ਸ਼ੇਰੇ-ਏ-ਪੰਜਾਬ ਟੋਲ ਪਲਾਜ਼ਾ ਬੱਛੂਆਂ ਵਰਕਰ ਯੂਨੀਅਨ ਵੱਲੋਂ ਚੇਅਰਮੈਨ ਜਿੰਦਰ ਧੌਲ ਨੂੰ ਕੀਤਾ ਸਨਮਾਨਿਤ
ਕਾਠਗੜ੍ਹ, 18 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ)-ਬੱਛੂਆ ਟੌਲ ਪਲਾਜ਼ਾ ਵਿਖੇ ਕਾਂਗਰਸ ਪਾਰਟੀ ਦੇ ਹਲਕਾ ਬਲਾਚੌਰ ਤੋਂ ਐਸ. ਸੀ ਸੈੱਲ ਦੇ ਚੇਅਰਮੈਨ ਜਿੰਦਰ ਧੌਲ ਦਾ ਟੌਲ ਪਲਾਜ਼ਾ ਦੇ ਕਰਮਚਾਰੀਆਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।
ਕਾਠਗੜ੍ਹ, 18 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ)-ਬੱਛੂਆ ਟੌਲ ਪਲਾਜ਼ਾ ਵਿਖੇ ਕਾਂਗਰਸ ਪਾਰਟੀ ਦੇ ਹਲਕਾ ਬਲਾਚੌਰ ਤੋਂ ਐਸ.ਸੀ ਸੈੱਲ ਦੇ ਚੇਅਰਮੈਨ ਜਿੰਦਰ ਧੌਲ ਦਾ ਟੌਲ ਪਲਾਜ਼ਾ ਦੇ ਕਰਮਚਾਰੀਆਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸ਼ੇਰੇ-ਏ-ਪੰਜਾਬ ਟੋਲ ਪਲਾਜ਼ਾ ਵਰਕਰ ਯੂਨੀਅਨ ਪੰਜਾਬ ਨਾਲ ਸਬੰਧਤ ਕਰਮਚਾਰੀ ਵੀ ਵੱਡੀ ਗਿਣਤੀ ਵਿੱਚ ਮੌਜੂਦ ਰਹੇ। ਇਸ ਮੌਕੇ ਕਰਮਚਾਰੀਆਂ ਨੇ ਜਿੰਦਰ ਧੌਲ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਨਾਲ ਵੱਖ-ਵੱਖ ਮਸਲਿਆਂ ਸਬੰਧੀ ਵਿਚਾਰ-ਵਟਾਂਦਰਾ ਵੀ ਕੀਤਾ। ਜਿੰਦਰ ਧੌਲ ਨੇ ਟੌਲ ਪਲਾਜ਼ਾ ਦੇ ਕਰਮਚਾਰੀਆਂ ਵੱਲੋਂ ਕੀਤੇ ਸਨਮਾਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਅਤੇ ਹੱਕਾਂ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਸ਼ੇਰੇ-ਏ-ਪੰਜਾਬ ਟੋਲ ਪਲਾਜ਼ਾ ਵਰਕਰ ਯੂਨੀਅਨ ਪੰਜਾਬ ਦੇ ਆਗੂਆਂ ਅਤੇ ਕਰਮਚਾਰੀਆਂ ਨੇ ਜਿੰਦਰ ਧੌਲ ਨਾਲ ਮਿਲ ਕੇ ਭਵਿੱਖ ਵਿੱਚ ਵੀ ਆਪਸੀ ਸਹਿਯੋਗ ਬਣਾਈ ਰੱਖਣ ਦਾ ਭਰੋਸਾ ਦਿੱਤਾ। ਇਸ ਮੌਕੇ ‘ਤੇ ਨਿਰਮਲ ਸਿੰਘ ਨਿੰਮਾ ਪ੍ਰਧਾਨ ਹਲਕਾ ਬਲਾਚੌਰ ਯੂਥ ਕਾਂਗਰਸ, ਸਾਬਕਾ ਕੌਂਸਲਰ ਲਾਲ ਬਹਾਦਰ ਗਾਂਧੀ, ਸਾਬਕਾ ਚੇਅਰਮੈਨ ਧਰਮਪਾਲ ਭਰਥਲਾ, ਬਲਵਿੰਦਰ ਮਾਣੇਵਾਲ, ਕੁਲਵਿੰਦਰ ਮੰਡ, ਬੱਬਲ ਰੋਪੜ, ਹਰਪ੍ਰੀਤ ਰੋਪੜ, ਰੋਹਿਤ ਘਈ, ਮਨੀ ਖੱਤਰੀ, ਮੰਗਾ ਖੱਤਰੀ, ਬੌਬੀ ਰੋਪੜ, ਅਜੈ ਰੋਪੜ, ਭਿੰਦਾ ਕਿਸ਼ਨਪੁਰ, ਵਿਜੇ ਭਰਥਲਾ, ਮਨੀ ਭਰਥਲਾ, ਪੰਮਾ ਪਨਿਆਲੀ, ਦਿਲਾਵਰ ਰਾਏਪੁਰ ਆਦਿ ਹਾਜ਼ਰ ਸਨ। ਤਸਵੀਰ 18 ਨਵਾਂਸ਼ਹਿਰ 23 ਬੱਛੂਆ ਟੌਲ ਪਲਾਜ਼ਾ ਵਿਖੇ ਕਾਂਗਰਸ ਪਾਰਟੀ ਦੇ ਹਲਕਾ ਬਲਾਚੌਰ ਤੋਂ ਐਸ.ਸੀ ਸੈੱਲ ਦੇ ਚੇਅਰਮੈਨ ਜਿੰਦਰ ਧੌਲ ਦਾ ਸ਼ੇਰੇ-ਏ-ਪੰਜਾਬ ਟੋਲ ਪਲਾਜ਼ਾ ਵਰਕਰ ਯੂਨੀਅਨ ਪੰਜਾਬ ਦੇ ਕਰਮਚਾਰੀ ਸਨਮਾਨ ਕਰਦੇ ਹੋਏ। ਤਸਵੀਰ : ਹਰਸਿਮਰਨ ਜੋਤ ਸਿੰਘ ਕਲੇਰ