ਕੌਮੀ ਇਨਸਾਫ਼ ਮੋਰਚੇ ਦੇ ਪੰਜਾਬ ਬੰਦ ਦੇ ਸੱਦੇ ਨੂੰ ਨਵਾਂਸ਼ਹਿਰ ’ਚ...
ਬਲਾਚੌਰ ਅੰਦਰ ਪੰਜਾਬ ਬੰਦ ਨੂੰ ਮਿਲਿਆ ਰਲਵਾਂ-ਮਿਲਵਾਂ ਹੁੰਗਾਰਾ
ਬਲਾਚੌਰ, (ਨਰੇਸ਼ ਧੌਲ) - ਪੰਜਾਬ ਬੰਦ ਦੀ ਕਾਲ ਨੂੰ ਬਲਾਚੌਰ ਅੰਦਰ ਰਲਵਾਂ-ਮਿਲਵਾਂ ਹੁੰਗਾਰਾ ਮਿਲਿਆ। ਬੰਦ ਦੇ ਸੱਦੇ ਦੇ ਮੱਦੇਨਜ਼ਰ ਸ਼ਹਿਰ ਦੇ ਕੁੱਝ ਬਾਜ਼ਾਰਾਂ ਵਿੱਚ ਸਵੇਰ ਵੇਲੇ ਦੁਕਾਨਾਂ ਬੰਦ ਰਹੀਆਂ, ਕਈ ਥਾਵਾਂ ’ਤੇ ਕਾਰੋਬਾਰ ਆਮ ਵਾਂਗ ਜਾਰੀ ਰਿਹਾ ਜਦਕਿ ਦੁਪਹਿਰੋਂ ਬਾਅਦ ਲਗਪਗ ਸਾਰਾ ਬਾਜ਼ਾਰ ਖੁੱਲ੍ਹਾ ਵੇਖਿਆ ਗਿਆ।
ਪ
ਪੰਜਾਬ ਬੰਦ ਦੇ ਦੌਰਾਨ ਮੇਨ ਬਾਜ਼ਾਰ ਰਾਹੋਂ ਦੀ ਤਸਵੀਰ।
ਪੰਜਾਬ ਬੰਦ ਦੇ ਦਿੱਤੇ ਗਏ ਸੱਦੇ ਤਹਿਤ ਕਸਬਾ ਬਹਿਰਾਮ ਵਿਖੇ ਦੁਕਾਨਦਾਰਾਂ ਵਲੋਂ ਬੰਦ ਕੀਤੀਆਂ ਗਈਆਂ ਦੁਕਾਨਾਂ ਦਾ ਦ੍ਰਿਸ਼। ਤਸਵੀਰ : ਸਰਬਜੀਤ ਸਿੰਘ ਰਾਣਾ
ਪੰਜਾਬ ਬੰਦ ਦੀ ਕਾਲ ਦੌਰਾਨ ਕਸਬਾ ਮਜਾਰੀ ਦਾ ਬੰਦ ਪਿਆ ਬਾਜ਼ਾਰ। ਤਸਵੀਰ ਤੇ ਵੇਰਵਾ : ਨਿਰਮਲਜੀਤ ਸਿੰਘ ਚਾਹਲ
ਮੁੱਖ ਬਜ਼ਾਰ ਮੁਕੰਦਪੁਰ ਅਤੇ ਬੱਸ ਅੱਡਾ ਨਾਲ ਲਗਦੀ ਮਾਰਕੀਟ ਬੰਦ ਦਾ ਦ੍ਰਿਸ਼ ਪੇਸ਼ ਕਰਦੀ ਹੋਈ। ਤਸਵੀਰ : ਅਮਰੀਕ ਸਿੰਘ ਢੀਡਸਾ
22-08-2026
ਬਲਾਚੌਰ, (ਨਰੇਸ਼ ਧੌਲ) - ਪੰਜਾਬ ਬੰਦ ਦੀ ਕਾਲ ਨੂੰ ਬਲਾਚੌਰ ਅੰਦਰ ਰਲਵਾਂ-ਮਿਲਵਾਂ ਹੁੰਗਾਰਾ ਮਿਲਿਆ। ਬੰਦ ਦੇ ਸੱਦੇ ਦੇ ਮੱਦੇਨਜ਼ਰ ਸ਼ਹਿਰ ਦੇ ਕੁੱਝ ਬਾਜ਼ਾਰਾਂ ਵਿੱਚ ਸਵੇਰ ਵੇਲੇ ਦੁਕਾਨਾਂ ਬੰਦ ਰਹੀਆਂ, ਕਈ ਥਾਵਾਂ ’ਤੇ ਕਾਰੋਬਾਰ ਆਮ ਵਾਂਗ ਜਾਰੀ ਰਿਹਾ ਜਦਕਿ ਦੁਪਹਿਰੋਂ ਬਾਅਦ ਲਗਪਗ ਸਾਰਾ ਬਾਜ਼ਾਰ ਖੁੱਲ੍ਹਾ ਵੇਖਿਆ ਗਿਆ। ਇਸ ਮੌਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਵੱਲੋਂ ਆਪਣਾ ਸਮਰਥਨ ਪ੍ਰਗਟ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਸਰਕਾਰਾਂ ਨੂੰ ਗੰਭੀਰਤਾ ਨਾਲ ਕਦਮ ਚੁੱਕਣੇ ਚਾਹੀਦੇ ਹਨ। ਪੰਜਾਬ ਬੰਦ ਦੇ ਮੱਦੇਨਜ਼ਰ ਬਲਾਚੌਰ ਪੁਲਿਸ ਵੱਲੋਂ ਵੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਤੇ ਸ਼ਹਿਰ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਪੁਲਿਸ ਮੁਲਾਜ਼ਮ ਤਾਇਨਾਤ ਰਹੇ। ਪੰਜਾਬ ਬੰਦ ਦਾ ਰਾਹੋਂ ’ਚ ਵੀ ਅਸਰ, ਦੁਕਾਨਦਾਰਾਂ ਵੱਲੋਂ ਸਮਰਥਨ ਰਾਹੋਂ, (ਉਂਕਾਰ ਸਿੰਘ ਰਾਠੋਰ) - ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦਾ ਰਾਹੋਂ ਸ਼ਹਿਰ ਵਿੱਚ ਵੀ ਅਸਰ ਦੇਖਣ ਨੂੰ ਮਿਲਿਆ। ਬੰਦ ਦੇ ਸਮਰਥਨ ਵਿੱਚ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਦੇ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਸਮਰਥਨ ਪ੍ਰਗਟ ਕੀਤਾ ਗਿਆ। ਇਸ ਦੌਰਾਨ ਬਾਜ਼ਾਰਾਂ ਵਿੱਚ ਆਮ ਦਿਨਾਂ ਦੇ ਮੁਕਾਬਲੇ ਚਹਿਲ-ਪਹਿਲ ਘੱਟ ਰਹੀ ਅਤੇ ਬੰਦ ਨੂੰ ਲੈ ਕੇ ਲੋਕਾਂ ਵਿੱਚ ਚਰਚਾ ਵੀ ਦੇਖਣ ਨੂੰ ਮਿਲੀ। ਇਸ ਮੌਕੇ ਗੱਲਬਾਤ ਕਰਦਿਆਂ ਚੇਅਰਮੈਨ ਮਲਕੀਤ ਸਿੰਘ ਕਾਹਲੋਂ ਨੇ ਕਿਹਾ ਕਿ ਜਿਹੜੇ ਬੰਦੀ ਸਿੰਘ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਨਜ਼ਰਬੰਦ ਹਨ ਅਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਉਨ੍ਹਾਂ ਦੀ ਰਿਹਾਈ ਵਿੱਚ ਕਿਸੇ ਵੀ ਤਰ੍ਹਾਂ ਦੀ ਬੇਲੋੜੀ ਦੇਰੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਬੰਦੀ ਸਿੰਘਾਂ ਦੀ ਰਿਹਾਈ ਲਈ ਠੋਸ ਅਤੇ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਬੰਦ ਦਾ ਮਕਸਦ ਕਿਸੇ ਵਰਗ ਨੂੰ ਪਰੇਸ਼ਾਨ ਕਰਨਾ ਨਹੀਂ, ਸਗੋਂ ਲੰਮੇ ਸਮੇਂ ਤੋਂ ਚੱਲੀ ਆ ਰਹੀ ਇਸ ਮੰਗ ਵੱਲ ਸਰਕਾਰ ਅਤੇ ਪ੍ਰਸ਼ਾਸਨ ਦਾ ਧਿਆਨ ਖਿੱਚਣਾ ਹੈ। ਰਾਹੋਂ ਦੇ ਦੁਕਾਨਦਾਰਾਂ ਵੱਲੋਂ ਬੰਦ ਨੂੰ ਦਿੱਤੇ ਗਏ ਸਮਰਥਨ ਨਾਲ ਇਹ ਸਪੱਸ਼ਟ ਹੋਇਆ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਅਜੇ ਵੀ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦੌਰਾਨ ਬਾਜ਼ਾਰਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਦੀ ਖ਼ਬਰ ਨਹੀਂ ਮਿਲੀ ਅਤੇ ਸਥਿਤੀ ਸ਼ਾਂਤਮਈ ਰਹੀ। ਸਮੁੰਦੜਾ ਰਿਹਾ 7 ਘੰਟੇ ਬੰਦ ਸਮੁੰਦੜਾ, (ਤੀਰਥ ਸਿੰਘ ਰੱਕੜ) - ਕੌਮੀ ਇੰਨਸਾਫ ਮੋਰਚੇ ਦੇ ਸੱਦੇ ਤਹਿਤ ਵੱਖ- ਵੱਖ ਜਥੇਬੰਦੀਆਂ ਵੱਲੋਂ ਦਿੱਤੇ ਗਏ ਪੰਜਾਬ ਬੰਦ ਨੂੰ ਸਮੁੰਦੜਾ ਵਿਖੇ ਭਰਵਾਂ ਹੁੰਗਾਰਾ ਮਿਲਿਆ। ਅੱਡੇ ਦੇ ਸਾਰੇ ਹੀ ਦੁਕਾਨਦਾਰਾਂ ਨੇ ਸਵੇਰੇ 7 ਵਜੇ ਤੋਂ ਲੈ ਕੇ ਬਾਅਦ ਦੁਪਹਿਰ 2 ਵਜੇ ਤੱਕ ਦੁਕਾਨਾਂ ਪੂਰੀ ਤਰ੍ਹਾਂ ਨਾਲ ਬੰਦ ਰੱਖੀਆਂ ਅਤੇ ਜਿੱਥੇ ਬੰਦਿਆਂ ਨੂੰ ਪੂਰੀ ਤਰ੍ਹਾਂ ਨਾਲ ਸਹਿਯੋਗ ਦਿੱਤਾ ਗਿਆ। ਇਸ ਮੌਕੇ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਜਸਵੰਤ ਸਿੰਘ ਭੱਠਲ, ਨਿਸ਼ਾਨ ਸਿੰਘ ਖਾਲਸਾ ਮੈਂਬਰ ਬਲਾਕ ਸੰਮਤੀ, ਹਰਜਿੰਦਰ ਸਿੰਘ ਮੰਡੇਰ, ਨਰਿੰਦਰ ਸਿੰਘ ਚੱਕ ਸਿੰਘਾ, ਕਿਸਾਨ ਰਸ਼ਪਾਲ ਸਿੰਘ ਚੱਕ ਗੁਰੂ, ਕੁਲਵਿੰਦਰ ਸਿੰਘ ਕਿੰਦਾ ਸਮੁੰਦੜਾ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਤੋਂ ਪਹੁੰਚੇ ਨੌਜਵਾਨਾਂ ਨੇ ਕਿਹਾ ਕਿ ਬੀਤੇ ਲੰਮੇ ਸਮੇਂ ਤੋਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਭਾਈ ਜਗਤਾਰ ਸਿੰਘ ਹਵਾਰਾ ਅਤੇ ਵੱਖ-ਵੱਖ ਕੇਸਾਂ ਵਿੱਚ ਜੇਲਾਂ ਕੱਟ ਰਹੇ ਹੋਰ ਬੰਦੀ ਸਿੰਘਾਂ ਨੂੰ ਪੈਰੋਲ ਦੇਣ ਤੇ ਉਨ੍ਹਾਂ ਨੂੰ ਰਿਹਾਅ ਕਰਨ ਸਬੰਧੀ ਦੋਹਰੇ ਮਾਪਦੰਡ ਅਪਣਾਏ ਜਾ ਰਹੇ ਹਨ। ਇਸ ਮੌਕੇ ਸੱਜਣ ਸਿੰਘ ਧਮਾਈ, ਬਹਾਦਰ ਸਿੰਘ ਚੱਕ ਗੁਰੂ, ਰਾਮ ਤੀਰਥ ਸਿੰਘ ਬਿੱਲਾ, ਪ੍ਰਦੀਪ ਸਿੰਘ, ਹਰਨਾਮ ਸਿੰਘ ਖਾਲਸਾ, ਡਾ. ਮੰਗਤ ਰਾਏ, ਸੂਬੇਦਾਰ ਜਗਤਾਰ ਸਿੰਘ ਭੱਠਲ ਜੱਸਾ ਸਿੰਬਲੀ, ਜਗਤਾਰ ਸਿੰਘ ਗਿੱਲ, ਰਾਣਾ ਚੱਕ ਗੁਰੂ, ਸੁਖਜੀਤ ਸਿੰਘ ਬਿੱਟੂ, ਜੋਗਾ ਸਿੰਘ ਆਦਿ ਹਾਜ਼ਰ ਸਨ। ਕਾਠਗੜ੍ਹ ਟੋਲ ਪਲਾਜ਼ਾ ’ਤੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਾਠਗੜ੍ਹ, (ਹਰਸਿਮਰਨ ਜੋਤ ਸਿੰਘ ਕਲੇਰ) - ਕੌਮੀ ਇਨਸਾਫ਼ ਮੋਰਚੇ ਵੱਲੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਤਹਿਤ ਬੱਛੂਆਂ ਟੋਲ ਪਲਾਜ਼ਾ ਵਿਖੇ ਵੱਖ-ਵੱਖ ਜਥੇਬੰਦੀਆਂ ਵੱਲੋਂ ਸ਼ਾਂਤਮਈ ਢੰਗ ਨਾਲ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਇਲਾਕੇ ਦੇ ਲੋਕਾਂ ਅਤੇ ਖ਼ਾਸ ਤੌਰ ’ਤੇ ਟਰੱਕ ਅਪਰੇਟਰਾਂ ਵੱਲੋਂ ਸੰਘਰਸ਼ ਦਾ ਪੂਰਨ ਸਮਰਥਨ ਕੀਤਾ ਗਿਆ। ਕਈ ਟਰੱਕ ਚਾਲਕਾਂ ਕੋਲ ਕੱਚਾ ਮਾਲ ਹੋਣ ਦੇ ਬਾਵਜੂਦ ਉਨ੍ਹਾਂ ਨੇ ਸੰਘਰਸ਼ ਦੀ ਗੰਭੀਰਤਾ ਨੂੰ ਸਮਝਦਿਆਂ ਆਪਣੀਆਂ ਗੱਡੀਆਂ ਸੜਕ ਕਿਨਾਰੇ ਖੜ੍ਹੀਆਂ ਕਰਕੇ ਪ੍ਰਦਰਸ਼ਨਕਾਰੀਆਂ ਨਾਲ ਡਟਵਾਂ ਸਾਥ ਦਿੱਤਾ। ਧਰਨੇ ਦੌਰਾਨ ਆਮ ਲੋਕਾਂ ਦੀ ਸਹੂਲਤ ਅਤੇ ਐਮਰਜੈਂਸੀ ਹਾਲਾਤਾਂ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ। ਪ੍ਰਬੰਧਕਾਂ ਅਤੇ ਵਲੰਟੀਅਰਾਂ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਤਾਲਮੇਲ ਨਾਲ ਦੋ ਐਮਰਜੈਂਸੀ ਲਾਈਨਾਂ ਖੁੱਲ੍ਹੀਆਂ ਰੱਖੀਆਂ ਗਈਆਂ ਸਨ ਜਿਨ੍ਹਾਂ ਰਾਹੀਂ ਪੀ.