18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਵਲੋਂ ਲਗਾਏ ਮੁਫ਼ਤ ਮੈਡੀਕਲ ਕੈਂਪ ਦੌਰਾਨ 1105 ਮਰੀਜ਼ਾਂ ਦੀ ਜਾਂਚ

ਸੜੋਆ, 18 ਅਗਸਤ (ਬਲਵਿੰਦਰ ਨਾਨੋਵਾਲੀਆ) - ਰਮੇਸ਼ ਬਾਲੀ ਸੂਬਾ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਵਲੋਂ ਆਪਣੇ ਪਿਤਾ ਸਵਰਨਾ ਰਾਮ ਅਤੇ ਮਾਤਾ ਚੰਨਣ ਕੌਰ ਦੀ ਯਾਦ ’ਚ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਵਿਖੇ ਦਿਨ-ਰਾਤ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਸੰਤ ਸੁਰਿੰਦਰ ਦਾਸ ਪ੍ਰਧਾਨ, ਸੰਤ ਗਿਰਧਾਰੀ ਲਾਲ ਮੁਖ ਪਾਠੀ ਅਤੇ ਸੰਤ ਦਿਆਲ ਚੰਦ ਬੰਗਾ ਮੁਖ ਪ੍ਰਚਾਰਕ ਵਲੋਂ ਸਾਂਝੇ ਤੌਰ ’ਤੇ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 19-08-2026
ਸੜੋਆ, 18 ਅਗਸਤ (ਬਲਵਿੰਦਰ ਨਾਨੋਵਾਲੀਆ) - ਰਮੇਸ਼ ਬਾਲੀ ਸੂਬਾ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਵਲੋਂ ਆਪਣੇ ਪਿਤਾ ਸਵਰਨਾ ਰਾਮ ਅਤੇ ਮਾਤਾ ਚੰਨਣ ਕੌਰ ਦੀ ਯਾਦ ’ਚ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਵਿਖੇ ਦਿਨ-ਰਾਤ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਸੰਤ ਸੁਰਿੰਦਰ ਦਾਸ ਪ੍ਰਧਾਨ, ਸੰਤ ਗਿਰਧਾਰੀ ਲਾਲ ਮੁਖ ਪਾਠੀ ਅਤੇ ਸੰਤ ਦਿਆਲ ਚੰਦ ਬੰਗਾ ਮੁਖ ਪ੍ਰਚਾਰਕ ਵਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਕੈਂਪ ਦੌਰਾਨ ਸਮੂਹ ਮਹਾਪੁਰਸ਼ਾਂ ਨੇ ਰਮੇਸ਼ ਬਾਲੀ ਦੇ ਬਜੁਰਗਾਂ ਦੀ ਆਤਮਿਕ ਸ਼ਾਂਤੀ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ। ਇਸ ਕੈਪ ਵਿੱਚ ਡਾ.ਨਿਰਮਲ ਸਿੰਘ ਐਸ.ਐਮ.ਓ., ਡਾ.ਪਰਮਜੀਤ ਮਾਹੀ ਸਰਜਨ, ਡਾ.