06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਜਨਮ ਅਸ਼ਟਮੀ ਮੌਕੇ ਮੰਦਰ ਬਾਬਾ ਨਿਰਮਲ ਸ਼ਾਹ ਨਵਾਂਗਰਾਂ ਵਿਖੇ 46ਵਾਂ ਸਾਲਾਨਾ ਜੋੜ ਮੇਲਾ ਲੱਗਿਆ

ਪੋਜੇਵਾਲ ਸਰਾਂ, 5 ਸਤੰਬਰ (ਨਵਾਂਗਰਾਈਂ)-ਜਨਮ ਅਸ਼ਟਮੀ ਮੌਕੇ ਮੰਦਰ ਬਾਬਾ ਨਿਰਮਲ ਸ਼ਾਹ ਨਵਾਂਗਰਾਂ ਵਿਖੇ 47ਵਾਂ ਸਾਲਾਨਾ ਜੋੜ ਮੇਲਾ ਲੱਗਿਆ। ਇਸ ਮੌਕੇ ਪਹਿਲਾਂ ਸਵੇਰੇ ਹਵਨ ਪੂਜਾ ਹੋਈ ਤੇ ਫਿਰ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਪੋਜੇਵਾਲ ਸਰਾਂ, 5 ਸਤੰਬਰ (ਨਵਾਂਗਰਾਈਂ)-ਜਨਮ ਅਸ਼ਟਮੀ ਮੌਕੇ ਮੰਦਰ ਬਾਬਾ ਨਿਰਮਲ ਸ਼ਾਹ ਨਵਾਂਗਰਾਂ ਵਿਖੇ 47ਵਾਂ ਸਾਲਾਨਾ ਜੋੜ ਮੇਲਾ ਲੱਗਿਆ। ਇਸ ਮੌਕੇ ਪਹਿਲਾਂ ਸਵੇਰੇ ਹਵਨ ਪੂਜਾ ਹੋਈ ਤੇ ਫਿਰ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ। ਮੇਲੇ ਦੌਰਾਨ ਵਿਸ਼ੇਸ਼ ਤੌਰ ’ਤੇ ਪਹੁੰਚੇ ਅਸ਼ੋਕ ਕੁਮਾਰ ਕਟਾਰੀਆ ਆਮ ਆਦਮੀ ਪਾਰਟੀ, ਅਜੇ ਕੁਮਾਰ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ, ਬ੍ਰਿਗੇਡੀਅਰ ਰਾਜ ਕੁਮਾਰ ਚੇਅਰਮੈਨ ਗੁੱਜਰ ਭਲਾਈ ਬੋਰਡ, ਸੰਦੀਪ ਕੁਮਾਰ ਸੋਨੂੰ ਭਾਟੀਆ ਭਾਜਪਾ ਆਗੂ, ਗੁਰਪ੍ਰੀਤ ਗੁੱਜਰ ਅਕਾਲੀ ਆਗੂ ਨੇ ਸਮੂਹ ਸੰਗਤਾਂ ਨੂੰ ਭਗਵਾਨ ਕ੍ਰਿਸ਼ਨ ਦੇ ਜਨਮ ਦਿਵਸ ਦੀਆਂ ਵਧਾਈ ਦਿੰਦੇ ਹੋਏ ਕਿਹਾ ਸਾਨੂੰ ਮਹਾਂਪੁਰਸ਼ਾਂ ਦੇ ਦਰਸਾਏ ਰਸਤੇ ’ਤੇ ਚੱਲ ਕੇ ਆਪਣਾ ਜੀਵਨ ਸਫਲ ਬਣਾਉਣਾ ਚਾਹੀਦਾ ਹੈ। ਇਸ ਮੌਕੇ ਪੰਜਾਬ ਦੇ ਨਾਮਵਰ ਸੂਫੀ ਗਾਇਕ ਸਰਦਾਰ ਅਲੀ ਨੇ ਸ਼ਾਨਦਾਰ ਪੋ੍ਰਗਰਾਮ ਪੇਸ਼ ਕਰਕੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਇਸ ਤੋਂ ਪਹਿਲਾਂ ਰਾਤ ਨੂੰ ਸੰਦੀਪ ਊਧਨੋਵਾਲ ਨੇ ਸ਼ਾਨਦਾਰ ਪੋ੍ਰਗਰਾਮ ਪੇਸ਼ ਕੀਤਾ ਤੇ ਕ੍ਰਿਸ਼ਨ ਜੀ ਦੀਆਂ ਝਾਕੀਆਂ ਕੱਢੀਆਂ। ਇਸ ਮੌਕੇ ਮਿਸਤਰੀ ਭਾਈਚਾਰੇ ਵਲੋਂ ਆਈਸ ਕਰੀਮ, ਕਰੀਮਪੁਰ ਚਾਹਵਾਲਾ ਵਾਸੀਆਂ ਵਲੋਂ ਬਨਾਨਾ ਸ਼ੇਕ ਤੇ ਠੰਢੇ ਦੀ ਛਬੀਲ, ਕਮਲਜੀਤ ਕਾਕਾ ਅਤੇ ਪ੍ਰਵੀਨ ਪੀਨੂ ਬਲਾਕ ਪ੍ਰਧਾਨ ਕਾਂਗਰਸ ਵਲੋਂ ਕੋਲਡ ਕੌਫੀ, ਸੋਹਣ ਲਾਲ ਭੂੰਬਲਾ ਵਲੋਂ ਬਰੈਡ ਪਕੌੜਿਆਂ ਤੇ ਮੋਹਿਤ ਭਾਟੀਆ ਅਸਟ੍ਰੇਲੀਆ ਵਲੋਂ ਫਰੂਟੀਆਂ ਦਾ ਲੰਗਰ ਲਗਾਇਆ ਤੇ ਰਾਮ ਸਰੂਪ ਭੂੰਬਲਾ ਵਲੋਂ ਜਲੇਬੀਆਂ ਦਾ ਲੰਗਰ ਲਗਾਇਆ। ਇਸ ਮੌਕੇ ਮਾਸਟਰ ਮੇਹਰ ਚੰਦ ਹੱਕਲਾ, ਨੰਬਰਦਾਰ ਬਲਵੀਰ ਸਿੰਘ ਭਾਟੀਆ, ਮਾਸਟਰ ਖੁਸ਼ਬੀਰ ਚੰਦ ਭਾਟੀਆ, ਮਾਸਟਰ ਸੁਰਜੀਤ ਸਿੰਘ ਹੱਕਲਾ, ਸੋਹਣ ਲਾਲ ਭੂੰਬਲਾ, ਕਮਲ ਭਾਟੀਆ ਲਾਡੀ ਸਰਪੰਚ, ਮਨੋਹਰ ਲਾਲ ਭਾਟੀਆ, ਸੂਰਜ ਪ੍ਰਕਾਸ਼ ਪ੍ਰਧਾਨ ਕਮੇਟੀ, ਰਵੀ ਕੁਮਾਰ ਕੈਸ਼ੀਅਰ, ਕਮਲ ਭਾਟੀਆ ਮੈਨੇਜਰ, ਰਿਟਾ. ਡੀ. ਐਸ. ਪੀ. ਰਾਮ ਸਰੂਪ ਭਾਟੀਆ, ਏ. ਐਸ. ਆਈ. ਰਮਨ ਕੁਮਾਰ ਭਾਟੀਆ, ਰਾਮ ਸਰੂਪ ਭੂੰਬਲਾ, ਥਾਣੇਦਾਰ ਹਰਮੇਸ਼ ਲਾਲ ਭਾਟੀਆ, ਥਾਣੇਦਾਰ ਕ੍ਰਿਸ਼ਨ ਲਾਲ ਪੰਚ, ਏ. ਐੱਸ. ਆਈ. ਸੋਹਣ ਲਾਲ ਸੇਠੀ, ਏ. ਐੱਸ. ਆਈ. ਜਸਵਿੰਦਰ ਕਾਲਾ, ਮਾਸਟਰ ਦਵਿੰਦਰ ਪਾਲ ਭਾਟੀਆ, ਜੀਤ ਪੰਚ, ਸੁਰਜੀਤ ਸਿੰਘ ਭਾਟੀਆ ਓਪਰੇਟਰ, ਮਾਸਟਰ ਸਤੀਸ਼ ਕੁਮਾਰ, ਮਨੋਹਰ ਲਾਲ ਸਟੈਨੋ, ਕੈਪਟਨ ਕੁਲਦੀਪ ਸਿੰਘ, ਮਾਸਟਰ ਨਰਿੰਦਰ ਸਿੰਘ, ਰਾਕੇਸ਼ ਕੁਮਾਰ ਦੇਵਗਨ, ਬਲਵੀਰ ਭਾਟੀਆ ਪੰਚ, ਮਾਸਟਰ ਵਿਜੇ ਕੁਮਾਰ, ਮਨੋਜ ਭਾਰਦਵਾਜ, ਧਰਮਪਾਲ, ਨਰਿੰਦਰ ਭਾਟੀਆ, ਨਵੀਨ ਕੁਮਾਰ, ਛਿੰਦਾ ਮਿਸਤਰੀ, ਬਲਵਿੰਦਰ ਕੁਮਾਰ, ਮਿਸਤਰੀ ਅਸ਼ਵਨੀ ਕੁਮਾਰ ਆਦਿ ਸਮੇਤ ਸਮੂਹ ਨਗਰ ਨਿਵਾਸੀ ਹਾਜ਼ਰ ਸਨ। ਸਮਾਗਮ ਨੂੰ ਸਫਲ ਬਣਾਉਣ ਲਈ ਪਿੰਡ ਨਵਾਂਗਰਾਂ ਤੇ ਕਰੀਮਪੁਰ ਚਾਹਵਾਲਾ ਦੇ ਨੌਜਵਾਨਾਂ ਦਾ ਵੀ ਖਾਸ ਯੋਗਦਾਨ ਰਿਹਾ। ਮੰਚ ਸੰਚਾਲਨ ਮਾਸਟਰ ਸਤੀਸ਼ ਕੁਮਾਰ ਦੇਵਗਣ ਨੇ ਕੀਤਾ।
Ad Position 22
No active advertisement
ਪਿਛਲੀ ਖ਼ਬਰ ਕੈਨੇਡਾ ਦਾ ਸਟੱਡੀ ਵੀਜ਼ਾ ਖ਼ਤਮ ਹੋਣ ਜਾਂ ਪੀ. ਆਰ. ਨਾ ਮਿਲਣ ਦੇ ਮਾਮਲੇ ’ਚ ਘਬਰਾਉਣ ਦੀ ਲੋੜ ਨਹੀਂ-ਅਵਤਾਰ ਸਿੰਘ ਅਰੋੜਾ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਖੇਤੀ ਸੈਕਟਰ ਲਈ ਰੋਜ਼ਾਨਾ ਅੱਠ ਘੰਟੇ ਬਿਜਲੀ ਦੇਣ ਦੇ ਦਾਅਵਿਆਂ ਦੀ ਫੂਕ ਨਿਕਲੀ-ਸੰਧੂ
Ad Position 24