28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਬੰਤਾ ਰਾਮ ਘੇੜਾ ਦੇ ਜਨਮ ਦਿਨ ਨੂੰ ਸਮਰਪਿਤ ਕਰਵਾਏ ਜਾ ਰਹੇ ਸਾਲਾਨਾ ਸਮਾਗਮ ਦੇ ਪ੍ਰਬੰਧ ਮੁਕੰਮਲ- ਸੰਤ ਸੁਰਿੰਦਰ ਦਾਸ, ਮਾਨ

ਸੜੋਆ, 27 ਅਗਸਤ (ਬਲਵਿੰਦਰ ਨਾਨੋਵਾਲੀਆ) - ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਦੇ ਕੌਮੀ ਚੇਅਰਪਰਸਨ ਬੀਬੀ ਕਮਲੇਸ਼ ਕੌਰ ਘੇੜਾ ਤੇ ਰਾਸ਼ਟਰੀ ਪ੍ਰਧਾਨ ਐਲ. ਆਰ.

Ad Position 21
No active advertisement
ਅਜੀਤ ਡੈਸਕ 28-08-2026
ਸੜੋਆ, 27 ਅਗਸਤ (ਬਲਵਿੰਦਰ ਨਾਨੋਵਾਲੀਆ) - ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਦੇ ਕੌਮੀ ਚੇਅਰਪਰਸਨ ਬੀਬੀ ਕਮਲੇਸ਼ ਕੌਰ ਘੇੜਾ ਤੇ ਰਾਸ਼ਟਰੀ ਪ੍ਰਧਾਨ ਐਲ. ਆਰ. ਵਿਰਦੀ ਦੀ ਯੋਗ ਅਗਵਾਈ ’ਚ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨਛੋਹ ਗੰਗਾ ਖੁਰਾਲਗੜ੍ਹ ਦੀ ਸਮੁੱਚੀ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਾਂਝੇ ਯਤਨਾਂ ਨਾਲ ਗੁਰੂ ਰਵਿਦਾਸ ਇਤਿਹਾਸਕ ਧਾਰਮਿਕ ਅਸਥਾਨਾਂ ਦੇ ਖੋਜ ਕਰਤਾ ਬਾਬਾ ਬੰਤਾ ਰਾਮ ਘੇੜਾ ਅਤੇ ਗੁਰੂ ਰਵਿਦਾਸ ਜੀ ਦੇ ਪ੍ਰਚਾਰ ਅਤੇ ਪ੍ਰਸਾਰ ਨੂੰ ਦੇਸ਼-ਵਿਦੇਸ਼ ’ਚ ਪਹੁੰਚਾਉਣ ਵਾਲੇ ਸੁਆਮੀ ਸੁਮਨ ਦਾਸ ਦੇ ਜਨਮ ਦਿਨ ਸਬੰਧੀ ਸਾਲਾਨਾ ਸਮਾਗਮ 28 ਅਗਸਤ ਨੂੰ ਖੁਰਾਲਗੜ੍ਹ ਸਾਹਿਬ ਵਿਖੇ ਕਰਵਾਏ ਜਾ ਰਹੇ ਹਨ। ਗੁਰੂੁ ਘਰ ਦੇ ਚੇਅਰਮੈਨ ਨਾਜਰ ਰਾਮ ਮਾਨ ਸਾਬਕਾ ਡੀ.ਈ.ਓ. ਅਤੇ ਸੰਤ ਸੁਰਿੰਦਰ ਦਾਸ ਪ੍ਰਧਾਨ ਨੇ ਗੁਰੂ ਘਰ ਵਿਖੇ ਕਰਵਾਏ ਜਾ ਰਹੇ ਸਮਾਗਮਾਂ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲੈਣ ਸਮੇਂ ਪ੍ਰਗਟ ਕੀਤੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਮਾਗਮਾਂ ’ਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ, ਜੰਮੂ ਕਸ਼ਮੀਰ ਤੋਂ ਇਲਾਵਾ ਹੋਰ ਸੂਬਿਆਂ ਸਮੇਤ ਵਿਦੇਸ਼ਾਂ ਤੋਂ ਵੀ ਵੱਡੀ ਗਿਣਤੀ ’ਚ ਸੰਗਤਾਂ ਪਹੁੰਚ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਮਿਸ਼ਨਰੀ ਗਾਇਕ ਗਿਆਨ ਗੰਗੜ੍ਹ, ਕਮਲਰਾਜ ਸਿੰਘ ਗੱਡੂ ਦੇ ਕੀਰਤਨੀ ਜਥਿਆਂ ਤੋਂ ਇਲਾਵਾ ਹੋਰ ਮਿਸ਼ਨਰੀ ਪ੍ਰਚਾਰਕ ਅਤੇ ਸੰਤ ਮਹਾਪੁਰਸ਼ ਪਹੁੰਚ ਕੇ ਸੰਗਤਾਂ ਨੂੰ ਬਾਬਾ ਬੰਤਾ ਰਾਮ ਘੇੜਾ ਦੇ ਜੀਵਨ ਸੰਘਰਸ਼ ਤੋਂ ਜਾਣੂ ਕਰਵਾਉਣਗੇ। ਉਨ੍ਹਾਂ ਦੱਸਿਆ ਕਿ ਸੰਗਤਾਂ ਦੇ ਰਾਤ ਠਹਿਰਨ ਅਤੇ ਲੰਗਰਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾ ਰਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਤ ਕਰਮ ਚੰਦ ਹੈੱਡ ਕੈਸ਼ੀਅਰ, ਸੰਤ ਗਿਰਧਾਰੀ ਲਾਲ, ਸੰਤ ਦਿਆਲ ਚੰਦ ਬੰਗਾ, ਮੇਜਰ ਸਿੰਘ ਘਟਾਰੋਂ, ਸੰਤ ਨਰੰਜਣ ਸਿੰਘ, ਸੰਤ ਹਰਬੰਸ ਸਿੰਘ, ਮਨਜੀਤ ਮੁਗੋਵਾਲ, ਸੁਰਜੀਤ ਸਿੰਘ ਖਾਨਪੁਰੀ, ਰਾਜ ਕੁਮਾਰ ਰਾਜੂ, ਜਗਦੀਸ਼ ਦੀਸ਼ਾ, ਸੋਮ ਨਾਥ, ਰਮੇਸ਼ ਕੁਮਾਰ ਪ੍ਰਧਾਨ ਆਦਿ ਧਰਮ ਮਿਸ਼ਨ ਹਿਮਾਚਲ ਪ੍ਰਦੇਸ਼, ਪੁਨੀਤ ਕੁਮਾਰ ਸ਼ੀਹਮਾਰ, ਪ੍ਰਿਥੀ ਚੰਦ ਮਸਤਾਨਾ ਹਰਿਆਣਾ, ਸੁਖਚੈਨ ਸਿੰਘ ਪ੍ਰਧਾਨ ਪੰਜਾਬ, ਅਜੀਤ ਸਿੰਘ, ਟਿੰਕੂ ਕੁਮਾਰ, ਰਿੰਕੂ ਕੁਮਾਰ, ਕ੍ਰਿਸ਼ਨ ਕੁਮਾਰ, ਨਰੇਸ਼ ਕੁਮਾਰ, ਸਬਿਤਾ ਚੇਚੀ, ਬੀਬੀ ਸਤਿਆ ਦੇਵੀ, ਬੀਬੀ ਪ੍ਰਕਾਸ਼ ਕੌਰ, ਰਾਮ ਸਿੰਘ, ਵਿਸ਼ੇਸ਼ਵਰ ਦਾਸ ਅਤੇ ਰਮੇਸ਼ ਕੁਮਾਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ 5 ਗੱਡੀਆਂ ਦੇ ਕੱਟੇ ਚਲਾਨ ਅਗਲੀ ਖ਼ਬਰ ਗੁਰਦੇਵ ਸਿੰਘ ਮੱਲ੍ਹਾ ਬੇਦੀਆਂ, ਦਿਨੇਸ਼ ਕੁਮਾਰ ਮਿੱਤਲ, ਪਵਨ ਕੁਮਾਰ ਰੱਤੂ
Ad Position 24