ਪੁਰਾਣਾ ਪਿੰਡ ਰੱਤੇਵਾਲ ਤੋਂ ਸ਼ਰਧਾਲੂਆਂ ਦਾ ਜਥਾ ਰਵਾਨਾ ਕਰਨ ਸਮੇਂ ਵਿਧਾਇਕ ਸੰਤੋਸ਼ ਕਟਾਰੀਆ ਨਾਲ ਸਤਨਾਮ ਜਲਾਲਪੁਰ ਤੇ ਹੋਰ।
ਪੁਰਾਣਾ ਪਿੰਡ ਰੱਤੇਵਾਲ ਤੋਂ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਅਤੇ ਸਤਨਾਮ ਜਲਾਲਪੁਰ ਨੇ ਕੀਤੀ ਤੀਰਥ ਯਾਤਰਾ ਬੱਸ ਰਵਾਨਾ
ਰੱਤੇਵਾਲ, 18 ਅਗਸਤ (ਅਸ਼ੋਕ ਕੁਮਾਰ ਲੀਲ) - ਪੰਜਾਬ ਸਰਕਾਰ ਦੁਆਰਾ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਪੁਰਾਣਾ ਪਿੰਡ ਰੱਤੇਵਾਲ ਤੋਂ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਅਤੇ ਸਤਨਾਮ ਜਲਾਲਪੁਰ ਨੇ ਹਰੀ ਝੰਡੀ ਦਿਖਾ ਕੇ ਬਸ ਨੂੰ ਰਵਾਨਾ ਕੀਤਾ। ਇਸ ਮੌਕੇ ’ਤੇ ਸਮੂਹ ਯਾਤਰੀਆਂ ਨੂੰ ਸ੍ਰੀਮਤੀ ਸੰਤੋਸ਼ ਕਟਾਰੀਆ ਅਤੇ ਸਤਨਾਮ ਜਲਾਲਪੁਰ ਵੱਲੋਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।
ਰੱਤੇਵਾਲ, 18 ਅਗਸਤ (ਅਸ਼ੋਕ ਕੁਮਾਰ ਲੀਲ) - ਪੰਜਾਬ ਸਰਕਾਰ ਦੁਆਰਾ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਪੁਰਾਣਾ ਪਿੰਡ ਰੱਤੇਵਾਲ ਤੋਂ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਅਤੇ ਸਤਨਾਮ ਜਲਾਲਪੁਰ ਨੇ ਹਰੀ ਝੰਡੀ ਦਿਖਾ ਕੇ ਬਸ ਨੂੰ ਰਵਾਨਾ ਕੀਤਾ। ਇਸ ਮੌਕੇ ’ਤੇ ਸਮੂਹ ਯਾਤਰੀਆਂ ਨੂੰ ਸ੍ਰੀਮਤੀ ਸੰਤੋਸ਼ ਕਟਾਰੀਆ ਅਤੇ ਸਤਨਾਮ ਜਲਾਲਪੁਰ ਵੱਲੋਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਪਿੰਡ ਦੇ ਸਰਪੰਚ ਰਕੇਸ਼ ਕੁਮਾਰ ਬੰਟੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਤੀਰਥ ਯਾਤਰਾ ਸਕੀਮ ਤਹਿਤ ਬਜ਼ੁਰਗਾਂ ਨੂੰ ਜੋ ਗੁਰੂਧਾਮਾਂ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲਾ ਕਰਨ ਦਾ ਮੌਕਾ ਮਿਲ ਰਿਹਾ ਹੈ ਉਹ ਸਰਕਾਰ ਦੀ ਨੇਕ ਦਿਲੀ ਅਤੇ ਬਜ਼ੁਰਗਾਂ ਪ੍ਰਤੀ ਆਪਣੀ ਜਿੰਮੇਵਾਰੀ ਨੂੰ ਸਹੀ ਤਰੀਕੇ ਨਾਲ ਨਿਭਾਉਣ ਦਾ ਯਤਨ ਕੀਤਾ ਗਿਆ ਹੈ ਜੋ ਕਿ ਸ਼ਲਾਘਾਯੋਗ ਹੈ। ਇਸ ਮੌਕੇ ’ਤੇ ਰਾਮ ਲਾਲ ਬਜਾੜ, ਬਲਦੇਵ ਕ੍ਰਿਸ਼ਨ, ਧਰਮਵੀਰ ਨੰਬੜਦਾਰ, ਰਮਨ ਬਜਾੜ, ਪੋਲਾ ਚੌਹਾਨ, ਮੋਹਨ ਸਿੰਘ, ਸੁਰਿੰਦਰ ਸਿੰਘ, ਸੋਹਣ ਸਿੰਘ, ਤੇਜਾ ਸਿੰਘ, ਮੋਹਣ ਲਾਲ, ਸੁਰਿੰਦਰ ਕੁਮਾਰ, ਮੇਲਾ ਰਾਮ ਚਾੜ ਅਤੇ ਭਾਰੀ ਗਿਣਤੀ ਵਿੱਚ ਨਗਰ ਨਿਵਾਸੀ ਮੌਕੇ ਤੇ ਮੌਜੂਦ ਰਹੇ।