06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਚੱਕਦਾਨਾ ਸਕੂਲ ਨੂੰ 24 ਸਾਲ ਬਾਅਦ ਨਸੀਬ ਹੋਇਆ ਮੁੱਖ ਅਧਿਆਪਕ

ਉੜਾਪੜ/ਲਸਾੜਾ, 5 ਸਤੰਬਰ (ਲਖਵੀਰ ਸਿੰਘ ਖੁਰਦ)-ਸਰਕਾਰੀ ਹਾਈ ਸਕੂਲ ਚੱਕਦਾਨਾ ਵਿਚ 2002 ਤੋਂ ਲੈ ਕੇ ਹੁਣ ਤੱਕ ਮੁੱਖ ਅਧਿਆਪਕ ਦੀ ਖਾਲੀ ਪਈ ਪੋਸਟ ’ਤੇ ਕਰੀਬ 24 ਸਾਲ ਬਾਅਦ ਸਕੂਲ ਨੂੰ ਨਵਾਂ ਸਕੂਲ ਮੁਖੀ ਨਸੀਬ ਹੋਇਆ ਹੈ। ਇਸ ਅਹੁਦੇ ਲਈ ਮੈਡਮ ਮਮਤਾ ਨੇ ਆਪਣੀ ਪਹਿਲੇ ਦਿਨ ਦੀ ਹਾਜ਼ਰੀ ਭਰੀ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਉੜਾਪੜ/ਲਸਾੜਾ, 5 ਸਤੰਬਰ (ਲਖਵੀਰ ਸਿੰਘ ਖੁਰਦ)-ਸਰਕਾਰੀ ਹਾਈ ਸਕੂਲ ਚੱਕਦਾਨਾ ਵਿਚ 2002 ਤੋਂ ਲੈ ਕੇ ਹੁਣ ਤੱਕ ਮੁੱਖ ਅਧਿਆਪਕ ਦੀ ਖਾਲੀ ਪਈ ਪੋਸਟ ’ਤੇ ਕਰੀਬ 24 ਸਾਲ ਬਾਅਦ ਸਕੂਲ ਨੂੰ ਨਵਾਂ ਸਕੂਲ ਮੁਖੀ ਨਸੀਬ ਹੋਇਆ ਹੈ। ਇਸ ਅਹੁਦੇ ਲਈ ਮੈਡਮ ਮਮਤਾ ਨੇ ਆਪਣੀ ਪਹਿਲੇ ਦਿਨ ਦੀ ਹਾਜ਼ਰੀ ਭਰੀ। ਲੰਮੇ ਅਰਸੇ ਬਾਅਦ ਸਕੂਲ ਵਿਚ ਮੁੱਖ ਅਧਿਆਪਕ ਦੀ ਨਿਯੁਕਤੀ ਹੋਣ ਨਾਲ ਪਿੰਡ ਦੀਆਂ ਮੁਹਤਬਰ ਸ਼ਖ਼ਸੀਅਤਾਂ, ਗ੍ਰਾਮ ਪੰਚਾਇਤ ਤੇ ਵਿੱਦਿਆਰਥੀਆਂ ਵਲੋਂ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਫੁੱਲਾਂ ਦੇ ਗੁਲਦਸਤੇ ਦੇ ਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਨੂੰ ਇਸ ਨਵੀਂ ਜਿੰਮੇਵਾਰੀ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਸਾਬਕਾ ਸਰਪੰਚ ਮਨਜੀਤ ਸਿੰਘ, ਰਾਜਵੀਰ ਸਿੰਘ ਪੰਚ ਤੇ ਪਰਦੀਪ ਸਿੰਘ ਨੇ ਕਿਹਾ ਕਿ 1911 ਤੋਂ ਇਸ ਸਕੂਲ ਦੀ ਸ਼ੁਰੂਆਤ ਖਾਲਸਾ ਸਕੂਲ ਵਜੋਂ ਹੋਈ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਕਦੇ ਵੀ ਇਹ ਸਕੂਲ ਏਨਾਂ ਲੰਮਾ ਸਮਾਂ ਮੁੱਖ ਅਧਿਆਪਕ ਤੋਂ ਵਾਂਝਾ ਨਹੀਂ ਰਿਹਾ। 24 ਸਾਲਾਂ ਤੋਂ ਇਥੇ ਕਾਰਜਕਾਰੀ ਮੁੱਖ ਅਧਿਆਪਕ ਹੀ ਸਕੂਲ ਦਾ ਕੰਮਕਾਜ ਦੇਖ ਰਹੇ ਹਨ। ਸਮੇਂ-ਸਮੇਂ ’ਤੇ ਮੌਕੇ ਦੀਆਂ ਗ੍ਰਾਮ ਪੰਚਾਇਤਾਂ ਤੇ ਸਕੂਲ ਦੀਆਂ ਪ੍ਰਬੰਧਕ ਕਮੇਟੀਆਂ ਵਲੋਂ ਸਿੱਖਿਆ ਵਿਭਾਗ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਇਸ ਪੋਸਟ ਨੂੰ ਭਰਨ ਲਈ ਆਪਣੇ ਵਲੋਂ ਪੂਰੀ ਕੋਸ਼ਿਸ਼ ਕੀਤੀ ਗਈ ਪਰ ਹੁਣ ਜਾ ਕੇ ਸਰਕਾਰ ਵਲੋਂ ਸਕੂਲ ਵਿਚ ਮੁੱਖ ਅਧਿਆਪਕ ਦੀ ਪੱਕੀ ਨਿਯੁਕਤੀ ਕੀਤੀ ਗਈ ਹੈ। ਸਕੂਲ ਦੀ ਪ੍ਰਬੰਧਕ ਕਮੇਟੀ ਵਲੋਂ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਦੀ ਅਗਵਾਈ ਹੇਠ ਸਕੂਲ ਸਿੱਖਿਆ, ਅਨੁਸ਼ਾਸ਼ਨ ਤੇ ਤਰੱਕੀ ਦੇ ਖੇਤਰ ਵਿਚ ਹੋਰ ਨਵੀਆਂ ਉਚਾਈਆਂ ਹਾਸਿਲ ਕਰੇਗਾ। ਇਸ ਮੌਕੇ ਅਧਿਆਪਕ ਅੰਜੂ ਬਾਲਾ, ਹਰਪ੍ਰੀਤ ਕੌਰ, ਰਾਜਵਿੰਦਰ ਕੌਰ, ਗੁਰਪ੍ਰੀਤ ਕੌਰ ਆਦਿ ਵੀ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼ਿਵ ਮੰਦਰ ਕੁਲਥਮ ’ਚ ਜਨਮ ਅਸ਼ਟਮੀ ’ਤੇ ਵਿਸ਼ਾਲ ਭੰਡਾਰਾ ਵਰਤਾਇਆ ਅਗਲੀ ਖ਼ਬਰ ਮੀਰਪੁਰ ਜੱਟਾਂ ਸਕੂਲ ਦੀ ਸਿੱਖਿਆ ਨੂੰ ਮਿਲੀ ਨਵੀਂ ਕਮਾਨ-ਰਣਜੀਤ ਬੱਬਰ ਨੇ ਸੰਭਾਲਿਆ ਅਹੁਦਾ
Ad Position 24