ਚੋਰਾਂ ਵਲੋਂ ਇੱਕੋ ਰਾਤ 8 ਮੋਟਰਾਂ ਦੀਆਂ ਤਾਰਾਂ ਚੋਰੀ
ਮਜਾਰੀ/ਸਾਹਿਬਾ, 6 ਅਗਸਤ (ਨਿਰਮਲਜੀਤ ਸਿੰਘ ਚਾਹਲ) - ਬੀਤੀ ਰਾਤ ਚੋਰਾਂ ਵੱਲੋਂ ਮਜਾਰੀ ਖੇਤਰ ਦੇ ਵੱਖ-ਵੱਖ ਪਿੰਡਾਂ ਵਿੱਚ ਅੱਠ ਮੋਟਰਾਂ ਦੀਆਂ ਤਾਰਾਂ ਚੋਰੀ ਕਰ ਲਈਆਂ ਗਈਆਂ ਜਿਹਨਾਂ ਵਿੱਚ ਦੋ ਮੋਟਰਾਂ ਵਾਟਰ ਸਪਲਾਈ ਦੀਆਂ ਵੀ ਸ਼ਾਮਲ ਹਨ। ਇਸ ਬਾਰੇ ਨੰਬਰਦਾਰ ਗੁਰਦੇਵ ਸਿੰਘ, ਸਰਪੰਚ ਜੁਝਾਰ ਸਿੰਘ, ਜੀਤਾ, ਬਲਵੀਰ ਸਿੰਘ, ਗੁਰਪ੍ਰੀਤ ਸਿੰਘ, ਸੁਖਜੀਤ ਸਿੰਘ, ਰੁਪਿੰਦਰ ਸਿੰਘ ਸਾਰੇ ਹਿਆਤਪੁਰ ਰੁੜਕੀ ਵਾਸੀਆਂ ਨੇ ਦੱਸਿਆ ਕਿ ਸਾਡੇ ਪਿੰਡ ਦੀ ਚਲਦੀ ਵਾਟਰ ਸਪਲਾਈ ਸਕੀਮ ਜੋ ਪੰਚਾਇਤ ਦੇ ਅਧੀਨ ਹੈ, ਨੂੰ ਚਲਾਉਣ ਵਾਸਤੇ ਜਦੋਂ ਸਵੇਰ ਵੇਲੇ ਓਪਰੇਟਰ ਆਇਆ ਤਾਂ ਉਸ ਨੇ ਵੇਖਿਆ ਕਿ ਸਕੀਮ ਦਾ ਦਰਵਾਜ਼ਾ ਖੋਲ੍ਹ ਕੇ ਚੋਰਾਂ ਵੱਲੋਂ ਅੰਦਰੋਂ ਤਾਰਾਂ ਗਾਇਬ ਕੀਤੀਆਂ ਹੋਈਆਂ ਸਨ।
ਕ
ਕਿਸਾਨ ਆਪਣੀ ਮੋਟਰ ਦੀਆਂ ਤਾਰਾਂ ਬਾਰੇ ਜਾਣਕਾਰੀ ਦਿੰਦੇ ਹੋਏ।
07-08-2026
ਮਜਾਰੀ/ਸਾਹਿਬਾ, 6 ਅਗਸਤ (ਨਿਰਮਲਜੀਤ ਸਿੰਘ ਚਾਹਲ) - ਬੀਤੀ ਰਾਤ ਚੋਰਾਂ ਵੱਲੋਂ ਮਜਾਰੀ ਖੇਤਰ ਦੇ ਵੱਖ-ਵੱਖ ਪਿੰਡਾਂ ਵਿੱਚ ਅੱਠ ਮੋਟਰਾਂ ਦੀਆਂ ਤਾਰਾਂ ਚੋਰੀ ਕਰ ਲਈਆਂ ਗਈਆਂ ਜਿਹਨਾਂ ਵਿੱਚ ਦੋ ਮੋਟਰਾਂ ਵਾਟਰ ਸਪਲਾਈ ਦੀਆਂ ਵੀ ਸ਼ਾਮਲ ਹਨ। ਇਸ ਬਾਰੇ ਨੰਬਰਦਾਰ ਗੁਰਦੇਵ ਸਿੰਘ, ਸਰਪੰਚ ਜੁਝਾਰ ਸਿੰਘ, ਜੀਤਾ, ਬਲਵੀਰ ਸਿੰਘ, ਗੁਰਪ੍ਰੀਤ ਸਿੰਘ, ਸੁਖਜੀਤ ਸਿੰਘ, ਰੁਪਿੰਦਰ ਸਿੰਘ ਸਾਰੇ ਹਿਆਤਪੁਰ ਰੁੜਕੀ ਵਾਸੀਆਂ ਨੇ ਦੱਸਿਆ ਕਿ ਸਾਡੇ ਪਿੰਡ ਦੀ ਚਲਦੀ ਵਾਟਰ ਸਪਲਾਈ ਸਕੀਮ ਜੋ ਪੰਚਾਇਤ ਦੇ ਅਧੀਨ ਹੈ, ਨੂੰ ਚਲਾਉਣ ਵਾਸਤੇ ਜਦੋਂ ਸਵੇਰ ਵੇਲੇ ਓਪਰੇਟਰ ਆਇਆ ਤਾਂ ਉਸ ਨੇ ਵੇਖਿਆ ਕਿ ਸਕੀਮ ਦਾ ਦਰਵਾਜ਼ਾ ਖੋਲ੍ਹ ਕੇ ਚੋਰਾਂ ਵੱਲੋਂ ਅੰਦਰੋਂ ਤਾਰਾਂ ਗਾਇਬ ਕੀਤੀਆਂ ਹੋਈਆਂ ਸਨ। ਇਸੇ ਤਰ੍ਹਾਂ ਨੇੜੇ ਹੀ ਪਿੰਡ ਮਹਿੰਦਪੁਰ ਦੀ ਵਾਟਰ ਸਪਲਾਈ ਸਕੀਮ ਦਾ ਵੀ ਚੋਰਾਂ ਨੇ ਜੰਦਰਾ ਤੇ ਕੁੰਡਾ ਤੋੜ ਕੇ ਤਾਰ ਚੋਰੀ ਕੀਤੀ ਹੋਈ ਸੀ। ਉਸ ਤੋਂ ਬਾਅਦ ਜਦੋਂ ਦਿਨ ਚੜ੍ਹਦੇ ਕੁਝ ਕਿਸਾਨਾਂ ਨੇ ਜਾ ਕੇ ਆਪਣੇ ਖੇਤਾਂ ਵਿੱਚ ਦੇਖਿਆ ਤਾਂ ਉਹਨਾਂ ਦੀਆਂ ਮੋਟਰਾਂ ਦੇ ਕਮਰਿਆਂ ਦੇ ਜਿੰਦਰੇ ਤੇ ਕੁੰਡੇ ਤੋੜ ਕੇ ਅੰਦਰੋਂ ਤਾਰਾਂ ਚੋਰਾਂ ਨੇ ਚੋਰੀ ਕੀਤੀਆਂ ਹੋਈਆਂ ਸਨ ਜਿਨ੍ਹਾਂ ਵਿੱਚ ਪਿਆਰਾ ਸਿੰਘ, ਹਰਬੰਸ ਕੌਰ, ਧਰਮ ਸਿੰਘ, ਮਹਿੰਦਰ ਸਿੰਘ ਸਾਰੇ ਹਿਆਤਪੁਰ ਰੁੜਕੀ, ਗੁਰਮੇਲ ਸਿੰਘ ਬਕਾਪੁਰ, ਸਰਬਜੀਤ ਸਿੰਘ ਭਾਰਾਪੁਰ ਜਿਸ ਦੀਆਂ ਸੋਲਰ ਸਿਸਟਮ ਦੀਆਂ ਤਾਰਾਂ ਚੋਰਾਂ ਨੇ ਚੋਰੀ ਕੀਤੀਆਂ। ਪਿੰਡ ਹਿਆਤਪੁਰ ਰੁੜਕੀ ਤੇ ਮਹਿੰਦਪੁਰ ਦੀਆਂ ਪੰਚਾਇਤਾਂ ਅਤੇ ਬਾਕੀ ਕਿਸਾਨਾਂ ਵੱਲੋਂ ਇਸ ਚੋਰੀ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ।