ਸ਼ਿਵ ਮੰਦਰ ਕੁਲਥਮ ’ਚ ਜਨਮ ਅਸ਼ਟਮੀ ’ਤੇ ਵਿਸ਼ਾਲ ਭੰਡਾਰਾ ਵਰਤਾਇਆ
ਬਹਿਰਾਮ, 5 ਸਤੰਬਰ (ਨਛੱਤਰ ਸਿੰਘ ਬਹਿਰਾਮ)-ਪੁਰਾਤਨ ਸ਼ਿਵ ਮੰਦਰ ਕੁਲਥਮ ਵਿਖੇ ਸਮੂਹ ਨਗਰ ਵਾਸੀਆਂ ਤੇ ਐਨ. ਆਰ.
ਬਹਿਰਾਮ, 5 ਸਤੰਬਰ (ਨਛੱਤਰ ਸਿੰਘ ਬਹਿਰਾਮ)-ਪੁਰਾਤਨ ਸ਼ਿਵ ਮੰਦਰ ਕੁਲਥਮ ਵਿਖੇ ਸਮੂਹ ਨਗਰ ਵਾਸੀਆਂ ਤੇ ਐਨ. ਆਰ. ਆਈਜ਼ ਦੇ ਸਹਿਯੋਗ ਨਾਲ ਸ੍ਰੀ ਕ੍ਰਿਸ਼ਨ ਭਗਵਾਨ ਨੂੰ ਸਮਰਪਿਤ ਜਨਮ ਅਸ਼ਟਮੀ ਮਨਾਈ ਗਈ। ਝੰਡੇ ਚੜ੍ਹਾਉਣ ਤੇ ਪੂਜਨ ਦੀ ਰਸਮ ਉਪਰੰਤ ਰਾਜਿੰਦਰ ਸ਼ਰਮਾ ਕੁਲਥਮ ਜ਼ਿਲ੍ਹਾ ਵਾਈਸ ਪ੍ਰਧਾਨ ਕਾਂਗਰਸ ਨੇ ਸ੍ਰੀ ਕ੍ਰਿਸ਼ਨ ਭਗਵਾਨ ਦੀ ਜੀਵਨੀ ’ਤੇ ਚਾਨਣਾ ਪਾਉਂਦਿਆ ਕਿਹਾ ਕਿ ਸ੍ਰੀ ਕ੍ਰਿਸ਼ਨ ਦਾ ਜਨਮ ਪਿਤਾ ਸ੍ਰੀ ਵਾਸੂਦੇਵ ਤੇ ਮਾਤਾ ਬੀਬੀ ਦੇਵਕੀ ਦੀ ਕੁੱਖੋਂ ਮਥੁਰਾ ਵਰਿੰਦਰਾਵਨ ਵਿਖੇ ਹੋਇਆ, ਜਿਨ੍ਹਾਂ ਦਾ ਵੱਖ-ਵੱਖ ਸ਼ਾਸਤਰਾਂ ਵਿਚ 201 ਨਾਵਾਂ ਨਾਲ ਜ਼ਿਕਰ ਆਉਂਦਾ ਹੈ। ਸਭ ਸੰਗਤਾਂ ਉਨ੍ਹਾਂ ਦਾ ਜਨਮ ਦਿਵਸ ਜਨਮ ਅਸ਼ਟਮੀ ਦੇ ਰੂਪ ਵਿਚ ਸ਼ਰਧਾ-ਭਾਵਨਾ ਤੇ ਸਤਿਕਾਰ ਨਾਲ ਮਨਾਉਂਦੀਆ ਹਨ। ਉਨ੍ਹਾਂ ਦਾ ਮੁੱਖ ਸ਼ੰਦੇਸ਼ ਹੈ ਕਿ ਇਨਸਾਨ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤਿਆਗ ਕੇ ਸੱਚਾ ਤੇ ਸੁੱਚਾ ਜੀਵਨ ਬਸਰ ਕਰ ਸਕਦਾ ਹੈ। ਉਪਰੰਤ ਸੰਗਤਾਂ ਵਲੋਂ ਉਨ੍ਹਾ ਦੀ ਲੀਲ੍ਹਾ ਦਾ ਗੁਣਗਾਨ ਕੀਤਾ ਅਤੇ ਵਿਸ਼ਾਲ ਭੰਡਾਰਾ ਵਰਤਾਇਆ। ਇਸ ਮੌਕੇ ਰਾਜਿੰਦਰ ਸ਼ਰਮਾ ਕੁਲਥਮ, ਕਪਿਲ ਦੱਤ ਸ਼ਰਮਾ, ਸਾਬਕਾ ਸਰਪੰਚ ਤਰਸੇਮ ਸਿੰਘ, ਰਾਜ ਕਰਨ ਸ਼ਰਮਾ ਸੈਕਟਰੀ ਸਹਿਕਾਰੀ ਸਭਾ ਕੁਲਥਮ, ਲੈਂਹਬਰ ਕੁਮਾਰ ਪੰਚ, ਜਗਤਾਰ ਸਿੰਘ, ਸੁਖਵਿੰਦਰ ਕੁਮਾਰ ਸਾਬਕਾ ਸਰਪੰਚ, ਕਰਨੈਲ ਸਿੰਘ, ਅਵਤਾਰ ਸਿੰਘ, ਵਰੁਣ, ਸਨੀ, ਜੀਤ ਲਾਲ, ਇੰਦਰਜੀਤ ਕੁਮਾਰ, ਗੁਰਮੇਜ ਲਾਲ, ਰਾਜੂ ਸ਼ਰਮਾ, ਨਿਰਮਲ ਸਿੰਘ, ਕੁਲਵੀਰ ਸਿੰਘ, ਜੀਵਨ ਮਨੀਲਾ, ਬਲਜਿੰਦਰ ਕੁਮਾਰ, ਸੁਰਿੰਦਰ ਕੁਮਾਰ, ਮਾਸਟਰ ਬਹਾਦਰ ਲਾਲ, ਪੰਡਿਤ ਸੋਨੂੰ, ਪਵਨ ਕੁਮਾਰ, ਮੋਹਣ ਲਾਲ, ਜਿੰਦੀ ਪੰਚ ਆਦਿ ਹਾਜਰ ਸਨ।