18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਪਿੰਡ ਗੜ੍ਹੀ ਅਜੀਤ ਸਿੰਘ ਵਿਖੇ ਦੇਹਰਾ ਦਾਤਾ ਪੀਰ ਨਿਗਾਹਾ ਛਿੰਝ ਕਮੇਟੀ ਵਲੋਂ 19ਵਾਂ ਸਾਲਾਨਾ ਛਿੰਝ ਮੇਲਾ ਕਰਵਾਉਣ ਸੰਬੰਧੀ ਮੀਟਿੰਗ

ਔੜ/ਝਿੰਗੜਾਂ, 18 ਅਗਸਤ (ਕੁਲਦੀਪ ਸਿੰਘ ਝਿੰਗੜ) - ਵਿਧਾਨ ਸਭਾ ਹਲਕਾ ਬੰਗਾ ਅਧੀਨ ਪੈਂਦੇ ਇਤਿਹਾਸਕ ਪਿੰਡ ਗੜ੍ਹੀ ਅਜੀਤ ਸਿੰਘ ਵਿਖੇ ਦੇਹਰਾ ਲੱਖ ਦਾਤਾ ਪੀਰ ਨਿਗਾਹਾ ਛਿੰਝ ਕਮੇਟੀ ਵਲੋਂ ਗ੍ਰਾਮ ਪੰਚਾਇਤ ਅਤੇ ਦੇਸ਼ ਵਿਦੇਸ਼ ਵਿੱਚ ਵਸਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 19ਵਾਂ ਸਲਾਨਾ ਛਿੰਝ ਤੇ ਸੱਭਿਆਚਾਰਕ ਮੇਲਾ ਕਰਵਾਉਣ ਸਬੰਧੀ ਮੀਟਿੰਗ ਛਿੰਝ ਕਮੇਟੀ ਪ੍ਰਧਾਨ ਅਮਰੀਕ ਸਿੰਘ ਪੁਰੇਵਾਲ, ਸਰਪੰਚ ਬਹਾਦਰ ਸਿੰਘ ਥਿਆੜਾ ਗੜ੍ਹੀ ਤੇ ਰੂਪ ਲਾਲ ਧੀਰ ਕੈਨੇਡਾ ਦੀ ਪ੍ਰਧਾਨਗੀ ਹੇਠ ਛਿੰਝ ਕਮੇਟੀ ਦੇ ਮੁੱਖ ਦਫ਼ਤਰ ਦੇਹਰਾ ਲੱਖ ਦਾਤਾ ਪੀਰ ਨਿਗਾਹਾ ਵਿਖੇ ਹੋਈ। ਜਿਸ ਵਿੱਚ ਕਮੇਟੀ ਦੇ ਅਹੁਦੇਦਾਰ ਤੇ ਮੈਂਬਰ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਸ਼ਾਮਲ ਹੋਏ।

Ad Position 21
No active advertisement
ਅਜੀਤ ਡੈਸਕ 19-08-2026
ਔੜ/ਝਿੰਗੜਾਂ, 18 ਅਗਸਤ (ਕੁਲਦੀਪ ਸਿੰਘ ਝਿੰਗੜ) - ਵਿਧਾਨ ਸਭਾ ਹਲਕਾ ਬੰਗਾ ਅਧੀਨ ਪੈਂਦੇ ਇਤਿਹਾਸਕ ਪਿੰਡ ਗੜ੍ਹੀ ਅਜੀਤ ਸਿੰਘ ਵਿਖੇ ਦੇਹਰਾ ਲੱਖ ਦਾਤਾ ਪੀਰ ਨਿਗਾਹਾ ਛਿੰਝ ਕਮੇਟੀ ਵਲੋਂ ਗ੍ਰਾਮ ਪੰਚਾਇਤ ਅਤੇ ਦੇਸ਼ ਵਿਦੇਸ਼ ਵਿੱਚ ਵਸਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 