28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਪਿੰਡ ਉਸਮਾਨਪੁਰ ਵਿਖੇ ਫਤਿਹ ਕਨਫੈਕਸ਼ਨਰੀ ਅਤੇ ਕਰਿਆਨਾ ਸਟੋਰ ਵਿੱਚ ਦਾਖਲ ਹੋਣ ਲਈ ਚੋਰਾਂ ਵਲੋਂ ਦੁਕਾਨ ਦੀ ਪਿਛਲੀ ਤੋੜੀ ਹੋਈ ਕੰਧ। ਪਿੰਡ ਉਸਮਾਨਪੁਰ ਵਿਖੇ ਕਰਿਆਨੇ ਦੀ ਦੁਕਾਨ ’ਚ ਚੋਰੀ

ਉਸਮਾਨਪੁਰ, 28 ਅਗਸਤ (ਸੰਦੀਪ ਮਝੂਰ) - ਪਿੰਡ ਉਸਮਾਨਪੁਰ ਵਿਖੇ ਬੀਤੀ ਰਾਤ ਅਣਪਛਾਤੇ ਚੋਰਾਂ ਵਲੋਂ ਪਿੰਡ ਉਸਮਾਨਪੁਰ ਸਥਿਤ ਬੱਸ ਅੱਡੇ ਦੇ ਲਾਗੇ ਫਤਿਹ ਕਨਫੈਕਸ਼ਨਰੀ ਅਤੇ ਕਰਿਆਨਾ ਸਟੋਰ ਤੋਂ ਚੋਰੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਦੁਕਾਨਦਾਰ ਕੁਲਵਿੰਦਰ ਸਿੰਘ ਵਾਸੀ ਪਿੰਡ ਸ਼ੇਖੂਪੁਰ ਬਾਗ਼ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਜਦੋਂ ਉਨ੍ਹਾਂ ਅੱਜ ਸਵੇਰੇ ਆ ਕੇ ਦੁਕਾਨ ਖੋਲ੍ਹੀ ਤਾਂ ਦੁਕਾਨ ਦੀ ਪਿਛਲੀ ਕੰਧ ਪਾੜ ਕੇ ਚੋਰਾਂ ਵਲੋਂ ਅੰਦਰ ਦਾਖਲ ਕੇ ਬਦਾਮ, ਦੇਸੀ ਘਿਓ ਦੇ ਪੈਕੇਟ, ਸਾਬਣ, ਸਰਫ਼ ਦੇ ਪੈਕੇਟ ਅਤੇ ਹੋਰ ਨਿੱਤ ਵਰਤੋਂ ਦਾ ਸਮਾਨ ਚੋਰੀ ਕਰ ਲਿਆ ਗਿਆ।

Ad Position 21
No active advertisement
ਅਜੀਤ ਡੈਸਕ 29-08-2026
ਉਸਮਾਨਪੁਰ, 28 ਅਗਸਤ (ਸੰਦੀਪ ਮਝੂਰ) - ਪਿੰਡ ਉਸਮਾਨਪੁਰ ਵਿਖੇ ਬੀਤੀ ਰਾਤ ਅਣਪਛਾਤੇ ਚੋਰਾਂ ਵਲੋਂ ਪਿੰਡ ਉਸਮਾਨਪੁਰ ਸਥਿਤ ਬੱਸ ਅੱਡੇ ਦੇ ਲਾਗੇ ਫਤਿਹ ਕਨਫੈਕਸ਼ਨਰੀ ਅਤੇ ਕਰਿਆਨਾ ਸਟੋਰ ਤੋਂ ਚੋਰੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਦੁਕਾਨਦਾਰ ਕੁਲਵਿੰਦਰ ਸਿੰਘ ਵਾਸੀ ਪਿੰਡ ਸ਼ੇਖੂਪੁਰ ਬਾਗ਼ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਜਦੋਂ ਉਨ੍ਹਾਂ ਅੱਜ ਸਵੇਰੇ ਆ ਕੇ ਦੁਕਾਨ ਖੋਲ੍ਹੀ ਤਾਂ ਦੁਕਾਨ ਦੀ ਪਿਛਲੀ ਕੰਧ ਪਾੜ ਕੇ ਚੋਰਾਂ ਵਲੋਂ ਅੰਦਰ ਦਾਖਲ ਕੇ ਬਦਾਮ, ਦੇਸੀ ਘਿਓ ਦੇ ਪੈਕੇਟ, ਸਾਬਣ, ਸਰਫ਼ ਦੇ ਪੈਕੇਟ ਅਤੇ ਹੋਰ ਨਿੱਤ ਵਰਤੋਂ ਦਾ ਸਮਾਨ ਚੋਰੀ ਕਰ ਲਿਆ ਗਿਆ। ਇਸਦੀ ਵੀਡਿਉ ਰਿਕਾਰਡਿੰਗ ਦੁਕਾਨ ਅੰਦਰ ਲੱਗੇ ਸੀ. ਸੀ. ਟੀ. ਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ। ਜਿਸ ਵਿੱਚ ਦੋ ਨੌਜਵਾਨ ਮੂੰਹ ਬੰਨ੍ਹ ਕੇ ਬੇਖੌਫ ਤਰੀਕੇ ਨਾਲ ਚੋਰੀ ਦੀ ਘਟਨਾ ਨੂੰ ਅੰਜਾਮ ਦਿੰਦੇ ਦਿਖਾਈ ਦੇ ਰਹੇ ਹਨ। ਉਸਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਵੀ ਚੋਰਾਂ ਵਲੋਂ ਇਸੇ ਅੰਦਾਜ਼ ਵਿੱਚ ਦੁਕਾਨ ਦੀ ਪਿਛਲੀ ਕੰਧ ਪਾੜ ਕੇ ਚੋਰੀ ਕੀਤੀ ਗਈ ਸੀ। ਇਸ ਸਬੰਧੀ ਥਾਣਾ ਰਾਹੋਂ ਪੁਲਿਸ ਤੋਂ ਮੁਲਾਜ਼ਮਾਂ ਨੇ ਮੌਕਾ ਦੇਖ ਕੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਗਰੀਬ ਤੇ ਮੱਧ ਵਰਗ ਦੇ ਲੋਕਾਂ ਦਾ ਮਹਿੰਗਾਈ ਨੇ ਜਿਊਣਾ ਦੂਭਰ ਕੀਤਾ - ਬੰਗਾ ਅਗਲੀ ਖ਼ਬਰ ਐਸ. ਸੀ. ਬੀ. ਸੀ ਅਧਿਆਪਕ ਯੂਨੀਅਨ ਦੇ ਮੈਂਬਰ ਸਰਕਾਰ ਦੇ ਜਾਰੀ ਪੱਤਰ ਦੀਆਂ ਕਾਪੀਆਂ ਸਾੜਨ ਸਮੇਂ। ਐੱਸ.ਸੀ.ਬੀ.ਸੀ. ਅਧਿਆਪ...
Ad Position 24