ਬੇਸਹਾਰਾ ਪਸ਼ੂ ਨੂੰ ਬਚਾਉਂਦੀ ਬਲੈਰੋ ਕੈਂਪਰ ਬੇਕਾਬੂ ਹੋ ਕੇ ਪੁਲੀ ’ਚ ਵੱਜੀ
ਕਾਠਗੜ੍ਹ, 13 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ) - ਰੋਪੜ ਬਲਾਚੌਰ ਨੈਸ਼ਨਲ ਹਾਈਵੇ ’ਤੇ ਨੇੜੇ ਤਾਜੋਵਾਲ ਪਿੰਡ ਕੋਲ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.
ਬ
ਬੇਸਹਾਰਾ ਪਸ਼ੂ ਨੂੰ ਬਚਾਉਂਦੀ ਬਲੈਰੋ ਕੈਂਪਰ ਬੇਕਾਬੂ ਹੋ ਕੇ ਪੁਲੀ ’ਚ ਵੱਜੀ
14-08-2026
ਕਾਠਗੜ੍ਹ, 13 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ) - ਰੋਪੜ ਬਲਾਚੌਰ ਨੈਸ਼ਨਲ ਹਾਈਵੇ ’ਤੇ ਨੇੜੇ ਤਾਜੋਵਾਲ ਪਿੰਡ ਕੋਲ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ. ਐਸ. ਐਫ ਟੀਮ ਦੇ ਇੰਚਾਰਜ ਏ. ਐਸ. ਆਈ ਕੁਲਵੀਰ ਸਿੰਘ ਦੱਸਿਆ ਕਿ ਉਨ੍ਹਾਂ ਨੂੰ ਐਮ. ਡੀ. ਟੀ ਡਿਵਾਇੰਜ ਰਾਹੀਂ ਸੂਚਨਾ ਪ੍ਰਾਪਤ ਹੋਈ ਤਾਂ ਉਨ੍ਹਾਂ ਦੀ ਟੀਮ ਨੇ ਮੌਕੇ ’ਤੇ ਜਾ ਕੇ ਤਰੁੰਤ ਦੇਖਿਆ ਕਿ ਇੱਕ ਬਲੈਰੋ ਕੈਂਪਰ ਪੀ. ਬੀ 07ਸੀ ਐਫ 0037 ਜਿਸ ਨੂੰ ਬਲਵਿੰਦਰ ਕੁਮਾਰ ਪੁੱਤਰ ਧਰਮਪਾਲ, ਵਾਸੀ ਘਾਗੋਂ ਗੁਰੂ ਚਲਾ ਰਿਹਾ ਸੀ ਜੋ ਕਿ ਬਲਾਚੌਰ ਤੋਂ ਰੋਪੜ ਸਾਇਡ ਜਾ ਰਹੇ ਸਨ ਜਦੋਂ ਉਹ ਪਿੰਡ ਤਾਜੋਵਾਲ ਦੇ ਕੋਲ ਪਹੁੰਚੇ ਤਾਂ ਗੱਡੀ ਦੇ ਸਾਹਮਣੇ ਅਚਾਨਕ ਇੱਕ ਬੇਸਹਾਰਾ ਪਸ਼ੂ ਆ ਗਿਆ ਜਿਸ ਨੂੰ ਬਚਾਉਣ ਲਈ ਗੱਡੀ ਨੂੰ ਬ੍ਰੇਕ ਮਾਰੀ ਤਾਂ ਗੱਡੀ ਬੈਕਾਬੂ ਹੋ ਕੇ ਪੁਲੀ ਨਾਲ ਜਾ ਟਕਰਾਈ ਜਿਸ ਨਾਲ ਗੱਡੀ ਵਿੱਚ ਸਵਾਰ ਸਵਾਰੀਆਂ ਦੇ ਮਾਮੂਲੀ ਸੱਟਾਂ ਵੱਜੀਆਂ ਅਤੇ ਗੱਡੀ ਭਾਰੀ ਦਾ ਨੁਕਸਾਨ ਹੋ ਗਿਆ। ਐਸ. ਐਸ. ਐਫ ਦੀ ਟੀਮ ਵਲੋਂ ਨੈਸ਼ਨਲ ਹਾਈਵੇ ਅਥਾਰਟੀ ਦੀ ਐਂਬੂਲੈਂਸ ਮੰਗਵਾ ਕੇ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਬਲਾਚੌਰ ਵਿਖੇ ਦਾਖਲ ਕਰਵਾਇਆ ਅਤੇ ਗੱਡੀ ਨੂੰ ਨੈਸ਼ਨਲ ਹਾਈਵੇ ਅਥਾਰਟੀ ਦੀ ਰਿਕਵਰੀ ਵੈਨ ਦੀ ਮਦਦ ਨਾਲ ਸਾਇਡ ’ਤੇ ਕਰਵਾ ਕੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਆਵਾਜਾਈ ਲਈ ਬਹਾਲ ਕਰਵਾਇਆਂ ਗਿਆ। ਹਾਦਸੇ ਸਬੰਧੀ ਕੰਟ੍ਰੋਲ ਰੂਮ ਨਵਾਂਸ਼ਹਿਰ ਅਤੇ ਥਾਣਾ ਕਾਠਗੜ੍ਹ ਨੂੰ ਸੂਚਿਤ ਕਰ ਦਿੱਤਾ ਗਿਆ ਹੈ।