29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਐਸ. ਸੀ. ਬੀ. ਸੀ ਅਧਿਆਪਕ ਯੂਨੀਅਨ ਦੇ ਮੈਂਬਰ ਸਰਕਾਰ ਦੇ ਜਾਰੀ ਪੱਤਰ ਦੀਆਂ ਕਾਪੀਆਂ ਸਾੜਨ ਸਮੇਂ। ਐੱਸ.ਸੀ.ਬੀ.ਸੀ. ਅਧਿਆਪਕ ਯੂਨੀਅਨ ਨੇ ਸਰਕਾਰ ਦੇ ਜਾਰੀ ਪੱਤਰ ਦੀਆਂ ਕਾਪੀਆਂ ਸਾੜੀਆਂ

ਬੰਗਾ, 28 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ) - ਐਸ. ਸੀ-ਬੀ.

Ad Position 21
No active advertisement
ਅਜੀਤ ਡੈਸਕ 29-08-2026
ਬੰਗਾ, 28 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ) - ਐਸ.ਸੀ-ਬੀ.ਸੀ ਅਧਿਆਪਕ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਰਾਮ ਕ੍ਰਿਸ਼ਨ ਪੱਲੀ-ਝਿੱਕੀ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਦੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਵਲੋਂ ਕੱਲ੍ਹ ਨਵਾਂਸ਼ਹਿਰ ਵਿਖੇ ਆਪਣੀਆਂ ਹੱਕੀ ਮੰਗਾਂ ਲਈ ਮਹਾਂ ਰੈਲੀ ਕੀਤੀ ਗਈ। ਸਮੂਹ ਮੁਲਾਜ਼ਮਾਂ ਨੇ ਸਟੇਜ ਤੋਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਅਸੀਂ ਸਰਕਾਰ ਦੀਆਂ ਗਿੱਦੜ ਭੱਬਕੀਆਂ ਤੋਂ ਨਹੀਂ ਡਰਦੇ। ਭਗਵੰਤ ਮਾਨ ਸਰਕਾਰ ਮੁਲਾਜ਼ਮਾਂ ਨਾਲ ਕੀਤੀ ਵਾਅਦਾ ਖਿਲਾਫ਼ੀ ਤੋਂ ਭੱਜ ਰਹੀ ਹੈ। ਯਾਦ ਰਹੇ ਕਿ 7 ਅਗਸਤ ਨੂੰ ਚੰਡੀਗੜ੍ਹ ਵਿਖੇ ਮੁਲਾਜ਼ਮਾਂ ਦੀ ਇਤਿਹਾਸਕ ਰੈਲੀ ਦੀ ਘਬਰਾਹਟ ਤੋਂ ਡਰਦੇ ਵੱਜੋਂ ਸਰਕਾਰ ਨੇ 27 ਅਗਸਤ ਨੂੰ ਸਟੇਟ ਬਾਡੀ ਦੀ ਲੀਡਰਸ਼ਿਪ ਨੂੰ ਸਮਾਂ ਦਿੱਤਾ ਸੀ ਪਰ ਸਰਕਾਰ ਨੇ ਆਪਣੀ ਨਲਾਇਕੀ ਜ਼ਾਹਰ ਕੀਤੀ ਕਿ ਹੜਤਾਲ ਤੇ ਮੀਟਿੰਗ ਦੋਨੋਂ ਇਕੱਠੀਆਂ ਨਹੀਂ ਹੋ ਸਕਦੀਆਂ। ਸਰਕਾਰ ਪ੍ਰਤੀ ਮੁਲਾਜ਼ਮਾਂ ਦਾ ਰੋਸ ਪ੍ਰਦਰਸ਼ਨ ਕਰਨਾ, ਆਪਣੇ ਹੱਕਾਂ ਲਈ ਹੜਤਾਲ ਕਰਨਾ ਸੰਵਿਧਾਨਿਕ ਹੱਕ ਹੈ। ਪੱਲੀ ਝਿੱਕੀ ਨੇ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣਾ ਅੜੀਅਲ ਵਤੀਰਾ ਛੱਡ ਕੇ, ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਵਚਨਬੱਧਤਾ ਦਿਖਾਵੇ ਨਾਂ ਕਿ ਮੁਲਾਜ਼ਮਾਂ ਨੂੰ ਧਮਕੀਆਂ ਭਰੇ ਪੱਤਰ ਜਾਰੀ ਕਰੇ। ਅਫਸਰਸ਼ਾਹੀ ਲੋਕ ਤੰਤਰ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਅਗਰ ਸਰਕਾਰ ਨੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨਾਂ ਮੰਨੀਆਂ ਤਾਂ ਵੋਟ ਦੇ ਅਧਿਕਾਰ ਨਾਲ 2027 ਵਿੱਚ ਇਸ ਸਰਕਾਰ ਨੂੰ ਚਲਦਾ ਕਰ ਦਿਆਂਗੇ। ਇਸ ਮੌਕੇ ਪੰਜਾਬ ਸਰਕਾਰ ਦੇ ਵਲੋਂ ਜਾਰੀ ਮੁਲਾਜ਼ਮਾਂ ਖਿਲਾਫ ਪੱਤਰ ਦੀਆਂ ਕਾਪੀਆਂ ਸਾੜੀਆਂ ਗਾਈਆਂ। ਇਸ ਮੌਕੇ ਪ੍ਰਧਾਨ ਰਾਮ ਕ੍ਰਿਸ਼ਨ ਪੱਲੀ ਝਿੱਕੀ, ਸੁਰਿੰਦਰ ਪਾਲ ਸਿੰਘ, ਡਾਕਟਰ ਜਸਵਿੰਦਰ ਸਿੰਘ ਸੰਧੂ, ਸੰਜੀਵ ਕੁਮਾਰ, ਗੁਰਨਾਮ ਸਿੰਘ, ਸੰਜੀਵ ਕੁਮਾਰ ਦੁੱਗਲ, ਵਰਿੰਦਰ ਸਿੰਘ, ਕੰਵਲਜੀਤ ਸਿੰਘ, ਕੁਲਵਿੰਦਰ ਸਿੰਘ, ਸੁਰਿੰਦਰ ਪਾਲ ਸਿੰਘ, ਕਸ਼ਮੀਰ ਸਿੰਘ, ਜਗਵੀਰ ਸਿੰਘ, ਮੈਡਮ ਸੁਸ਼ਮਾ ਰਾਣੀ, ਮੈਡਮ ਪਰਮਿੰਦਰ ਕੌਰ, ਮੈਡਮ ਰੁਪਿੰਦਰ ਕੌਰ, ਮੈਡਮ ਜਤਿੰਦਰ ਕੌਰ, ਮੈਡਮ ਈਸ਼ਾ, ਮੈਡਮ ਲਾਜ, ਮੈਡਮ ਸੰਦੀਪ ਕੌਰ, ਮੈਡਮ ਮੰਜੂ, ਰਾਜ ਕੁਮਾਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਉਸਮਾਨਪੁਰ ਵਿਖੇ ਫਤਿਹ ਕਨਫੈਕਸ਼ਨਰੀ ਅਤੇ ਕਰਿਆਨਾ ਸਟੋਰ ਵਿੱਚ ਦਾਖਲ ਹੋਣ ਲਈ ਚੋਰਾਂ ਵਲੋਂ ਦੁਕਾਨ ਦੀ ਪਿਛਲੀ ਤੋੜੀ ਹੋ... ਅਗਲੀ ਖ਼ਬਰ ਬਲਾਚੌਰ, ਪੋਜੇਵਾਲ ਸੜਕ ਦਾ ਕੰਮ ਲੰਬੇ ਸਮੇਂ ਤੋਂ ਅਧੂਰਾ, ਲੋਕਾਂ ਨੂੰ ਆ ਰਹੀਆਂ ਭਾਰੀ ਮੁਸ਼ਕਲਾਂ ਸੜਕ ਦਾ ਕੰਮ ਜਲਦ ਮੁਕੰਮ...
Ad Position 24