ਕਾਠਗੜ੍ਹ ਇਲਾਕੇ ਵਿੱਚ ਵੱਧ ਰਹੇ ਚਿੱਟੇ ਦੀ ਸਪਲਾਈ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਥੀਆਂ ਸਮੇਤ ਅਜੇ ਮੰਗੂਪੁਰ।
ਚਿੱਟੇ ਦੀ ਗ੍ਰਿਫਤ ’ਚ ਆਏ ਦੋ ਨੌਜਵਾਨ ਪੁਲਿਸ ਹਵਾਲੇ ਕੀਤੇ
ਰੱਤੇਵਾਲ, 6 ਅਗਸਤ (ਅਸ਼ੋਕ ਕੁਮਾਰ ਲੀਲ)- ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਸਕੀਮ ਤਹਿਤ ਸਾਰੇ ਪੰਜਾਬ ਵਿੱਚ ਢੰਡੋਰਾ ਪਿੱਟਿਆ ਜਾ ਰਿਹਾ ਹੈ ਨਸ਼ਾ ਖਤਮ ਹੋ ਚੁੱਕਾ ਹੈ ਪਰ ਕਾਠਗੜ੍ਹ ਇਲਾਕੇ ਵਿੱਚ ਇੱਕ ਇਹੋ ਜਿਹੀ ਮੰਦਭਾਗੀ ਘਟਨਾ ਨੇ ਸਰਕਾਰ ਦੁਆਰਾ ਕੀਤੇ ਜਾ ਰਹੇ ਦਾਅਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਥਾਣਾ ਕਾਠਗੜ੍ਹ ਵਿੱਚ ਕੀਤਾ।
ਰੱਤੇਵਾਲ, 6 ਅਗਸਤ (ਅਸ਼ੋਕ ਕੁਮਾਰ ਲੀਲ)- ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਸਕੀਮ ਤਹਿਤ ਸਾਰੇ ਪੰਜਾਬ ਵਿੱਚ ਢੰਡੋਰਾ ਪਿੱਟਿਆ ਜਾ ਰਿਹਾ ਹੈ ਨਸ਼ਾ ਖਤਮ ਹੋ ਚੁੱਕਾ ਹੈ ਪਰ ਕਾਠਗੜ੍ਹ ਇਲਾਕੇ ਵਿੱਚ ਇੱਕ ਇਹੋ ਜਿਹੀ ਮੰਦਭਾਗੀ ਘਟਨਾ ਨੇ ਸਰਕਾਰ ਦੁਆਰਾ ਕੀਤੇ ਜਾ ਰਹੇ ਦਾਅਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਥਾਣਾ ਕਾਠਗੜ੍ਹ ਵਿੱਚ ਕੀਤਾ। ਉਹਨਾਂ ਨੇ ਦੱਸਿਆ ਕਿ ਇੱਕ ਰਾਏਪੁਰ ਮਾਜਰਾ ਦਾ 16 ਸਾਲਾਂ ਨੌਜਵਾਨ ਚਿੱਟਾ ਲਾਉਂਦੇ ਹੋਏ ਕਾਬੂ ਕੀਤਾ ਗਿਆ ਹੈ, ਜੋ ਕਿ ਬਹੁਤ ਹੀ ਮੰਦਭਾਗੀ ਘਟਨਾ ਹੈ। ਉਸ ਦੀ ਨਿਸ਼ਾਨਦੇਹੀ ‘ਤੇ ਇੱਕ ਹੋਰ ਨੌਜਵਾਨ ਨੂੰ ਕਾਬੂ ਕੀਤਾ ਗਿਆ ਹੈ ਅਤੇ ਫੜ ਕੇ ਕਾਠਗੜ੍ਹ ਪੁਲਿਸ ਦੇ ਹਵਾਲੇ ਕੀਤਾ ਗਿਆ। ਦੋਨਾਂ ਨੌਜਵਾਨਾਂ ਦੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਇਸ ਵੀਡੀਓ ਕਲਿੱਪ ਵਿੱਚ ਨੌਜਵਾਨ ਚਿੱਟੇ ਦੇ ਟੀਕੇ ਲਗਾਉਣ ਤੇ ਖਰੀਦ ਫਰੋਖ਼ਤ ਸਬੰਧੀ ਫੜੇ ਜਾਣ ‘ਤੇ ਸਭ ਕੁਝ ਦੱਸ ਰਿਹਾ ਹੈ। ਅਜੇ ਮੰਗੂਪੁਰ ਨੇ ਥਾਣਾ ਕਾਠਗੜ੍ਹ ਵਿੱਚ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੋ ਵੱਡੇ ਮਗਰਮੱਛ ਹਨ, ਉਹਨਾਂ ‘ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ, ਜੋ ਸ਼ਰੇਆਮ ਇਲਾਕੇ ਵਿੱਚ ਚਿੱਟੇ ਦੀ ਸਪਲਾਈ ਦੇ ਰਹੇ ਹਨ। ਨੌਜਵਾਨੀ ਨੂੰ ਬਚਾਉਣ ਲਈ ਸਰਕਾਰ ਵੱਲੋਂ ਜ਼ਮੀਨੀ ਪੱਧਰ ‘ਤੇ ਕੋਈ ਕੰਮ ਨਹੀਂ ਕੀਤਾ ਜਾ ਰਿਹਾ। ਆਏ ਦਿਨ ਚਿੱਟੇ ਕਾਰਨ ਕੋਈ ਨਾ ਕੋਈ ਨੌਜਵਾਨ ਦੀ ਮੌਤ ਹੋ ਜਾਂਦੀ ਹੈ। ਇਸ ਮੌਕੇ ਉਹਨਾਂ ਨਾਲ ਧਰਮਪਾਲ ਭਰਥਲਾ, ਨਾਨਕ ਚੰਦ ਜੰਡੀ, ਬਲਜਿੰਦਰ ਮਾਣੇਆਲ, ਲਾਡੀ ਭੂੰਬਲਾ ਮੌਕੇ ‘ਤੇ ਮੌਜੂਦ ਸਨ।