03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਤੰਦਰੁਸਤ ਸਰੀਰ ਹੀ ਤੰਦਰੁਸਤ ਸਮਾਜ ਦੀ ਸਿਰਜਣਾ ਕਰਦੇ ਹਨ - ਜੰਗੀ ਲਾਲ ਮਹਾਜਨ

ਨੰਗਲ ਬਿਹਾਲਾਂ, 2 ਸਤੰਬਰ (ਵਿਨੋਦ ਮਹਾਜਨ)- ਤੰਦਰੁਸਤ ਸਰੀਰ ਹੀ ਤੰਦਰੁਸਤ ਸਮਾਜ ਦੀ ਸਿਰਜਣਾ ਕਰਦੇ ਹਨ। ਪੇਂਡੂ ਸਭਿਆਚਾਰ ਅਤੇ ਸਾਂਸਕ੍ਰਿਤੀਕ ਵਿਰਾਸਤ ਤਹਿਤ ਆਯੋਜਿਤ ਹੋਣ ਵਾਲੇ ਖੇਡ ਮੇਲੇ ਸਾਡੇ ਅਮੀਰ ਵਿਰਸੇ ਨੂੰ ਸੰਭਾਲਣ ਲਈ ਅਹਿਮ ਭੂਮਿਕਾ ਨਿਭਾਉਂਦੇ ਹਨ।

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਨੰਗਲ ਬਿਹਾਲਾਂ, 2 ਸਤੰਬਰ (ਵਿਨੋਦ ਮਹਾਜਨ)- ਤੰਦਰੁਸਤ ਸਰੀਰ ਹੀ ਤੰਦਰੁਸਤ ਸਮਾਜ ਦੀ ਸਿਰਜਣਾ ਕਰਦੇ ਹਨ। ਪੇਂਡੂ ਸਭਿਆਚਾਰ ਅਤੇ ਸਾਂਸਕ੍ਰਿਤੀਕ ਵਿਰਾਸਤ ਤਹਿਤ ਆਯੋਜਿਤ ਹੋਣ ਵਾਲੇ ਖੇਡ ਮੇਲੇ ਸਾਡੇ ਅਮੀਰ ਵਿਰਸੇ ਨੂੰ ਸੰਭਾਲਣ ਲਈ ਅਹਿਮ ਭੂਮਿਕਾ ਨਿਭਾਉਂਦੇ ਹਨ। ਉਕਤ ਗੱਲਾਂ ਦਾ ਪ੍ਰਗਟਾਵਾ ਜੰਗੀ ਲਾਲ ਮਹਾਜਨ ਹਲਕਾ ਵਿਧਾਇਕ ਮੁਕੇਰੀਆਂ ਵਲੋਂ ਦਰਬਾਰ ਬਾਬਾ ਨੰਦ ਲਾਲ ਸਹੌੜਾ ਡਡਿਆਲ ਵਲੋਂ ਕਰਵਾਏ ਛਿੰਝ ਮੇਲੇ ਦੌਰਾਨ ਹਾਜ਼ਰ ਵੱਡੇ ਸਮੂਹ ਨੂੰ ਸੰਬੋਧਨ ਕਰਦਿਆਂ ਕਿਹਾ। ਬਾਬਾ ਨੰਦ ਲਾਲ ਦਰਬਾਰ ਸਹੌੜਾ ਡਡਿਆਲ ਵਿਖੇ ਪਰਮ ਪੁਜਨੀਅ ਬਾਬਾ ਰਾਮਾ ਗਿਰ, ਛਿੰਜ ਕਮੇਟੀ, ਮੰਦਰ ਕਮੇਟੀ, ਸਮੂਹ ਪਿੰਡ ਵਾਸੀਆਂ ਅਤੇ ਪ੍ਰਧਾਨ ਠਾਕੁਰ ਸੁਰਜੀਤ ਸਿੰਘ ਦੀ ਅਗਵਾਈ ਹੇਠ ਵਿਸ਼ਾਲ ਧਾਰਮਿਕ ਸਮਾਗਮ ਅਤੇ ਛਿੰਝ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਠਾਕੁਰ ਸੰਗਰਾਮ ਸਿੰਘ, ਸਚਿਨ ਸਮਿਆਲ, ਸੁਮੀਤ ਡਡਵਾਲ, ਵਿਕਾਸ ਮੰਕੋਟਿਆ, ਲੰਬੜਦਾਰ ਰਾਜਵਿੰਦਰ ਸਿੰਘ ਤੇ ਬਰਨਾਲਾ, ਜਸਵੰਤ ਸਿੰਘ ਸੈਣੀ ਸੁੰਦਰਪੁਰ, ਮਨੋਜ਼ ਕੁਮਾਰ ਮੰਡਲ ਪ੍ਰਧਾਨ ਨੰਗਲ ਬਿਹਾਲਾਂ, ਕ੍ਰਿਸ਼ਨ ਮਨਹਾਸ, ਗਨੇਸ਼ ਸ਼ਰਮਾ, ਜਸਵਿੰਦਰ ਬਿੰਦੂ, ਹੋਸ਼ਿਆਰ ਸਿੰਘ, ਜਗਤਾਰ ਸਿੰਘ ਅਤੇ ਪ੍ਰਸਿੱਧ ਉਦਯੋਗਪਤੀ ਵਾਸਲ ਪਰਿਵਾਰ ਵਿਸ਼ੇਸ਼ ਤੌਰ ’ਤੇ ਹਾਜਰ ਸਨ। ਇਸ ਛਿੰਝ ਮੇਲੇ ਵਿੱਚ 250 ਤੋਂ ਵੱਧ ਪਹਿਲਵਾਨਾਂ ਨੇ ਹਿੱਸਾ ਲਿਆ। ਵੱਡੀ ਮਾਲੀ ਦੀ ਕੁਸ਼ਤੀ ਨਿਸ਼ਾਂਤ ਬਾਬਾ ਫਲਾਈ ਨੇ ਛੋਟਾ ਸਦਾਮ ਹੋਸ਼ਿਆਰਪੁਰ ਨੂੰ ਹਰਾ ਕੇ ਜਿੱਤੀ। ਛੋਟੀ ਮਾਲੀ ਦੀ ਕੁਸ਼ਤੀ ਬਾਜ਼ ਰੋਨੀ ਅਤੇ ਸ਼ੁਭਮ ਵਿਚਕਾਰ ਬਰਾਬਰ ਰਹੀ। ਇਸ ਮੌਕੇ ਵਿਧਾਇਕ ਜੰਗੀ ਲਾਲ ਮਹਾਜਨ ਨੇ ਛਿੰਝ ਕਮੇਟੀ ਨੂੰ 11 ਹਜ਼ਾਰ ਰੁਪਏ ਅਤੇ ਸਹੌੜਾ ਡਡਿਆਲ ਦੀ ਪੰਚਾਇਤ ਨੂੰ 5 ਲੱਖ ਰੁਪਏ ਦਿੱਤੇ। ਛਿੰਝ ਕਮੇਟੀ ਅਤੇ ਹਾਜ਼ਰ ਮਹਿਮਾਨਾਂ ਨੇ ਜੇਤੂ ਪਹਿਲਵਾਨਾਂ ਨੂੰ ਨਕਦ ਇਨਾਮ ਵੰਡੇ ਅਤੇ ਸਨਮਾਨਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸਿਹਤ ਵਿਭਾਗ ਵਲੋਂ ਰੋਜ਼ਾਨਾ ਘਰ-ਘਰ ਲਾਰਵਾ ਸਰਵੇ ਅਤੇ ਜਾਗਰੂਕਤਾ ਮੁਹਿੰਮ ਜਾਰੀ ਅਗਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮੈਰਾਥਨ ਦੌੜ ਅੱਜ
Ad Position 24