ਗੁਰਦੁਆਰਾ ਸ਼ਹੀਦਾਂ ਲੱਧੇਵਾਲ ਨੂੰ ਪ੍ਰਵਾਸੀ ਭਾਰਤੀਆਂ ਵਲੋਂ ਪਾਲਕੀ ਸਾਹਿਬ ਲਈ ਗੱਡੀ ਭੇਟ
ਮਾਹਿਲਪੁਰ, 19 ਅਗਸਤ (ਰਜਿੰਦਰ ਸਿੰਘ)-ਇਤਿਹਾਸਕ ਗੁਰਦੁਆਰਾ ਸ਼ਹੀਦਾਂ ਲੱਧੇਵਾਲ ਨੂੰ ਪ੍ਰਵਾਸੀ ਭਾਰਤੀਆਂ ਵਲੋਂ ਪਾਲਕੀ ਸਾਹਿਬ ਲਈ ਗੱਡੀ ਭੇਟ ਕਰਨ ਮੌਕੇ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪ੍ਰਵਾਸੀ ਭਾਰਤੀ ਹਰਦੇਵ ਸਿੰਘ ਕੈਨੇਡਾ, ਸੁਖਵਿੰਦਰ ਵਸਨ ਕੈਨੇਡਾ, ਤਜਿੰਦਰ ਸਿੰਘ ਨਵਾਂ ਸ਼ਹਿਰ, ਕਸ਼ਮੀਰ ਸਿੰਘ ਗੀਗਨੋਵਾਲ ਵਲੋਂ ਐਡ.
ਮਾਹਿਲਪੁਰ, 19 ਅਗਸਤ (ਰਜਿੰਦਰ ਸਿੰਘ)-ਇਤਿਹਾਸਕ ਗੁਰਦੁਆਰਾ ਸ਼ਹੀਦਾਂ ਲੱਧੇਵਾਲ ਨੂੰ ਪ੍ਰਵਾਸੀ ਭਾਰਤੀਆਂ ਵਲੋਂ ਪਾਲਕੀ ਸਾਹਿਬ ਲਈ ਗੱਡੀ ਭੇਟ ਕਰਨ ਮੌਕੇ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪ੍ਰਵਾਸੀ ਭਾਰਤੀ ਹਰਦੇਵ ਸਿੰਘ ਕੈਨੇਡਾ, ਸੁਖਵਿੰਦਰ ਵਸਨ ਕੈਨੇਡਾ, ਤਜਿੰਦਰ ਸਿੰਘ ਨਵਾਂ ਸ਼ਹਿਰ, ਕਸ਼ਮੀਰ ਸਿੰਘ ਗੀਗਨੋਵਾਲ ਵਲੋਂ ਐਡ. ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀ ਅਗਵਾਈ ‘ਚ ਗੱਡੀ ਦੀਆਂ ਚਾਬੀਆਂ ਭੇਟ ਕੀਤੀਆ ਗਈਆ। ਇਸ ਮੌਕੇ ਪ੍ਰਧਾਨ ਧਾਮੀ ਵਲੋਂ ਪ੍ਰਵਾਸੀਆਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਦੇ ਇਸ ਉਦਮ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਪ੍ਰਧਾਨ ਧਾਮੀ ਸਮੇਤ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਨ੍ਹਾਂ ਦਾਨੀ ਸੱਜਣਾਂ ਦਾ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਸੰਤ ਚਰਨਜੀਤ ਸਿੰਘ ਜੱਸੋਵਾਲ, ਮੈਨੇਜਰ ਹਰਭਜਨ ਸਿੰਘ, ਮੈਨੇਜਰ ਭੁਪਿੰਦਰ ਸਿੰਘ ਬੰਗਾ, ਗਿਆਨੀ ਗੁਰਜਿੰਦਰ ਸਿੰਘ ਹੈੱਡ ਗ੍ਰੰਥੀ ਸ੍ਰੀ ਫ਼ਤਿਹਗੜ੍ਹ ਸਾਹਿਬ, ਹਰਬੰਸ ਸਿੰਘ ਹੈੱਡ ਗ੍ਰੰਥੀ, ਗ੍ਰੰਥੀ ਸੁਰਜੀਤ ਸਿੰਘ, ਭਾਈ ਹਰਮੇਸ਼ ਸਿੰਘ, ਗ੍ਰੰਥੀ ਇੰਦਰਜੀਤ ਸਿੰਘ, ਇਕਬਾਲ ਸਿੰਘ ਖੇੜਾ, ਮਾ.ਬਲਵੀਰ ਸਿੰਘ, ਮਾ.ਬਨਿੰਦਰ ਸਿੰਘ, ਮਨਵੀਰ ਸਿੰਘ, ਗੁਰਲਾਟ ਸਿੰਘ, ਜ਼ੋਰਾਵਰ ਸਿੰਘ, ਪ੍ਰਿੰ. ਰਾਜਵਿੰਦਰ ਕੌਰ, ਡਾ.ਪਰਮਜੀਤ ਕੌਰ, ਸੁਰਿੰਦਰ ਕੌਰ ਖ਼ਾਲਸਾ, ਸਰਪੰਚ ਰਣਵੀਰ ਸਿੰਘ, ਹਰਦੀਪ ਕੌਰ, ਮਨਿੰਦਰ ਕੌਰ, ਰਣਜੀਤ ਕੌਰ, ਗਗਨਦੀਪ ਸਿੰਘ, ਲਖਵੀਰ ਸਿੰਘ ਰਾਣਾ, ਹਰਸਿਮਰਨ ਸਿੰਘ, ਰਾਜਪ੍ਰੀਤ ਸਿੰਘ, ਅਮਰੀਕ ਸਿੰਘ, ਲਖਵੀਰ ਸਿੰਘ ਲੱਖਾ, ਰਾਜਨ ਸਿੰਘ, ਮਾਨ ਸਿੰਘ, ਪ੍ਰਿੰਸ ਸਿੰਘ, ਸੋਹਣ ਸਿੰਘ, ਗੁਰਜੀਤ ਸਿੰਘ, ਗੁਰਪ੍ਰੀਤ ਸਿੰਘ, ਕੁਲਜੀਤ ਸਿੰਘ ਗੋਲਡੀ, ਜਗਜੀਤ ਸਿੰਘ, ਮਨਜੀਤ ਸਿੰੰਘ, ਮਾ.ਹਰਬੰਸ ਸਿੰਘ, ਮਨਦੀਪ ਸਿੰਘ ਤੇ ਹੋਰ ਸੰਗਤ ਹਾਜ਼ਰ ਸਨ।