 ਸਾਲ ਤੋਂ ਘੱਟ ਅਤੇ ਬੱਚਿਆਂ ਵਿੱਚ ਵੀ ਗਠੀਆ ਦੀ ਬਿਮਾਰੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਕਿਉਂਕਿ ਗਠੀਆ ਇੱਕ ਜਿਨੈਟਿਕ ਕਿਸਮ ਦੀ ਬਿਮਾਰੀ ਹੈ ਅਤੇ ਜਿਨ੍ਹਾਂ ਪਰਿਵਾਰਾਂ ਦੇ ਕਿਸੇ ਜੀਅ ਨੂੰ ਗਠੀਆ ਦੀ ਬਿਮਾਰੀ ਹੋਈ ਹੋਵੇ ਤਾਂ ਉਹਨਾਂ ਨੂੰ ਇਹ ਬਿਮਾਰੀ ਹੋ ਸਕਦੀ ਹੈ। ਗਠੀਆ ਦੀ ਬਿਮਾਰੀ ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਘੱਟ ਜਾਣ ਕਰਕੇ ਇਸ ਕਰਕੇ ਦਿਲ, ਅੱਖਾਂ, ਫੇਫੜਿਆਂ ਅਤੇ ਚਮੜੀ ’ਤੇ ਅਸਰ ਹੋ ਸਕਦਾ ਹੈ । ਡਾ. ਪਰਮਿੰਦਰ ਸਿੰਘ ਵਾਰੀਆ ਨੇ ਕਿਹਾ ਕਿ ਸਿਹਤਮੰਦ ਜੋੜ ਸਰੀਰ ਨੂੰ ਤੰਦਰੁਸਤ ਰੱਖਦੇ ਹਨ ਅਤੇ ਉਹ ਇੱਕ ਖੁਸ਼ਹਾਲ ਜੀਵਨ ਜੀਅ ਸਕਦਾ ਹੈ। ਉਹਨਾਂ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਗਠੀਆ ਤੋਂ ਇਲਾਵਾ ਹੱਡੀਆਂ ਅਤੇ ਜੋੜਾਂ ਨਾਲ ਸਬੰਧਤ ਬਿਮਾਰੀਆਂ ਦੇ ਮਿਆਰੀ ਇਲਾਜ ਲਈ ਖਾਸ ਪ੍ਰਬੰਧ ਹਨ ।
Ad Position 22
No active advertisement
ਪਿਛਲੀ ਖ਼ਬਰ ਸੰਧਵਾਂ ਵਿਖੇ 57 ਲੱਖ ਦੀ ਕੀਮਤ ਨਾਲ ਤਿਆਰ ਹੋਣ ਵਾਲੀ ਇਮਾਰਤ ਦੀ ਪਿੰਡ ਵਾਸੀਆਂ ਰੱਖੀ ਨੀਂਹ ਅਗਲੀ ਖ਼ਬਰ ਪੁਲਿਸ ਵਲੋਂ ਨਾਕਾਬੰਦੀ ਕਰਕੇ ਸਖਤੀ ਨਾਲ ਕੀਤੀ ਚੈਕਿੰਗ
Ad Position 24
No active advertisement