ਜੀ.ਆਈ. ਜਾਣ ਵਾਲੇ ਮਰੀਜ਼ਾਂ, ਐਂਬੂਲੈਂਸਾਂ, ਅਫ਼ਸੋਸ ਜਾਂ ਵਿਆਹ-ਸ਼ਾਦੀਆਂ ਵਾਲੇ ਵਾਹਨਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਲੰਘਾਇਆ ਗਿਆ। ਪ੍ਰਪ੍ਰਦਰਸ਼ਨ ਦੌਰਾਨ ਅਮਨ-ਕਾਨੂੰਨ ਦੀ ਸਥਿਤੀ ਨੂੰ ਸੁਚਾਰੂ ਬਣਾਈ ਰੱਖਣ ਲਈ ਜਥੇਬੰਦੀ ਵੱਲੋਂ ਡੀ.ਐੱਸ.ਪੀ. ਹੇਮੰਤ ਮਲਹੋਤਰਾ, ਐੱਸ.ਐੱਚ.ਓ. ਇੰਸਪੈਕਟਰ ਕਮਲ ਤਨੇਜਾ, ਚੌਕੀ ਇੰਚਾਰਜ ਏ.ਐੱਸ.ਆਈ. ਸਿਕੰਦਰ ਪਾਲ ਅਤੇ ਸਮੁੱਚੇ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਜਥੇਦਾਰ ਹਰਨੇਕ ਸਿੰਘ ਫ਼ੌਜੀ, ਵਾਰਿਸ ਪੰਜਾਬ ਦੇ ਜਨਰਲ ਸਕੱਤਰ ਅਤੇ ਸੀਨੀਅਰ ਆਗੂ ਪ੍ਰਵੇਸ਼ ਖੋਸਲਾ ਬਲਾਚੌਰ, ਠੇਕੇਦਾਰ ਗੁਰਚਰਨ ਸਿੰਘ ਉੱਦਲਣੀ, ਇਕਬਾਲ ਸਿੰਘ ਮਾਨ ਪਨਿਆਲੀ ਕਲਾਂ, ਗੁਰਵਿੰਦਰ ਸਿੰਘ ਚੀਮਾ, ਹਰਜਿੰਦਰ ਸਿੰਘ, ਜਥੇਦਾਰ ਤਰਲੋਚਨ ਸਿੰਘ ਮਾਨ ਪਨਿਆਲੀ, ਗੁਰਮੁੱਖ ਸਿੰਘ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ), ਜਥੇਦਾਰ ਜਗਤਾਰ ਸਿੰਘ, ਜਸਕਰਨ ਸਿੰਘ, ਗੁਰਮੁੱਖ ਸਿੰਘ ਮਹਿਮੂਦਪੁਰ ਮੰਡਾਰ, ਗੁਲਾਬ ਸਿੰਘ ਸੁੱਧਾਮਾਜਰਾ, ਸਾਬਕਾ ਸਰਪੰਚ ਨਰਾਇਣ ਚੰਦ, ਰਮੇਸ਼ ਕੁਮਾਰ ਮੁੱਤੋਂ, ਸ਼ਾਮ ਲਾਲ ਮਿਹਰ ਕਟਾਰੀਆ (ਪ੍ਰਧਾਨ ਟਰੱਕ ਯੂਨੀਅਨ ਬਲਾਚੌਰ), ਬਲਦੇਵ ਸਿੰਘ ਖੋਸਲਾ, ਜਸ਼ਨਪ੍ਰੀਤ ਸਿੰਘ, ਦਿਲਪ੍ਰੀਤ ਸਿੰਘ, ਜ਼ੋਰਾ ਸਿੰਘ ਪਨਿਆਲੀ ਅਤੇ ਕੁਲਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ। ਬਹਿਰਾਮ ਪੂਰਨ ਤੌਰ ’ਤੇ ਰਿਹਾ ਬੰਦ ਬਹਿਰਾਮ, (ਨਛੱਤਰ ਸਿੰਘ ਬਹਿਰਾਮ) - ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇੰਨਸਾਫ ਮੋਰਚੇ ਦੇ ਸੱਦੇ ’ਤੇ ਪੰਜਾਬ ਬੰਦ ਦੀ ਕਾਲ ’ਤੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਵਲੋਂ ਸਮਰਥਨ ਦਿੱਤਾ ਗਿਆ। ਇਸ ਸਬੰਧੀ ਬਹਿਰਾਮ ਦੀਆਂ ਸਾਰੀਆਂ ਦੁਕਾਨਾਂ ਸਵੇਰੇ 7 ਵਜੇ ਤੋਂ 2 ਵਜੇ ਤੱਕ ਪੂਰਨ ਤੌਰ ’ਤੇ ਬੰਦ ਰਹੀਆਂ ਲੋਕ ਵੀ ਜ਼ਿਆਦਾਤਰ ਆਪਣੇ ਘਰਾਂ ਵਿੱਚ ਹੀ ਰਹੇ ਤੇ ਆਵਾਜਈ ਵੀ ਤਕਰੀਬਨ ਬੰਦ ਹੀ ਰਹੀ। ਸਿਰਫ ਸਰਕਾਰੀ ਅਦਾਰੇ ਸਰਕਾਰੀ ਸਕੂਲ, ਬੈਂਕਾਂ, ਸੁਵਿਧਾ ਕੇਂਦਰ, ਪੈਟਰੋਲ ਪੰਪ ਖੁੱਲ੍ਹੇ ਸਨ। ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਦਵਿੰਦਰ ਸਿੰਘ ਸੰਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਜ਼ਾ ਪੂਰੀ ਹੋਣ ’ਤੇ ਵੀ ਜੋ ਬੰਦੀ ਸਿੰਘਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਹੈ ਉਨ੍ਹਾਂ ਨੂੰ ਜਲਦੀ ਰਿਹਾਅ ਕੀਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਇੰਨਸਾਫ ਮਿਲ ਸਕੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਚੱਕਮੰਡੇਰ, ਦਲਜੀਤ ਸਿੰਘ ਜੱਸੋਮਜਾਰਾ ਸਰਕਲ ਪ੍ਰਧਾਨ ਬਹਿਰਾਮ, ਹਰਜੀਤ ਸਿੰਘ ਸਰਹਾਲਾ ਰਾਣੂੰਆਂ, ਮੁਖਤਾਰ ਸਿੰਘ ਜੱਸੋਮਜਾਰਾ, ਗੁਰਿੰਦਰ ਸਿੰਘ ਪ੍ਰਧਾਨ ਸਹਿਕਾਰੀ ਸਭਾ ਜੱਸੋਮਜਾਰਾ, ਹਰਮੇਲ ਸਿੰਘ ਜੱਸੋਮਜਾਰਾ, ਗੁਰਵਿੰਦਰ ਸਿੰਘ ਸਰਪੰਚ ਮੱਲ੍ਹਾ ਸੋਢੀਆਂ, ਸੰਦੀਪ ਸਿੰਘ ਲਾਲੀ ਸਾਬਕਾ ਸਰਪੰਚ ਗਦਾਣੀ, ਜਥੇ. ਪ੍ਰੇਮ ਸਿੰਘ ਸਰਹਾਲਾ ਰਾਣੂੰਆਂ, ਕੁਲਵੀਰ ਸਿੰਘ ਕੀਰਾ ਜੱਸੋਮਜਾਰਾ, ਨੰਬਰਦਾਰ ਹਰਨੇਕ ਸਿੰਘ, ਰਾਮ ਤੀਰਥ ਸਾਬਕਾ ਪੰਚ ਭਰੋਲੀ, ਨੰਬਰਦਾਰ ਮਨਦੀਪ ਸਿੰਘ ਦੀਪਾ ਤਲਵੰਡੀ ਜੱਟਾਂ, ਲਖਬੀਰ ਸਿੰਘ ਸਰਹਾਲ ਮੂੰਡੀ, ਪ੍ਰਮਜੀਤ ਸਿੰਘ ਰਾਣਾ, ਮੋਹਣ ਸਿੰਘ ਚੱਕ ਮਾਈਦਾਸ, ਜੋਰਾਵਰ ਸਿੰਘ, ਸੁਖਵਿੰਦਰ ਸਿੰਘ, ਰਣਵਿੰਦਰ ਸਿੰਘ ਕਲੇਰ ਫਰਾਲਾ, ਮਨਜਿੰਦਰ ਸਿੰਘ, ਚਰਨਜੀਤ ਸਿੰਘ ਰੰਧਾਵਾ ਬਹਿਰਾਮ, ਸੁਰਿੰਦਰ ਪਾਲ ਫਰਾਲਾ, ਮਲਕੀਤ ਸਿੰਘ, ਨਰਿੰਦਰ ਸਿੰਘ, ਇਕਬਾਲ ਸਿੰਘ ਸੰਧੂ, ਗੁਰਜੀਤ ਸਿੰਘ ਜੀਤਾ ਮੱਲ੍ਹਾ ਸੋਢੀਆ, ਚਰਨਜੀਤ ਸਿੰਘ ਅਟਵਾਲ ਫਰਾਲਾ, ਜਸਵੀਰ ਸਿੰਘ ਮੁੰਨਾ, ਕਿਰਨਦੀਪ ਸਿੰਘ ਸਰਹਾਲਾ ਰਾਣੂੰਆਂ, ਪਲਵਿੰਦਰ ਸਿੰਘ ਅਟਵਾਲ ਜੱਸੋਮਜਾਰਾ ਆਦਿ ਦੇ ਨਾਮ ਜਿਕਰਯੋਗ ਹਨ। ਰੋਪੜ-ਬਲਾਚੌਰ ਨੈਸ਼ਨਲ ਹਾਈਵੇ ’ਤੇ ਥੰਮ੍ਹੇ ਵਾਹਨਾਂ ਦੇ ਪਹੀਏ ਕਾਠਗੜ੍ਹ, (ਹਰਸਿਮਰਨ ਜੋਤ ਸਿੰਘ ਕਲੇਰ) - ਕੌਮੀ ਇਨਸਾਫ਼ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਸਮੇਤ ਹੋਰਨਾਂ ਅਹਿਮ ਮੰਗਾਂ ਨੂੰ ਲੈ ਕੇ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦਾ ਰੋਪੜ-ਬਲਾਚੌਰ ਨੈਸ਼ਨਲ ਹਾਈਵੇ ਮਾਰਗ ’ਤੇ ਜ਼ਬਰਦਸਤ ਅਸਰ ਦੇਖਣ ਨੂੰ ਮਿਲਿਆ। ਬੰਦ ਦੇ ਸੱਦੇ ਦੇ ਮੱਦੇਨਜ਼ਰ ਇਸ ਮੁੱਖ ਕੌਮੀ ਸ਼ਾਹਰਾਹ ’ਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਰਹੀ ਤੇ ਦੁਪਹਿਰ 2 ਵਜੇ ਤੱਕ ਸੜਕਾਂ ਬਿਲਕੁਲ ਸੁੰਨਸਾਨ ਨਜ਼ਰ ਆਈਆਂ। ਆਮ ਦਿਨਾਂ ਵਿੱਚ ਵਾਹਨਾਂ ਦੀ ਭਾਰੀ ਆਵਾਜਾਈ ਨਾਲ ਧੜਕਣ ਵਾਲੇ ਇਸ ਨੈਸ਼ਨਲ ਹਾਈਵੇ ’ਤ ਸਵੇਰ ਤੋਂ ਹੀ ਕੋਈ ਵੀ ਵਾਹਨ ਦੌੜਦਾ ਨਜ਼ਰ ਨਹੀਂ ਆਇਆ। ਬੰਦ ਦੀ ਹਮਾਇਤ ਕਰਦਿਆਂ ਤੇ ਸਹਿਯੋਗ ਦਿੰਦਿਆਂ ਟਰੱਕ ਚਾਲਕਾਂ ਨੇ ਆਪਣੇ ਭਾਰੀ ਵਾਹਨ ਤੇ ਟਰੱਕ ਸੜਕ ਕਿਨਾਰੇ ਸਾਈਡਾਂ ’ਤੇ ਖੜ੍ਹੇ ਕਰ ਦਿੱਤੇ ਜਿਸ ਕਾਰਨ ਲੰਮੇ ਰੂਟ ਦੀ ਟਰਾਂਸਪੋਰਟ ਪੂਰੀ ਤਰ੍ਹਾਂ ਜਾਮ ਰਹੀ। ਆਮ ਰਾਹਗੀਰਾਂ ਨੇ ਵੀ ਬੰਦ ਦੇ ਸੱਦੇ ਨੂੰ ਮੁੱਖ ਰੱਖਦਿਆਂ ਸਫ਼ਰ ਕਰਨ ਤੋਂ ਗੁਰੇਜ਼ ਕੀਤਾ ਜਿਸ ਕਾਰਨ ਪੂਰੇ ਰੋਡ ਤੇ ਪੂਰਨ ਤੌਰ ’ਤੇ ਸੰਨਾਟਾ ਪਸਰਿਆ ਰਿਹਾ। ਇਲਾਕੇ ਵਿੱਚ ਬੰਦ ਦੌਰਾਨ ਮਾਹੌਲ ਪੂਰੀ ਤਰ੍ਹਾਂ ਸ਼ਾਂਤੀਪੂਰਨ ਰਿਹਾ ਤੇ ਦੁਪਹਿਰ 2 ਵਜੇ ਤੱਕ ਨੈਸ਼ਨਲ ਹਾਈਵੇ ’ਤੇ ਆਵਾਜਾਈ ਪੂਰੀ ਤਰ੍ਹਾਂ ਬੰਦ ਰਹਿਣ ਮਗਰੋਂ ਹੀ ਹੌਲੀ-ਹੌਲੀ ਸੜਕਾਂ ’ਤੇ ਆਮ ਵਾਂਗ ਚਹਿਲ-ਪਹਿਲ ਪਰਤਣੀ ਸ਼ੁਰੂ ਹੋਈ। ਕੌਮੀ ਇਨਸਾਫ਼ ਮੋਰਚੇ ਦੇ ਇਸ ਪੰਜਾਬ ਬੰਦ ਦੇ ਸੱਦੇ ਨੂੰ ਕਾਠਗੜ੍ਹ ਅਤੇ ਆਸ-ਪਾਸ ਦੇ ਇਲਾਕੇ ਵਿੱਚ ਭਰਵਾਂ ਹੁੰਗਾਰਾ ਮਿਲਿਆ। ਮੁਕੰਦਪੁਰ ਇਲਾਕੇ ’ਚ ਬੰਦ ਨੂੰ ਭਰਪੂਰ ਸਮਰਥਨ ਮੁਕੰਦਪੁਰ, (ਅਮਰੀਕ ਸਿੰਘ ਢੀਂਡਸਾ) - ਪੰਜਾਬ ਬੰਦ ਦੇ ਸੱਦੇ ਨੂੰ ਮੁਕੰਦਪੁਰ ਇਲਾਕੇ ਵਿੱਚ ਭਰਪੂਰ ਸਮਰਥਨ ਮਿਲਿਆ, ਸਿਵਾਏ ਹਸਪਤਾਲ ਅਤੇ ਮੈਡੀਕਲ ਸਟੋਰਾਂ ਤੋਂ ਹਰ ਇੱਕ ਦੁਕਾਨ ਸਟੋਰ ਇਥੋਂ ਤੱਕ ਕਿ ਰੇਹੜੀ ਅਤੇ ਫੜ੍ਹੀ ਵਾਲਿਆਂ ਨੇ ਵੀ ਬੰਦ ਨੂੰ ਸਮਰਥਨ ਦਿੱਤਾ। ਇਸ ਦੇ ਨਾਲ ਹੀ ਸ਼ਹਿਰ ਤੋਂ ਬਾਹਰ ਸ਼ਰਾਬ ਦੇ ਠੇਕੇ ਵੀ ਦੋ ਵਜੇ ਤੱਕ ਪੂਰਨ ਤੌਰ ’ਤੇ ਬੰਦ ਰਹੇ। ਇਲਾਕੇ ਵਿੱਚ ਟਾਵੇਂ-ਟਾਵੇਂ ਲੋਕਾਂ ਦਾ ਆਉਣਾ ਜਾਣਾ ਬੇਸ਼ਕ ਬਣਿਆ ਰਿਹਾ ਪਰ ਬਾਜ਼ਾਰ ਪੂਰੀ ਤਰ੍ਹਾਂ ਸੁੰਨੇ ਪਏ ਸਨ ਤੇ ਸਾਰੀਆਂ ਦੁਕਾਨਾਂ ਦੇ ਸ਼ਟਰਾਂ ਨੂੰ ਤਾਲੇ ਲੱਗੇ ਹੋਏ ਸਨ। ਬੱਸ ਅੱਡੇ ਸਟੈਂਡ ’ਚ ਵੀ ਜਿਵੇਂ ਸੰਨਾਟਾ ਛਾਇਆ ਹੋਵੇ ਇਸ ਤਰ੍ਹਾਂ ਪ੍ਰਤੀਤ ਹੁੰਦਾ ਸੀ ਲੋਕਾਂ ਦਾ ਕਹਿਣਾ ਹੈ ਕਿ ਹੁਣ ਸਰਕਾਰ ਦੀਆਂ ਅੱਖਾਂ ਖੁੱਲ੍ਹ ਜਾਣੀਆਂ ਚਾਹੀਦੀਆਂ ਹਨ।