29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਡਾ . ਅੰਬੇਡਕਰ ਇਨਾਮੀ ਪ੍ਰਤੀਯੋਗਤਾ ਅੱਜ - ਡਾ . ਕਸ਼ਮੀਰ ਚੰਦ

ਕਟਾਰੀਆਂ, 29 ਅਗਸਤ (ਪ੍ਰੇਮੀ ਸੰਧਵਾਂ) - ਡਾ. ਅੰਬੇਡਕਰ ਦੇ ਸੱਚੇ ਪੈਰੋਕਾਰ ਡਾ.

Ad Position 21
No active advertisement
ਅਜੀਤ ਡੈਸਕ 30-08-2026
ਕਟਾਰੀਆਂ, 29 ਅਗਸਤ (ਪ੍ਰੇਮੀ ਸੰਧਵਾਂ) - ਡਾ. ਅੰਬੇਡਕਰ ਦੇ ਸੱਚੇ ਪੈਰੋਕਾਰ ਡਾ. ਕਸ਼ਮੀਰ ਚੰਦ ਦੀ ਅਗਵਾਈ ਹੇਠ ਡਾ. ਅੰਬੇਡਕਰ ਚੇਤਨਾ ਸੁਸਾਇਟੀ ਇਕਾਈ ਬੰਗਾ ਦੀ ਮੀਟਿੰਗ ਕੀਤੀ ਗਈ। ਜਿਸ ਵਿੱਚ ਵੱਖ-ਵੱਖ ਪਿੰਡਾਂ, ਸ਼ਹਿਰਾਂ ਦੇ ਸੈਂਟਰ ਇੰਚਾਰਜਾਂ ਅਤੇ ਅੰਬੇਡਕਰਾਈਟਸ ਨੇ ਵਧ ਚੜ੍ਹ ਕੇ ਹਿੱਸਾ ਲਿਆ। ਇਸ ਮੀਟਿੰਗ ਵਿੱਚ ਡਾ. ਕਸ਼ਮੀਰ ਚੰਦ ਜਨਰਲ ਸਰਜਨ ਐੱਮ. ਜੇ. ਲਾਈਫ. ਕੇਅਰ ਹਸਪਤਾਲ ਬੰਗਾ ਨੇ ਦੱਸਿਆ ਕਿ ਇਹ ਪ੍ਰਤੀਯੋਗੀਤਾ ਸੰਨ 2007 ਤੋਂ ਕਰਵਾਈ ਜਾ ਰਹੀ ਹੈ। ਡਾ. ਕਸ਼ਮੀਰ ਚੰਦ ਨੇ ਕਿਹਾ ਕਿ ਹਰ ਸਾਲ ਦੇ ਵਾਂਗ ਇਸ ਸਾਲ ਵੀ 30 ਅਗਸਤ ਦਿਨ ਐਤਵਾਰ ਨੂੰ 17ਵੀਂ ਪੁਸਤਕ ਪ੍ਰਤੀਯੋਗੀਤਾ ਜੋ ਕਿ ‘ਡਾ. ਭੀਮ ਰਾਓ ਦੇ ਸ਼ੰਘਰਸ਼ ਦੇ ਸਾਥੀ’ ਟਾਈਟਲ ਹੇਠ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ ਵੱਖ-ਵੱਖ ਸਕੂਲਾਂ, ਪਿੰਡਾਂ ਅਤੇ ਸ਼ਹਿਰਾਂ ਵਿੱਚ ਕਰਵਾਈ ਜਾ ਰਹੀ ਹੈ। ਇਸ ਪ੍ਰਤੀਯੋਗੀਤਾ ਵਿੱਚ ਲਗਪਗ 40000 ਵਿਦਿਆਰਥੀ ਜੋ ਕਿ 4 ਰਾਜਾਂ, 38 ਜ਼ਿਲ੍ਹਿਆਂ ਅਤੇ 524 ਸੈਂਟਰਜ਼ ਵਿੱਚ ਪੇਪਰ ਦੇਣਗੇ। ਡਾ. ਕਸ਼ਮੀਰ ਚੰਦ ਨੇ ਦੱਸਿਆ ਕਿ ਇਹ ਪ੍ਰਤੀਯੋਗੀਤਾ ਦਾ ਮੁੱਖ ਮਕਸਦ ਵਿਸ਼ਵ ਰਤਨ ਡਾ. ਭੀਮ ਰਾਓ ਅੰਬੇਡਕਰ ਦੀ ਵਿਚਾਰਾਂ ਨੂੰ ਘਰ-ਘਰ ਪਹੁੰਚਾਉਣਾ ਹੈ ਤਾਂ ਕਿ ੳੇੁਹਨਾਂ ਦੇ ਸੁਪਨਿਆ ਦਾ ਪ੍ਰਬੁੱਧ ਭਾਰਤ ਵਸਾਇਆ ਜਾ ਸਕੇ। ਡਾ. ਕਸ਼ਮੀਰ ਚੰਦ ਨੇ ਡਾ. ਅੰਬੇਡਕਰ ਦੇ ਪੈਰੋਕਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਪ੍ਰਤੀਯੋਗੀਤਾ ਵਿੱਚ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਭਾਗੀਦਾਰੀ ਕਰਵਾਉਣ ਤਾਂ ਜੋ ਪ੍ਰੀਖਿਆਰਥੀ ਕੋਈ ਨਾ ਕੋਈ ਇਨਾਮ ਹਾਸਲ ਕਰ ਸਕਣ। ਤਸਵੀਰ 29 ਨਵਾਂਸ਼ਹਿਰ 19 ਡਾ. ਕਸ਼ਮੀਰ ਚੰਦ
Ad Position 22
No active advertisement
ਪਿਛਲੀ ਖ਼ਬਰ ਅਸ਼ੋਕ ਕਟਾਰੀਆ ਵਲੋਂ ਪਿੰਡ ਮਾਜਰਾ ਜੱਟਾਂ ਵਿਖੇ ਯਾਤਰਾ ਤੋਂ ਪਰਤੀ ਸੰਗਤ ਦਾ ਸਵਾਗਤ ਅਗਲੀ ਖ਼ਬਰ ਇਕਬਾਲ ਜੱਬੋਵਾਲੀਆ ਦੀ ਦੂਜੀ ਪੁਸਤਕ ਹੋਈ ਲੋਕ ਅਰਪਣ
Ad Position 24