30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਸੂਰਾਪੁਰ ਵਿਖੇ ਸਾਲਾਨਾ ਛਿੰਝ ਮੇਲਾ ਅਤੇ ਕਬੱਡੀ ਕੱਪ ਮੇਲਾ 8 ਅਤੇ 9 ਨੂੰ

ਪੱਲੀ ਝਿੱਕੀ, 29 ਅਗਸਤ (ਕੁਲਦੀਪ ਸਿੰਘ ਪਾਬਲਾ) - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਸੂਰਾਪੁਰ ਵਿਖੇ ਬਾਬਾ ਅਮਰੀ ਜੀ ਅਤੇ ਗੁੱਗਾ ਜਾਹਰ ਪੀਰ ਦੀ ਯਾਦ ਨੂੰ ਸਮਰਪਿਤ ਸਲਾਨਾ ਛਿੰਝ ਮੇਲਾ1 ਅਤੇ ਕਬੱਡੀ ਕੱਪ ਸਮੂਹ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ, ਨਗਰ ਨਿਵਾਸੀਆਂ ਅਤੇ ਸ਼ਕੰਡੀ ਦੇ ਸੇਵਾਦਾਰਾਂ ਦੇ ਸਹਿਯੋਗ ਨਾਲ ਬੜੀ ਧੂਮਧਾਮ ਨਾਲ ਕਰਵਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਕੁਲਵੀਰ ਸਿੰਘ ਦੀਪਾ ਨੰਬਰਦਾਰ ਅਤੇ ਅਮਨਦੀਪ ਸਿੰਘ ਸਰਪੰਚ ਨੇ ਦੱਸਿਆ ਕਿ ਇਸ ਛਿੰਝ ਮੇਲੇ ਅਤੇ ਕਬੱਡੀ ਕੱਪ ਦੀ ਸ਼ੁਰੂਆਤ ਸਬੰਧੀ 5 ਸਤੰਬਰ ਦਿਨ ਸ਼ਨੀਵਾਰ ਨੂੰ ਗੁ: ਧਰਮਸ਼ਾਲਾ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਅਤੇ 7 ਸਤੰਬਰ ਨੂੰ ਭੋਗ ਪਾਏ ਜਾਣਗੇ।

Ad Position 21
No active advertisement
ਅਜੀਤ ਡੈਸਕ 30-08-2026
ਪੱਲੀ ਝਿੱਕੀ, 29 ਅਗਸਤ (ਕੁਲਦੀਪ ਸਿੰਘ ਪਾਬਲਾ) - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਸੂਰਾਪੁਰ ਵਿਖੇ ਬਾਬਾ ਅਮਰੀ ਜੀ ਅਤੇ ਗੁੱਗਾ ਜਾਹਰ ਪੀਰ ਦੀ ਯਾਦ ਨੂੰ ਸਮਰਪਿਤ ਸਲਾਨਾ ਛਿੰਝ ਮੇਲਾ1 ਅਤੇ ਕਬੱਡੀ ਕੱਪ ਸਮੂਹ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ, ਨਗਰ ਨਿਵਾਸੀਆਂ ਅਤੇ ਸ਼ਕੰਡੀ ਦੇ ਸੇਵਾਦਾਰਾਂ ਦੇ ਸਹਿਯੋਗ ਨਾਲ ਬੜੀ ਧੂਮਧਾਮ ਨਾਲ ਕਰਵਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਕੁਲਵੀਰ ਸਿੰਘ ਦੀਪਾ ਨੰਬਰਦਾਰ ਅਤੇ ਅਮਨਦੀਪ ਸਿੰਘ ਸਰਪੰਚ ਨੇ ਦੱਸਿਆ ਕਿ ਇਸ ਛਿੰਝ ਮੇਲੇ ਅਤੇ ਕਬੱਡੀ ਕੱਪ ਦੀ ਸ਼ੁਰੂਆਤ ਸਬੰਧੀ 5 ਸਤੰਬਰ ਦਿਨ ਸ਼ਨੀਵਾਰ ਨੂੰ ਗੁ: ਧਰਮਸ਼ਾਲਾ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਅਤੇ 7 ਸਤੰਬਰ ਨੂੰ ਭੋਗ ਪਾਏ ਜਾਣਗੇ। ਉਪਰੰਤ ਰਾਗੀ ਜਥਿਆਂ ਵਲੋਂ ਕੀਰਤਨ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਇਸ ਦੌਰਾਨ ਸ਼ਾਮ ਨੂੰ ਸਕੂਲ ਦੀ ਗਰਾਉਂਡ ਵਿੱਚ ਅਖਾੜੇ ਦੇ ਪਿੱੜ ਦੀ ਸ਼ੁਰੂਆਤ ਕੀਤੀ ਜਾਵੇਗੀ ਅਤੇ 8 ਸਤੰਬਰ ਦਿਨ ਮੰਗਲਵਾਰ ਨੂੰ ਛਿੰਝ ਮੇਲਾ ਦੇ ਅਖਾੜੇ ਵਿੱਚ ਕੁਸ਼ਤੀ ਮੁਕਾਬਲੇ ਕਰਵਾਏ ਜਾਣਗੇ । ਇਸ ਕੁਸ਼ਤੀ ਅਖਾੜੇ ਵਿੱਚ ਪਟਕੇ ਦੀ ਕੁਸ਼ਤੀ ਦੇ ਉੱਚ ਕੋਟੀ ਦੇ ਪਹਿਲਵਾਨ ਭੁਪਿੰਦਰ ਅਜਨਾਲਾ ਅਤੇ ਦਿਨੇਸ਼ ਗੂਲੀਆ ਦੇ ਵਿਚਕਾਰ ਮੁਕਾਬਲਾ ਸਵ: ਕੈਪਟਨ ਸੇਵਾ ਸਿੰਘ ਦੀ ਯਾਦ ਵਿੱਚ ਉਨ੍ਹਾਂ ਦੇ ਪੋਤਰੇ ਰਣਜੀਤ ਸਿੰਘ ਸਪੇਨ ਪੁੱਤਰ ਗੁਰਮੀਤ ਸਿੰਘ ਬਿੱਟੂ ਸਪੇਨ ਵਲੋਂ ਕਰਵਾਇਆ ਜਾਵੇਗਾ। ਪ੍ਰਧਾਨ ਨੇ ਦੱਸਿਆ ਕਿ ਇਸ ਕੁਸ਼ਤੀ ਦੌਰਾਨ ਆਖਾੜੇ ਵਿੱਚ ਉੱਚ ਕੋਟੀ ਦੇ ਪਹਿਲਵਾਨ ਹਿੱਸਾ ਲੈਣਗੇ। ਇਸ ਕੁਸ਼ਤੀ ਦੰਗਲ ਵਿੱਚ ਸੱਦੇ ਹੋਏ ਪਹਿਲਵਾਨ ਹੀ ਭਾਗ ਲੈਣਗੇ। ਇਸ ਦੌਰਾਨ ਪ੍ਰਧਾਨ ਕੁਲਵੀਰ ਸਿੰਘ ਦੀਪਾ ਨੰਬਰਦਾਰ, ਅਮਨਦੀਪ ਸਿੰਘ ਸਰਪੰਚ ਅਤੇ ਪਰਮਿੰਦਰ ਸਿੰਘ ਸਕੱਤਰ ਨੇ ਦੱਸਿਆ ਕਿ 9 ਸਤੰਬਰ ਦਿਨ ਬੁੱਧਵਾਰ ਨੂੰ ਕਬੱਡੀ ਦੀਆਂ ਟੀਮਾਂ ਵਿਚਕਾਰ ਸ਼ਾਨਦਾਰ ਮੁਕਾਬਲੇ ਕਰਵਾਏ ਜਾਣਗੇ। ਇਸ ਦੌਰਾਨ ਕਬੱਡੀ ਦੀ ਫਾਈਨਲ ਜੇਤੂ ਟੀਮ ਨੂੰ 91 ਹਜ਼ਾਰ ਅਤੇ ਉਪ ਜੇਤੂ ਪਹਿਲਵਾਨ ਨੂੰ 71 ਹਜ਼ਾਰ ਰੁਪਏ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ ਅਤੇ ਬੈਸਟ ਰੇਡਰ ਅਤੇ ਬੈਸਟ ਜਾਫੀ ਨੂੰ ਸ਼ਾਨਦਾਰ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਕਬੱਡੀ ਦੇ ਇਸ ਟੂਰਨਾਮੈਂਟ ਦੇ ਮੁੱਖ ਮਹਿਮਾਨ ਆਮ ਆਦਮੀ ਪਾਰਟੀ ਦੇ ਨਵਾਂਸ਼ਹਿਰ ਹਲਕਾ ਇੰਚਾਰਜ ਜਸਪ੍ਰੀਤ ਸਿੰਘ ਰੌਬੀ ਕੰਗ ਸ਼ਿਰਕਤ ਕਰਨਗੇ। ਇਸ ਮੌਕੇ ਸ: ਕੁਲਵੀਰ ਸਿੰਘ ਦੀਪਾ ਨੰਬਰਦਾਰ ਪ੍ਰਧਾਨ ਛਿੰਝ ਕਮੇਟੀ, ਸ: ਬਹਾਦਰ ਸਿੰਘ ਪਾਬਲਾ ਸੈਕਟਰੀ, ਪਰਮਿੰਦਰ ਸਿੰਘ ਸਕੱਤਰ, ਜਤਿੰਦਰਪਾਲ ਸਿੰਘ ਹੈਪੀ, ਅਮਨਦੀਪ ਸਿੰਘ ਸਰਪੰਚ, ਪਰਮਜੀਤ ਸਿੰਘ ਸੈਕਟਰੀ, ਅਮਰਜੀਤ ਸਿੰਘ ਸੈਕਟਰੀ, ਜਸਵੀਰ ਸਿੰਘ ਪੰਚ, ਜੋਗਾ ਸਿੰਘ ਪੰਚ, ਦਵਿੰਦਰ ਸਿੰਘ ਪੰਚ, ਸਤਬੀਰ ਸਿੰਘ ਤੰਬੜ, ਚਰਨ ਦਾਸ, ਬਿਕਰਮ ਰਾਮ, ਸੇਵਾਦਾਰ ਸਕੰਡੀ ਵਾਲੇ, ਮੇਜਰ ਸਿੰਘ ਚੌਧਰੀ, ਦਵਿੰਦਰ ਸਿੰਘ ਤੰਬੜ, ਸਵਰਨ ਸਿੰਘ ਲਾਡੀ, ਤਰਨਜੋਤ ਸਿੰਘ ਜੋਤੀ, ਚਰਨਜੀਤ ਸਿੰਘ ਮਿਸਤਰੀ , ਦਿਲਬਾਗ ਸਿੰਘ ਬਾਗੀ, ਗੁਰਵੀਰ ਸਿੰਘ ਅਤੇ ਪਤਵੰਤੇ ਸੱਜਣ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਿਜਲੀ ਵਿਭਾਗ ਦੀ ਬੰਗਾ ਡਵੀਜ਼ਨ ਅੱਗੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦਾ ਫੂਕਿਆ ਪੁਤਲਾ ਅਗਲੀ ਖ਼ਬਰ ਪੰਜਾਬ ਸਰਕਾਰ ਮੁਲਾਜ਼ਮਾਂ ਨਾਲ ਗੱਲਬਾਤ ਕਰੇ- ਸੰਦੀਪ ਭਾਟੀਆ (ਸੋਨੂੰ)
Ad Position 24