17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਮੱਝ ਚੋਰੀ ਕਰਕੇ ਲਿਜਾਂਦਾ ਚੋਰ ਲੋਕਾਂ ਨੇ ਘੇਰਿਆ

ਮਜਾਰੀ/ਸਾਹਿਬਾ, 17 ਅਗਸਤ (ਨਿਰਮਲਜੀਤ ਸਿੰਘ ਚਾਹਲ)-ਬੀਤੀ ਰਾਤ ਪਿੰਡ ਹਿਆਤਪੁਰ ਰੁੜਕੀ ਵਿਖੇ ਇੱਕ ਮੱਝ ਚੋਰ ਇੱਕ ਘਰ ਵਿੱਚੋਂ ਮੱਝ ਚੋਰੀ ਕਰਕੇ ਲੈ ਗਿਆ। ਘਰਦਿਆਂ ਦੇ ਜਾਗ ਜਾਣ ਅਤੇ ਪਿੰਡ ਵਾਸੀਆਂ ਵੱਲੋਂ ਪਿੱਛਾ ਕਰਨ ‘ਤੇ ਚੋਰ ਮੱਝ ਅਤੇ ਆਪਣਾ ਮੋਟਰਸਾਈਕਲ ਛੱਡ ਕੇ ਰਾਤ ਦੇ ਹਨੇਰੇ ਵਿੱਚ ਫਰਾਰ ਹੋਣ ਵਿੱਚ ਸਫਲ ਹੋ ਗਿਆ।

Ad Position 21
No active advertisement
ਅਜੀਤ ਡੈਸਕ 18-08-2026
ਮਜਾਰੀ/ਸਾਹਿਬਾ, 17 ਅਗਸਤ (ਨਿਰਮਲਜੀਤ ਸਿੰਘ ਚਾਹਲ)-ਬੀਤੀ ਰਾਤ ਪਿੰਡ ਹਿਆਤਪੁਰ ਰੁੜਕੀ ਵਿਖੇ ਇੱਕ ਮੱਝ ਚੋਰ ਇੱਕ ਘਰ ਵਿੱਚੋਂ ਮੱਝ ਚੋਰੀ ਕਰਕੇ ਲੈ ਗਿਆ। ਘਰਦਿਆਂ ਦੇ ਜਾਗ ਜਾਣ ਅਤੇ ਪਿੰਡ ਵਾਸੀਆਂ ਵੱਲੋਂ ਪਿੱਛਾ ਕਰਨ ‘ਤੇ ਚੋਰ ਮੱਝ ਅਤੇ ਆਪਣਾ ਮੋਟਰਸਾਈਕਲ ਛੱਡ ਕੇ ਰਾਤ ਦੇ ਹਨੇਰੇ ਵਿੱਚ ਫਰਾਰ ਹੋਣ ਵਿੱਚ ਸਫਲ ਹੋ ਗਿਆ। ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਪੁੱਤਰ ਝਲਮਣ ਸਿੰਘ ਪਿੰਡ ਹਿਆਤਪੁਰ ਰੁੜਕੀ ਨੇ ਦੱਸਿਆ ਕਿ ਰਾਤ ਇੱਕ ਵਜੇ ਦੇ ਕਰੀਬ ਇੱਕ ਚੋਰ ਉਹਨਾਂ ਦੀ ਹਵੇਲੀ ਵਿੱਚੋਂ ਮੱਝ ਖੋਲ ਕੇ ਲੈ ਗਿਆ। ਅਚਾਨਕ ਬਾਕੀ ਪਸ਼ੂਆਂ ਵੱਲੋਂ ਬੋਲਣ ‘ਤੇ ਜਦੋਂ ਜਾ ਕੇ ਦੇਖਿਆ ਤਾਂ ਉੱਥੇ ਮੱਝ ਹੈ ਨਹੀਂ ਸੀ ਜਿਸ ਬਾਰੇ ਆਲੇ-ਦੁਆਲੇ ਘਰਾਂ ਵਾਲਿਆਂ ਨੂੰ ਇਸ ਦੀ ਸੂਚਨਾ ਦਿੱਤੀ ਗਈ। ਪਿੰਡ ਵਾਸੀਆਂ ਨੇ ਮੂਸਤੈਦੀ ਕਰਦਿਆਂ ਪਿੰਡ ਦੇ ਚਾਰੇ ਪਾਸੇ ਮੱਝ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਜਦੋਂ ਪਿੰਡ ਦੇ ਕੁਝ ਨੌਜਵਾਨ ਪਿੰਡ ਬਕਾਪੁਰ ਦੀ ਦਾਣਾ ਮੰਡੀ ਲਾਗੇ ਗਏ ਤਾਂ ਇੱਕ ਬੰਦਾ ਉਹੀ ਮੱਝ ਲੈ ਕੇ ਜਾ ਰਿਹਾ ਸੀ। ਚੋਰ ਨੇ ਪਿੰਡ ਵਾਸੀਆਂ ਨੂੰ ਆਉਂਦੇ ਵੇਖ ਕੇ ਮੱਝ ਨੂੰ ਛੱਡ ਕੇ ਉੱਥੇ ਮੱਕੀ ਦੀ ਫਸਲ ਵਿੱਚ ਲੁੱਕ ਗਿਆ ਤੇ ਰਾਤ ਦੇ ਹਨੇਰੇ ਦਾ ਫਾਇਦਾ ਲੈਂਦਾ ਹੋਇਆ ਚੋਰ ਫਰਾਰ ਹੋ ਗਿਆ। ਚੋਰ ਨੇ ਆਪਣਾ ਮੋਟਰਸਾਈਕਲ ਸਪਲੈਂਡਰ ਪੀ.ਬੀ 50 ਏ 9471 ਇੱਕ ਪੱਪੂਲਰਾਂ ਦੇ ਖੇਤ ਵਿੱਚ ਲਕੋ ਕੇ ਖੜਾ ਕੀਤਾ ਹੋਇਆ ਸੀ। ਪਿੰਡ ਵਾਸੀਆਂ ਨੇ ਮੱਝ ਮਾਲਕਾਂ ਦੇ ਹਵਾਲੇ ਕਰਕੇ ਮੋਟਰਸਾਈਕਲ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਜਿਸ ਦੀ ਸੂਚਨਾ ਪੁਲਿਸ ਚੌਂਕੀ ਸੜੋਆ ਵਿਖੇ ਦੇ ਦਿੱਤੀ ਗਈ ਹੈ। ਪਿੰਡ ਦੇ ਨੰਬਰਦਾਰ ਗੁਰਦੇਵ ਸਿੰਘ, ਹਰਭਜਨ ਸਿੰਘ, ਮੇਹਰ ਸਿੰਘ, ਸੁਰਿੰਦਰ ਸਿੰਘ ਛਿੰਦਾ, ਜਸਵਿੰਦਰ ਸਿੰਘ ਆਦਿ ਨੇ ਸ਼ੱਕ ਜਾਹਿਰ ਕੀਤਾ ਹੈ ਕਿ ਇਸ ਚੋਰ ਦੇ ਨਾਲ ਹੋਰ ਬੰਦੇ ਵੀ ਹੋ ਸਕਦੇ ਹਨ। ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮੱਝ ਚੋਰ ਨੂੰ ਜਲਦੀ ਕਾਬੂ ਕੀਤਾ ਜਾਵੇ। ਇਲਾਕੇ ਵਿੱਚ ਲੰਬੇ ਸਮੇਂ ਤੋਂ ਮੱਝਾਂ ਚੋਰੀ ਹੋਣ ਦੀਆਂ ਹੋ ਰਹੀਆਂ ਵਾਰਦਾਤਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ। ਬਰਾਮਦ ਹੋਏ ਮੋਟਰਸਾਈਕਲ ਦੀ ਵੀ ਬਰੀਕੀ ਨਾਲ ਜਾਂਚ ਕੀਤੀ ਜਾਵੇ। ਪਿੰਡ ਵਾਸੀਆਂ ਨੇ ਸ਼ੱਕ ਜਾਹਿਰ ਕੀਤਾ ਕਿ ਹੋ ਸਕਦਾ ਇਹ ਮੋਟਰਸਾਈਕਲ ਵੀ ਚੋਰੀ ਦਾ ਹੀ ਹੋਵੇ। ਇਹ ਵੀ ਪਤਾ ਲੱਗਾ ਹੈ ਕਿ ਇਸੇ ਰਾਤ ਚੋਰਾਂ ਵੱਲੋਂ ਇੱਕ ਲਾਗਲੇ ਪਿੰਡ ਤੋਂ ਵੀ ਦੋ ਮੱਝਾਂ ਚੋਰੀ ਕੀਤੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਭਾਖੜਾ ਡੈਮ ’ਚ ਪਾਣੀ ਦਾ ਪੱਧਰ 1623.11 ਫੁੱਟ ਅਗਲੀ ਖ਼ਬਰ ਕੇ.ਵੀ.ਕੇ. ਲੰਗੜੋਆ ਵਿਖੇ ਅੱਜ ਤੋਂ ਹੋਵੇਗੀ ‘ਸੂਰ ਪਾਲਣ’ ਦੀ ਸਿਖਲਾਈ ਸ਼ੁਰੂ
Ad Position 24