19ਵਾਂ ਸਲਾਨਾ ਛਿੰਝ ਤੇ ਸੱਭਿਆਚਾਰਕ ਮੇਲਾ ਕਰਵਾਉਣ ਸਬੰਧੀ ਮੀਟਿੰਗ ਛਿੰਝ ਕਮੇਟੀ ਪ੍ਰਧਾਨ ਅਮਰੀਕ ਸਿੰਘ ਪੁਰੇਵਾਲ, ਸਰਪੰਚ ਬਹਾਦਰ ਸਿੰਘ ਥਿਆੜਾ ਗੜ੍ਹੀ ਤੇ ਰੂਪ ਲਾਲ ਧੀਰ ਕੈਨੇਡਾ ਦੀ ਪ੍ਰਧਾਨਗੀ ਹੇਠ ਛਿੰਝ ਕਮੇਟੀ ਦੇ ਮੁੱਖ ਦਫ਼ਤਰ ਦੇਹਰਾ ਲੱਖ ਦਾਤਾ ਪੀਰ ਨਿਗਾਹਾ ਵਿਖੇ ਹੋਈ। ਜਿਸ ਵਿੱਚ ਕਮੇਟੀ ਦੇ ਅਹੁਦੇਦਾਰ ਤੇ ਮੈਂਬਰ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਸ਼ਾਮਲ ਹੋਏ। ਇਸ ਮੌਕੇ ਕਮੇਟੀ ਦੇ ਅਹੁਦੇਦਾਰਾਂ ਵਲੋਂ ਅਸਥਾਨ ’ਤੇ ਚੱਲ ਰਹੇ ਵਿਕਾਸ ਕਾਰਜਾਂ ਅਤੇ ਪਿਛਲੇ ਸਾਲ ਦੇ ਛਿੰਝ ਮੇਲੇ ਦਾ ਲੇਖਾ ਜੋਖਾ ਕੀਤਾ ਗਿਆ। ਇਸ ਮੌਕੇ ਸਾਰੇ ਸਾਥੀਆਂ ਦੀ ਸਹਿਮਤੀ ਨਾਲ ਸਲਾਨਾ ਛਿੰਝ ਤੇ ਸੱਭਿਆਚਾਰਕ ਮੇਲਾ 20ਤੋਂ 23 ਸਤੰਬਰ ਨੂੰ ਕਰਵਾਉਣ ਦਾ ਫੈਸਲਾ ਕੀਤਾ ਗਿਆ ਅਤੇ ਸਹਿਯੋਗੀ ਸੱਜਣਾਂ ਨੂੰ ਜਿੰਮੇਵਾਰੀਆਂ ਸੌਂਪੀਆਂ ਗਈਆਂ। ਮੀਟਿੰਗ ਉਪਰੰਤ ਛਿੰਝ ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਰੂਪ ਲਾਲ ਧੀਰ ਕੈਨੇਡਾ, ਪ੍ਰਧਾਨ ਅਮਰੀਕ ਸਿੰਘ ਪੁਰੇਵਾਲ, ਸਰਪੰਚ ਬਹਾਦਰ ਸਿੰਘ ਥਿਆੜਾ ਗੜ੍ਹੀ, ਅਵਤਾਰ ਸਿੰਘ ਦਿਉਲ, ਬਲਕਾਰ ਸਿੰਘ ਅਣਦੇਹ ਆਦਿ ਸਾਥੀ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਛਿੰਝ ਮੇਲੇ ਨੂੰ ਸਫਲ ਬਣਾਉਣ ਲਈ ਸਮਾਜ ਸੇਵੀ, ਐਨ. ਆਰ. ਆਈ ਵੀਰਾਂ ਅਤੇ ਪਿੰਡ ਵਾਸੀ ਵੀਰਾਂ ਵਲੋਂ ਭਾਰੀ ਸਹਿਯੋਗ ਮਿਲ ਰਿਹਾ ਹੈ। ਇਸ ਮੌਕੇ ਕਮੇਟੀ ਦੇ ਮੁੱਖ ਅਹੁਦੇਦਾਰ ਅਵਤਾਰ ਸਿੰਘ ਦਿਉਲ, ਰੂਪ ਲਾਲ ਧੀਰ ਕੈਨੇਡਾ, ਬਲਵੀਰ ਸਿੰਘ ਦਦਰਾਲ, ਡਾ. ਜੋਗਾ ਸਿੰਘ ਧੀਰ, ਸੁੱਚਾ ਰਾਮ ਧੀਰ, ਸੁਰਿੰਦਰ ਸਿੰਘ ਬੈਂਸ, ਬਲਿਹਾਰ ਸਿੰਘ ਅਣਦੇਹ, ਪੰਚ ਗੋਬਿੰਦ ਸਿੰਘ ਧੀਰ, ਅਮਨਦੀਪ ਧੀਰ, ਜੋਗਾ ਸਿੰਘ ਗਰਚਾ, ਬਲਵੀਰ ਧੀਰ, ਸੁਰਜੀਤ ਸਿੰਘ ਚਾਹਲ, ਗੁਦਾਵਰ ਸਿੰਘ ਦੁਸਾਂਝ, ਮੇਜਰ ਸਿੰਘ ਥਿਆੜਾ, ਜਸਵਿੰਦਰ ਕੁਮਾਰ ਜੇ. ਈ, ਭੁਪਿੰਦਰ ਸਿੰਘ ਗਿੱਲ, ਲਖਵਿੰਦਰ ਧੀਰ ਪੰਚ, ਗੁਰਪਾਲ ਰਾਮ ਧੀਰ, ਜਸਪਾਲ ਧੀਰ, ਰਕੇਸ਼ ਕੁਮਾਰ ਦਦਰਾਲ, ਦੀਪੂ ਬਾਬਾ, ਚਰਨਜੀਤ ਕੈਰੋਂ, ਰਾਜਦੀਪ ਸਿੰਘ ਭੋਪਾਲ, ਅਜਮੇਰ ਸਿੰਘ ਅਣਦੇਹ, ਗੁਰਨਾਮ ਸਿੰਘ ਚੋਟ, ਸੁਖਬੀਰ ਸਿੰਘ ਥਿਆੜਾ, ਜਗਤਾਰ ਦਦਰਾਲ, ਗਿਆਨੀ ਜੋਗਿੰਦਰ ਸਿੰਘ, ਮਾ. ਸਤਨਾਮ ਧੀਰ, ਸੋਹਣ ਸਿੰਘ, ਗੋਗੀ ਪੁਰੇਵਾਲ, ਜਸਵੀਰ ਸਿੰਘ ਮਾਹਲ, ਬਲਕਾਰ ਸਿੰਘ ਪੁਰੇਵਾਲ, ਬਲਵਿੰਦਰ ਬਿੱਟੂ, ਗੁਰਨੇਕ ਸਿੰਘ ਗਰਚਾ, ਬਲਰਾਜ ਸਿੰਘ ਪੁਰੇਵਾਲ, ਕੁਲਵੰਤ ਧੀਰ, ਜਸਵੀਰ ਸਿੰਘ ਅਣਦੇਹ, ਗੁਦਾਵਰ ਦਦਰਾਲ, ਗੁਰਜਿੰਦਰ ਸਿੰਘ ਅਣਦੇਹ, ਰੇਸ਼ਮ ਚੰਦ ਧੀਰ, ਗੋਰਾ ਧੀਰ, ਮੇਜਰ ਪੇਂਟਰ, ਲਾਡੀ ਧੀਰ, ਗੁਰਜੀਤ ਧੀਰ, ਸੰਦੀਪ ਧੀਰ, ਹਨੀ ਦਦਰਾਲ, ਬਲਵਿੰਦਰ ਦਦਰਾਲ, ਗੋਪਾਲ ਯਾਦਵ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਵਲੋਂ ਲਗਾਏ ਮੁਫ਼ਤ ਮੈਡੀਕਲ ਕੈਂਪ ਦੌਰਾਨ 1105 ਮਰੀਜ਼ਾਂ ਦੀ ਜਾਂਚ ਅਗਲੀ ਖ਼ਬਰ ਪੁਰਾਣਾ ਪਿੰਡ ਰੱਤੇਵਾਲ ਤੋਂ ਸ਼ਰਧਾਲੂਆਂ ਦਾ ਜਥਾ ਰਵਾਨਾ ਕਰਨ ਸਮੇਂ ਵਿਧਾਇਕ ਸੰਤੋਸ਼ ਕਟਾਰੀਆ ਨਾਲ ਸਤਨਾਮ ਜਲਾਲਪੁਰ ਤੇ ਹੋਰ।...
Ad Position 24