ਖੂਨਦਾਨ ਕਰਨਾ ਕਿਸੇ ਲੋੜਵੰਦ ਨੂੰ ਨਵਾਂ ਜੀਵਨ ਦੇਣ ਦੇ ਬਰਾਬਰ - ਅਜੇ ਮੰਗੂਪੁਰ
ਕਾਠਗੜ੍ਹ, 18 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ) - ਕਸਬਾ ਕਾਠਗੜ੍ਹ ਦੀ ਸੰਘਣੀ ਅਬਾਦੀ ਵਿੱਚ ਸਥਿਤ ਮਾਤਾ ਵੈਸ਼ਨੋ ਦੇਵੀ ਮੰਦਰ ਕੰਪਲੈਕਸ ਵਿਖੇ ਫਰੈਂਡਜ਼ ਕਲੱਬ ਵੱਲੋਂ ਦੂਸਰਾ ਵਿਸ਼ਾਲ ਖੂਨਦਾਨ ਅਤੇ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਜੇ ਮੰਗੂਪੁਰ ਅਤੇ ਬਲਾਕ ਸੰਮਤੀ ਦੇ ਚੇਅਰਮੈਨ ਐਡਵੋਕੇਟ ਨਾਨਕ ਸਿੰਘ ਜੰਡੀ, ਸੇਵਾਦਾਰ ਸਾਈਂ ਕਾਲੇ ਸ਼ਾਹ, ਜ਼ਿਲ੍ਹਾ ਸਕੱਤਰ ਕਾਂਗਰਸ ਰਵੀ ਕੁਲਾਰ ਵੱਲੋਂ ਸਵਰਗੀ ਕਮਲਜੀਤ ਸੋਨੂੰ ਦੀ ਤਸਵੀਰ ’ਤੇ ਸ਼ਰਧਾ ਦੇ ਫੁੱਲ ਭੇਟ ਕਰਕੇ ਸਾਂਝੇ ਤੌਰ ’ਤੇ ਕੀਤਾ ਗਿਆ।
ਕਾਠਗੜ੍ਹ, 18 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ) - ਕਸਬਾ ਕਾਠਗੜ੍ਹ ਦੀ ਸੰਘਣੀ ਅਬਾਦੀ ਵਿੱਚ ਸਥਿਤ ਮਾਤਾ ਵੈਸ਼ਨੋ ਦੇਵੀ ਮੰਦਰ ਕੰਪਲੈਕਸ ਵਿਖੇ ਫਰੈਂਡਜ਼ ਕਲੱਬ ਵੱਲੋਂ ਦੂਸਰਾ ਵਿਸ਼ਾਲ ਖੂਨਦਾਨ ਅਤੇ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਜੇ ਮੰਗੂਪੁਰ ਅਤੇ ਬਲਾਕ ਸੰਮਤੀ ਦੇ ਚੇਅਰਮੈਨ ਐਡਵੋਕੇਟ ਨਾਨਕ ਸਿੰਘ ਜੰਡੀ, ਸੇਵਾਦਾਰ ਸਾਈਂ ਕਾਲੇ ਸ਼ਾਹ, ਜ਼ਿਲ੍ਹਾ ਸਕੱਤਰ ਕਾਂਗਰਸ ਰਵੀ ਕੁਲਾਰ ਵੱਲੋਂ ਸਵਰਗੀ ਕਮਲਜੀਤ ਸੋਨੂੰ ਦੀ ਤਸਵੀਰ ’ਤੇ ਸ਼ਰਧਾ ਦੇ ਫੁੱਲ ਭੇਟ ਕਰਕੇ ਸਾਂਝੇ ਤੌਰ ’ਤੇ ਕੀਤਾ ਗਿਆ। ਇਹ ਕੈਂਪ ਸਵਰਗੀ ਕਮਲਜੀਤ ਸੋਨੂੰ ਦੀ ਮਿੱਠੀ ਯਾਦ ਵਿੱਚ ਆਯੋਜਿਤ ਕੀਤਾ ਗਿਆ ਸੀ, ਜਿਸ ਦੌਰਾਨ ਉਨ੍ਹਾਂ ਦੇ ਪਿਤਾ ਅਸ਼ਵਨੀ ਕੁਮਾਰ ਅਤੇ ਮਾਤਾ ਜੀ ਨੂੰ ਵੀ ਵਿਸ਼ੇਸ਼ ਤੌਰ ’ਤੇ ਸੱਦਾ ਦੇ ਕੇ ਸਨਮਾਨਿਤ ਕੀਤਾ ਗਿਆ। ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਕਿਹਾ ਕਿ ਖੂਨਦਾਨ ਮਹਾਂਦਾਨ ਹੈ ਅਤੇ ਖੂਨਦਾਨ ਕਰਨਾ ਕਿਸੇ ਜ਼ਿੰਦਗੀ ਨੂੰ ਨਵਾਂ ਜੀਵਨ ਦੇਣ ਦੇ ਬਰਾਬਰ ਹੁੰਦਾ ਹੈ, ਇਸ ਤੋਂ ਵੱਡਾ ਸਮਾਜ ਵਿੱਚ ਕੋਈ ਹੋਰ ਪੁੰਨ ਦਾ ਕੰਮ ਨਹੀਂ ਹੈ। ਕੈਂਪ ਦੌਰਾਨ ਸਰਕਾਰੀ ਹਸਪਤਾਲ ਰੋਪੜ੍ਹ ਦੇ ਬਲੱਡ ਬੈਂਕ ਦੀ ਟੀਮ (ਜਿਸ ਦੀ ਅਗਵਾਈ ਇੰਚਾਰਜ ਡਾ. ਹਰਲੀਨ ਕਰ ਰਹੇ ਸਨ) ਵੱਲੋਂ ਖੂਨ ਇਕੱਤਰ ਕੀਤਾ ਗਿਆ, ਜਦ ਕਿ ਲਿਵਾਸਾ ਹਸਪਤਾਲ ਨਵਾਂਸ਼ਹਿਰ ਦੇ ਡਾ. ਦਿਨੇਸ਼ ਅਤੇ ਉਨ੍ਹਾਂ ਦੀ ਟੀਮ ਵੱਲੋਂ ਲੋਕਾਂ ਦੀ ਮੁਫ਼ਤ ਸਿਹਤ ਜਾਂਚ ਕੀਤੀ ਗਈ। ਕੈਂਪ ਦੌਰਾਨ 55 ਲੋਕਾਂ ਨੇ ਖੂਨਦਾਨ ਕੀਤਾ ਅਤੇ 40 ਲੋੜਵੰਦਾਂ ਨੇ ਮੈਡੀਕਲ ਜਾਂਚ ਕਰਵਾਈ। ਖੂਨਦਾਨ ਕਰਨ ਵਾਲੇ ਸਮੂਹ ਦਾਨੀਆਂ ਨੂੰ ਪ੍ਰਸ਼ੰਸਾ ਪੱਤਰ ਅਤੇ ਬੈਜ ਲਗਾ ਕੇ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਸਮਾਗਮ ਦੇ ਅੰਤ ਵਿੱਚ ਸੇਵਾਦਾਰ ਸਾਈਂ ਕਾਲੇ ਸ਼ਾਹ ਨੇ ਸਾਰੇ ਖੂਨਦਾਨੀਆਂ, ਡਾਕਟਰਾਂ ਦੀ ਟੀਮ ਅਤੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਠੇਕੇਦਾਰ ਪ੍ਰਵੀਨ ਚੌਧਰੀ ਨਿੱਘੀ, ਧਰਮਪਾਲ, ਵਿੱਕੀ ਚਾਹਲ, ਜਤਿੰਦਰ ਸਿੰਘ, ਕਸ਼ਮੀਰੀ ਸ਼ੀਰਾ, ਕੇਸਰ ਸਿੰਘ, ਰੋਹਿਤ ਕੁਮਾਰ, ਮਾਰਕੀਟ ਪ੍ਰਧਾਨ ਰਾਜ ਕੁਮਾਰ, ਵਿਸ਼ਾਲ ਆਨੰਦ, ਸੋਮਨਾਥ, ਕੁਲਦੀਪ ਦੀਪਾ ਸਾਬਕਾ ਸਰਪੰਚ ਨਿੱਘੀ, ਕੁਲਵੰਤ ਸਿੰਘ ਸਰਪੰਚ ਚਾਹਲਾਂ , ਤੇਜਪਾਲ ਵਰਮਾ, ਬਲਵਿੰਦਰ ਦੀਪਸਨ, ਪ੍ਰੀਤਮ ਚੰਦ ਬਿੱਟੂ ਪੰਚ, ਸ਼ਾਮ ਖੇਪੜ, ਰੋਹਿਤ ਕੁਮਾਰ, ਮਿਟੂ ਅਨੰਦ, ਨੀਰਜ਼ ਸ਼ਰਮਾ, ਬਿਲਾ ਮਨੀ ਅਤੇ ਨਰੇਸ਼ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਤੇ ਪਤਵੰਤੇ ਸੱਜਣ ਵੱਡੀ ਗਿਣਤੀ ਵਿੱਚ ਮੌਜੂਦ ਸਨ।