18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਆਜ਼ਾਦੀ ਦਿਹਾੜਾ ਮਨਾਉਣ ਮੌਕੇ ਸਮਾਗਮ ਦੌਰਾਨ ਪੜ੍ਹਾਈ ’ਚੋਂ ਹੁਸ਼ਿਆਰ ਵਿਦਿਆਰਥਣ ਦਾ ਕੀਤਾ ਸਨਮਾਨ

ਬਹਿਰਾਮ, 18 ਅਗਸਤ (ਨਛੱਤਰ ਸਿੰਘ ਬਹਿਰਾਮ) - ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਹਜ਼ਾਰਾਂ ਕੁਰਬਾਨੀਆਂ ਤੋਂ ਬਾਅਦ ਮਿਲੀ ਅਜ਼ਾਦੀ ਦੀ ਰੱਖਿਆ ਕਰਨਾ ਅਜੋਕੀ ਪੀੜ੍ਹੀ ਦਾ ਫਰਜ ਹੈ। ਇਹ ਸ਼ਬਦ ਉੱਘੇ ਸਮਾਜ ਸੇਵਕ ਰਿੰਪਲ ਕੁਮਾਰ ਸਰਪੰਚ ਵਜੀਦੋਵਾਲ ਨੇ ਦੇਸ਼ ਦਾ 80ਵਾਂ ਅਜ਼ਾਦੀ ਦਿਹਾੜਾ ਮਨਾਉਣ ਮੌਕੇ ਸਰਕਾਰੀ ਸਕੂਲ ਵਜੀਦੋਵਾਲ ਵਿਖੇ ਕਰਵਾਏ ਸਮਾਗਮ ’ਤੇ ਝੰਡਾ ਲਹਿਰਾਉਣ ਉਪਰੰਤ ਇਕੱਠ ਨੂੰ ਸੰਬੋਧਨ ਕਰਦਿਆਂ ਆਖੇ।

Ad Position 21
No active advertisement
ਅਜੀਤ ਡੈਸਕ 19-08-2026
ਬਹਿਰਾਮ, 18 ਅਗਸਤ (ਨਛੱਤਰ ਸਿੰਘ ਬਹਿਰਾਮ) - ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਹਜ਼ਾਰਾਂ ਕੁਰਬਾਨੀਆਂ ਤੋਂ ਬਾਅਦ ਮਿਲੀ ਅਜ਼ਾਦੀ ਦੀ ਰੱਖਿਆ ਕਰਨਾ ਅਜੋਕੀ ਪੀੜ੍ਹੀ ਦਾ ਫਰਜ ਹੈ। ਇਹ ਸ਼ਬਦ ਉੱਘੇ ਸਮਾਜ ਸੇਵਕ ਰਿੰਪਲ ਕੁਮਾਰ ਸਰਪੰਚ ਵਜੀਦੋਵਾਲ ਨੇ ਦੇਸ਼ ਦਾ 80ਵਾਂ ਅਜ਼ਾਦੀ ਦਿਹਾੜਾ ਮਨਾਉਣ ਮੌਕੇ ਸਰਕਾਰੀ ਸਕੂਲ ਵਜੀਦੋਵਾਲ ਵਿਖੇ ਕਰਵਾਏ ਸਮਾਗਮ ’ਤੇ ਝੰਡਾ ਲਹਿਰਾਉਣ ਉਪਰੰਤ ਇਕੱਠ ਨੂੰ ਸੰਬੋਧਨ ਕਰਦਿਆਂ ਆਖੇ। ਉਨ੍ਹਾਂ ਜਿਥੇ ਅਜ਼ਾਦੀ ਦਿਹਾੜੇ ਦਾ ਮਹੱਤਵ ਦੱਸਿਆ ਤੇ ਮਹਾਨ ਸ਼ਹੀਦਾਂ ਨੂੰ ਯਾਦ ਕੀਤਾ, ਉਥੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਈ ਕਰਨ ਲਈ ਵੀ ਪ੍ਰੇਰਿਤ ਕੀਤਾ ਤਾਂ ਜੋ ਸਮਾਜ ਹੋਰ ਤਰੱਕੀ ਕਰੇ ਕਿਉਂਕਿ ਪੜ੍ਹਿਆ ਲਿਖਿਆ ਸਮਾਜ ਹੀ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾ ਸਕਦਾ ਹੈ। ਉਪਰੰਤ ਪੜ੍ਹਾਈ ਵਿੱਚੋਂ ਹੁਸ਼ਿਆਰ ਬੱਚਿਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਰਿਟਾ.ਡੀ.ਆਈ.ਜੀ ਰਣਧੀਰ ਕੁਮਾਰ ਵਿਰਦੀ, ਰਿਟਾ. ਪ੍ਰਿੰਸੀਪਲ ਜਸਵਿੰਦਰ ਸਿੰਘ ਬੰਗੜ, ਰਿਟਾ.ਪ੍ਰਿੰਸੀਪਲ ਹਰਮੇਸ਼ ਪਾਠਕ, ਸਮਾਜ ਸੇਵਕ ਦਿਲਬਾਗ ਸਿੰਘ ਬੰਗਾ, ਨੀਨਾ ਬਨਿਆਲ ਇੰਚਾਰਜ ਸਰਕਾਰੀ ਪ੍ਰਾਇਮਰੀ ਸਕੂਲ ਵਜੀਦੋਵਾਲ, ਕਮਲ ਕੌਸ਼ਲ, ਰਾਕੇਸ਼ ਢੰਡਾ, ਨੰਬਰਦਾਰ ਸ਼ਤੀਸ਼ ਕੁਮਾਰ, ਸੰਜੀਵ ਕੁਮਾਰ ਪੰਚ, ਪੰਡਿਤ ਅਸ਼ੋਕ ਕੁਮਾਰ, ਰਾਜ ਕੁਮਾਰ, ਗੌਰਵ ਸ਼ਰਮਾ, ਸਤਵੰਤ ਸਿੰਘ ਬੈਂਸ, ਦੀਪਕ ਕੁਮਾਰ, ਵਿਸ਼ਾਲ ਭਾਰਦਵਾਜ, ਮੈਡਮ ਕੋਮਲ, ਚੰਦਰ ਮੌਹਣ, ਸੁਖਵਿੰਦਰ ਕੁਮਾਰ, ਡਾ.ਗੁਰਮੇਲ ਰਾਮ, ਵਿਜੇਪਾਲ ਸਿੰਘ ਤੇਜੀ ਆਦਿ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਨਿੱਘੀ ਵਿਖੇ ਆਜ਼ਾਦੀ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਵਲੋਂ ਲਗਾਏ ਮੁਫ਼ਤ ਮੈਡੀਕਲ ਕੈਂਪ ਦੌਰਾਨ 1105 ਮਰੀਜ਼ਾਂ ਦੀ ਜਾਂਚ
Ad Position 24