06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਬਲਾਚੌਰ ਵਿਖੇ ਪਟਾਕਿਆਂ ਦੀ ਦੁਕਾਨ ਨੂੰ ਅਚਾਨਕ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਦਾ ਹੋਇਆ ਨੁਕਸਾਨ

ਬਲਾਚੌਰ, 5 ਸਤੰਬਰ (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ)-ਬਲਾਚੌਰ ਤੋਂ ਭੱਦੀ ਨੂਰਪੁਰ ਬੇਦੀ ਮੁੱਖ ਸੜਕ ’ਤੇ ਇਕ ਕਰਿਆਨਾ ਤੇ ਪਟਾਕਿਆਂ ਦੀ ਹੋਲ ਸੇਲ ਦੁਕਾਨ ਨੂੰ ਅੱਗ ਲੱਗਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਗੁਰੂ ਨਾਨਕ ਹਸਪਤਾਲ ਦੇ ਨਜ਼ਦੀਕ ਕਰਿਆਨਾ ਤੇ ਪਟਾਕਿਆਂ ਦੀ ਹੋਲ ਸੇਲ ਦੁਕਾਨ ਸਵੇਰੇ ਹੀ ਅਚਾਨਕ ਅੱਗ ਦੀ ਲਪੇਟ ਵਿਚ ਆ ਗਈ ਅਤੇ ਵੇਖਦੇ ਹੀ ਵੇਖਦੇ ਪੂਰੀ ਦੁਕਾਨ ਅੱਗ ਦੇ ਇਕ ਵੱਡੇ ਭਾਂਬੜ ਵਿਚ ਤਬਦੀਲ ਹੋ ਗਈ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਬਲਾਚੌਰ, 5 ਸਤੰਬਰ (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ)-ਬਲਾਚੌਰ ਤੋਂ ਭੱਦੀ ਨੂਰਪੁਰ ਬੇਦੀ ਮੁੱਖ ਸੜਕ ’ਤੇ ਇਕ ਕਰਿਆਨਾ ਤੇ ਪਟਾਕਿਆਂ ਦੀ ਹੋਲ ਸੇਲ ਦੁਕਾਨ ਨੂੰ ਅੱਗ ਲੱਗਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਗੁਰੂ ਨਾਨਕ ਹਸਪਤਾਲ ਦੇ ਨਜ਼ਦੀਕ ਕਰਿਆਨਾ ਤੇ ਪਟਾਕਿਆਂ ਦੀ ਹੋਲ ਸੇਲ ਦੁਕਾਨ ਸਵੇਰੇ ਹੀ ਅਚਾਨਕ ਅੱਗ ਦੀ ਲਪੇਟ ਵਿਚ ਆ ਗਈ ਅਤੇ ਵੇਖਦੇ ਹੀ ਵੇਖਦੇ ਪੂਰੀ ਦੁਕਾਨ ਅੱਗ ਦੇ ਇਕ ਵੱਡੇ ਭਾਂਬੜ ਵਿਚ ਤਬਦੀਲ ਹੋ ਗਈ। ਦੁਕਾਨ ਵਿਚ ਪਏ ਕਰਿਆਨੇ ਦੇ ਸਾਮਾਨ ਤੇ ਪਟਾਕਿਆਂ ਸਮੇਤ ਆਤਿਸ਼ਬਾਜ਼ੀਆਂ ਦੀਆਂ ਲਪਟਾਂ ਨਾਲ ਦੁਕਾਨ ਦੀ ਲੱਕੜ ਦੇ ਬਾਲਿਆਂ ਵਾਲੀ ਛੱਤ ਢਹਿ ਢੇਰੀ ਹੋ ਕੇ ਹੇਠਾਂ ਡਿੱਗ ਪਈ, ਅਣਗਿਣਤ ਪਟਾਕੇ ਸਮੇਤ ਆਤਿਸ਼ਬਾਜ਼ੀਆਂ ਦੁਕਾਨ ਦੀ ਛੱਤ ਰਾਹੀਂ ਬਾਹਰ ਨਿਕਲਣ ਉਪਰੰਤ ਇਧਰ ਉਧਰ ਡਿੱਗਣ ਲੱਗੀਆਂ। ਅੱਗ ਤੇ ਧੂੰਏ ਦੇ ਇਕ ਵੱਡੇ ਗੁਬਾਰ ਨੇ ਦੁਕਾਨ ਨੂੰ ਆਲੇ ਦੁਆਲੇ ਤੋਂ ਪੂਰੀ ਤਰ੍ਹਾਂ ਨਾਲ ਘੇਰ ਲਿਆ। ਇਕੱਤਰ ਲੋਕਾਂ ਤੇ ਦੁਕਾਨ ਮਾਲਕ ਵਲੋਂ ਅੱਗ ’ਤੇ ਕਾਬੂ ਪਾਉਣ ਦੀ ਕਾਫੀ ਕੋਸ਼ਿਸ਼ ਕੀਤੀ ਗਈ, ਮਗਰ ਬੇਕਾਬੂ ਹੋਈ ਅੱਗ ਅੱਗੇ ਕਿਸੇ ਦੀ ਪੇਸ਼ ਨਾ ਗਈ। ਮੌਕੇ ’ਤੇ ਫਾਇਰ ਬ੍ਰਿਗੇਡ ਨੂੰ ਵੀ ਬੁਲਾਇਆ, ਮਗਰ ਜਦ ਤੱਕ ਇਸ ਅੱਗ ਦੇ ਭਾਂਬੜ ਵਾਲੀ ਦੁਕਾਨ ’ਤੇ ਫਾਇਰ ਬ੍ਰਿਗੇਡ ਪੁੱਜੀ ’ਤੇ ਕਾਬੂ ਪਾਇਆ ਗਿਆ, ਤਦ ਤੱਕ ਸਭ ਕੁੱਝ ਸੜ ਕੇ ਸੁਆਹ ਹੋ ਚੁੱਕਾ ਸੀ। ਜਿਸ ਨਾਲ ਦੁਕਾਨਦਾਰ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਅੱਗ ਦੀ ਲਪੇਟ ਵਿਚ ਆਈ ਇਸ ਦੁਕਾਨ ਤੋਂ ਥੋੜੀ ਦੂਰੀ ’ਤੇ ਹੋਰ ਵੀ ਦੁਕਾਨਾਂ ਸਨ ਇਸ ਦੇ ਨਾਲ ਹੀ ਖਾਲੀ ਪਏ ਇਕ ਵੱਡੇ ਪਲਾਟ ਵਿਚ ਕੁੱਝ ਰੈਡੀਮੇਟ ਕੱਪੜਾ ਵਿਕਰੇਤਾ ਵਲੋਂ ਵੱਡੀ ਤਾਦਾਦ ’ਚ ਕੱਪੜੇ ਟੰਗ ਕੇ ਵੇਚੇ ਜਾਂਦੇ ਹਨ, ਜਿਨ੍ਹਾਂ ਸਭਨਾਂ ਦਾ ਬਚਾਅ ਹੋ ਗਿਆ। ਖਬਰ ਲਿਖੇ ਜਾਣ ਤੱਕ ਅੱਗ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ
Ad Position 22
No active advertisement
ਪਿਛਲੀ ਖ਼ਬਰ ਦੁਆਬਾ ਸਕੂਲ ਵਿਖੇ ਅਧਿਆਪਕ ਦਿਵਸ ਮੌਕੇ ਬੱਚਿਆਂ ਨੇ ਕੱਟਿਆ ਕੇਕ ਅਗਲੀ ਖ਼ਬਰ ਪਿੰਡ ਸਾਹਿਬਾ ਵਿਖੇ ਟੋਬੇ ਦੇ ਗੰਦੇ ਪਾਣੀ ਨਾਲ ਟੁੱਟੀ ਸੜਕ ਲੋਕਾਂ ਲਈ ਬਣੀ ਮੁਸੀਬਤ
Ad Position 24