ਅੰਨ੍ਹੇ ਕਤਲ ਦੀ ਗੁੱਥੀ ਸੁੱਲਝੀ, ਪੁਲਿਸ ਨੇ ਦੋ ਦੋਸ਼ੀਆਂ ਨੂੰ ਕੀਤਾ ਕਾਬੂ
ਬੰਗਾ, 13 ਅਗਸਤ (ਧਰਮਵੀਰ ਪਾਲ) - ਥਾਣਾ ਸਿਟੀ ਬੰਗਾ ਵਲੋਂ ਪਿਛਲੇ ਸਮੇਂ ਦੌਰਾਨ ਬੰਗਾ ਵਿਖੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਹਰਜੀਤ ਸਿੰਘ ਉਪ ਕਪਤਾਨ ਪੁਲਿਸ ਸਬ-ਡਵੀਜਨ ਬੰਗਾ ਦੀ ਰਹਿਨੁਮਾਈ ਹੇਠ ਐਸ.
ਬ
ਬੰਗਾ ਵਿਖੇ ਹੋਏ ਅੰਨ੍ਹੇ ਕਤਲ ਦੇ ਦੋਵੇਂ ਕਥਿਤ ਦੋਸ਼ੀਆਂ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸ.ਐਚ.ਓ. ਕੇਵਲ ਕ੍ਰਿਸ਼ਨ ਥਾਣਾ ਸਿਟੀ ਬੰਗਾ। ਤਸਵੀਰ : ਧਰਮਵੀਰ ਪਾਲ
14-08-2026
ਬੰਗਾ, 13 ਅਗਸਤ (ਧਰਮਵੀਰ ਪਾਲ) - ਥਾਣਾ ਸਿਟੀ ਬੰਗਾ ਵਲੋਂ ਪਿਛਲੇ ਸਮੇਂ ਦੌਰਾਨ ਬੰਗਾ ਵਿਖੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਹਰਜੀਤ ਸਿੰਘ ਉਪ ਕਪਤਾਨ ਪੁਲਿਸ ਸਬ-ਡਵੀਜਨ ਬੰਗਾ ਦੀ ਰਹਿਨੁਮਾਈ ਹੇਠ ਐਸ.ਆਈ ਕੇਵਲ ਕ੍ਰਿਸ਼ਨ ਮੁੱਖ ਅਫਸਰ ਥਾਣਾ ਸਿਟੀ ਬੰਗਾ ਨੇ ਦੱਸਿਆ ਕਿ ਥਾਣਾ ਸਿਟੀ ਬੰਗਾ ਵਿਖੇ ਬਰ ਬਿਆਨ ਮਨਦੀਪ ਕੌਰ ਪਤਨੀ ਲੇਟ ਜਗਤਾਰ ਸਿੰਘ ਵਾਸੀ ਸੈਲਾ ਕਲਾਂ ਥਾਣਾ ਮਾਹਿਲਪੁਰ, ਜ਼ਿਲ੍ਹਾ ਹੁਸ਼ਿਆਰਪੁਰ ਵੱਲੋਂ ਦਰਜ ਹੋਇਆ ਸੀ। ਮਨਦੀਪ ਕੌਰ ਦੇ ਬਿਆਨਾਂ ਅਨੁਸਾਰ ਉਸ ਦਾ ਪਤੀ ਜਗਤਾਰ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਸੈਲਾ ਕਲਾਂ, ਥਾਣਾ ਮਾਹਿਲਪੁਰ, ਜ਼ਿਲ੍ਹਾ ਹੁਸ਼ਿਆਰਪੁਰ, ਉਮਰ ਕਰੀਬ 46 ਸਾਲ ਜੋ ਸਤਿੰਦਰਜੀਤ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਮਸੰਦਾਂ ਪੱਟੀ ਬੰਗਾ, ਥਾਣਾ ਸਿਟੀ ਬੰਗਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਨਾਲ ਕਰੀਬ 2 ਸਾਲ ਤੋਂ ਖੇਤੀਬਾੜੀ ਦਾ ਕੰਮ ਕਰਾਉਦਾ ਅਤੇ ਉਸਦੀ ਹਵੇਲੀ ਵਿੱਚ ਦਿਨ ਰਾਤ ਰਹਿੰਦਾ ਸੀ ਅਤੇ ਵਿੱਚ ਵਿਚਾਲੇ ਘਰ ਆ ਜਾਂਦਾ ਸੀ। ਮਿਤੀ 12-05-2026 ਨੂੰ ਘਰ ਤੋਂ ਸਤਿੰਦਰਜੀਤ ਸਿੰਘ ਪਾਸ ਕੰਮ ’ਤੇ ਆ ਗਿਆ ਸੀ। ਸਤਿੰਦਰਜੀਤ ਸਿੰਘ ਉਕਤ ਦਾ ਫੋਨ ਉਸ ਦੇ ਮੋਬਾਇਲ ’ਤੇ ਆਇਆ ਕਿ ਤੁਹਾਡੇ ਪਤੀ ਜਗਤਾਰ ਸਿੰਘ ਦਾ ਕਿਸੇ ਨਾ-ਮਲੂਮ ਵਿਅਕਤੀ ਵਲੋਂ ਕਤਲ ਕਰ ਦਿੱਤਾ ਹੈ, ਤੁਸੀ ਜਲਦੀ ਪਹੁੰਚੋ ਜਦੋਂ ਉਨ੍ਹਾਂ ਆਪਣੇ ਰਿਸ਼ਤੇਦਾਰ ਸਕੇ ਸਬੰਧੀਆਂ ਨਾਲ ਪਹੁੰਚ ਕੇ ਦੇਖਿਆ ਕਿ ਹਵੇਲੀ ਨੂੰ ਲੱਗੇ ਗੇਟ ਦੇ ਅੰਦਰ ਉਸ ਦੇ ਪਤੀ ਜਗਤਾਰ ਸਿੰਘ ਦੀ ਲਾਸ਼ ਲਹੂ ਨਾਲ ਲੱਥਪੱਥ ਪਈ ਹੈ। ਉਸ ਦੇ ਪਤੀ ਜਗਤਾਰ ਸਿੰਘ ਦਾ ਕਿਸੇ ਨਾ-ਮਲੂਮ ਵਿਅਕਤੀਆਂ ਵੱਲੋ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਦੀ ਤਫਤੀਸ਼ ਦੌਰਾਨ ਕਥਿਤ ਮੁੱਖ ਦੋਸ਼ੀ ਰਾਜਵੀਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਮੁਹੱਲਾ ਖੋਸਲਾ ਬੰਗਾ ਥਾਣਾ ਸਿਟੀ ਬੰਗਾ ਸ਼ਹੀਦ ਭਗਤ ਸਿੰਘ ਨਗਰ ਅਤੇ ਕੁਲਜੀਤ ਸਿੰਘ ਉਰਫ ਬੱਬਲ ਪੁੱਤਰ ਸੁਰਜੀਤ ਸਿੰਘ ਵਾਸੀ ਬਾਲੋਂ ਥਾਣਾ ਸਦਰ ਬੰਗਾ ਸ਼ਹੀਦ ਭਗਤ ਸਿੰਘ ਨਗਰ ਨੂੰ ਮੁਕੱਦਮਾ ਵਿੱਚ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ ਦੋਵੇਂ ਕਥਿਤ ਦੋਸ਼ੀਆਂ ਤੋਂ ਪੁੱਛਗਿੱਛ ਜਾਰੀ ਹੈ।