ਗਿਆਨ ਚੰਦ ਅੱਖਾਂ ਦੀਆਂ ਬਮਾਰੀਆਂ ਦੇ ਮਾਹਰ ਅਤੇ ਡਾ.ਗੁਰਪ੍ਰਤਾਪ ਸਿੰਘ ਮੈਡੀਕਲ ਅਫਸਰ ਆਦਿ ਦੀ ਯੋਗ ਅਗਵਾਈ ’ਚ ਹਾਜ਼ਰ ਮੈਡੀਕਲ ਟੀਮ ਵਲੋਂ ਦਿਨ-ਰਾਤ ਚੱਲੇ ਕੈਪ ਦੌਰਾਨ 1105 ਮਰੀਜਾਂ ਦੀ ਮੁਫ਼ਤ ਜਾਂਖ ਕਰਕੇ ਉਨ੍ਹਾਂ ਨੂੰ ਲੋੜ ਅਨੁਸਾਰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਡਾ.ਨਿਰਮਲ ਸਿੰਘ ਅਤੇ ਰਮੇਸ਼ ਬਾਲੀ ਸੂਬਾ ਪ੍ਰਧਾਨ ਨੇ ਕਿਹਾ ਕਿ ਮਾਪਿਆਂ ਦੀ ਸੇਵਾ ਸਭ ਤੋਂ ਉਤਮ ਸੇਵਾ ਹੁੁੰਦੀ ਹੈ, ਮਾਪਿਆਂ ਦੀ ਸੇਵਾ ਕਰਨ ਵਾਲੇ ਇਨਸਾਨ ਨੂੰ ਜੀਵਨ ਅੰਦਰ ਕਦੇ ਵੀ ਕੋਈ ਕਮੀ ਨਹੀ ਆਉਂਦੀ। ਇਸ ਮੌਕੇ ਉਨ੍ਹਾਂ ਕਿਹਾ ਕਿ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਦੀ ਪ੍ਰਬੰਧਕ ਕਮੇਟੀ ਵਧਾਈ ਦੀ ਪਾਤਰ ਹੈ, ਜੋ ਦਿਨ-ਰਾਤ ਸੰਗਤਾਂ ਦੀ ਸੇਵਾ ਵਿੱਚ ਲਗੀ ਰਹਿੰਦੀ ਹੈ। ਇਸ ਮੌਕੇ ਸ਼ਾਂਤੀ ਬਸੀ ਜ਼ਿਲ੍ਹਾ ਪ੍ਰਧਾਨ ਮੈਡੀਕਲ ਵਿੰਗ, ਵੈਦ ਹਰਭਜਨ ਬਾਲੀ, ਦਿਲਬਾਗ ਸਿੰਘ ਸਜਾਵਲਪੁਰ, ਰਾਜ ਕੁਮਾਰ, ਪੀ.ਓ., ਧਰਮਿੰਦਰ ਕੁਮਾਰ, ਰੋਸ਼ਨ ਲਾਲ, ਫੌਜੀ ਸਲੋਹ, ਸੰਤ ਕਰਮ ਚੰਦ, ਸੁਖਚੈਨ ਸਿੰਘ ਪ੍ਰਧਾਨ ਪੰਜਾਬ , ਅਜੀਤ ਸਿੰਘ, ਟਿੰਕੂ ਕੁਮਾਰ, ਭਾਈ ਜਗਦੀਸ਼ ਕੁਮਾਰ, ਭਾਈ ਕ੍ਰਿਸ਼ਨ ਕੁਮਾਰ, ਨਰਿੰਦਰ ਕੁਮਾਰ ਮਿਸਤਰੀ, ਸਵਿਤਾ ਚੇਚੀ, ਰਾਮ ਸਿੰਘ ਅਤੇ ਰਮੇਸ਼ ਕੁਮਾਰ ਆਦਿ ਵੀ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਆਜ਼ਾਦੀ ਦਿਹਾੜਾ ਮਨਾਉਣ ਮੌਕੇ ਸਮਾਗਮ ਦੌਰਾਨ ਪੜ੍ਹਾਈ ’ਚੋਂ ਹੁਸ਼ਿਆਰ ਵਿਦਿਆਰਥਣ ਦਾ ਕੀਤਾ ਸਨਮਾਨ ਅਗਲੀ ਖ਼ਬਰ ਪਿੰਡ ਗੜ੍ਹੀ ਅਜੀਤ ਸਿੰਘ ਵਿਖੇ ਦੇਹਰਾ ਦਾਤਾ ਪੀਰ ਨਿਗਾਹਾ ਛਿੰਝ ਕਮੇਟੀ ਵਲੋਂ 19ਵਾਂ ਸਾਲਾਨਾ ਛਿੰਝ ਮੇਲਾ ਕਰਵਾਉਣ ਸੰਬੰਧੀ...
Ad Position 24