06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਸੇਂਟ ਸੋਲਜਰ ਪਬਲਿਕ ਸਕੂਲ ਬੰਗਾ ਵਿਖੇ ਜਨਮ ਅਸ਼ਟਮੀ ਮੌਕੇ ਸਮਾਗਮ ਕਰਵਾਇਆ

ਬੰਗਾ, 5 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਸੇਂਟ ਸੋਲਜ਼ਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੰਗਾ ’ਚ ਜਨਮ ਅਸ਼ਟਮੀ ਦਾ ਤਿਉਹਾਰ ਵਿਦਿਆਰਥੀਆਂ ਤੇ ਸਮੂਹ ਸਟਾਫ਼ ਦੁਆਰਾ ਜੋਸ਼ ਨਾਲ ਮਨਾਇਆ। ਇਸ ਮੌਕੇ ਰੰਗਾ-ਰੰਗ ਪ੍ਰੋਗਰਾਮ ਦਾ ਪ੍ਰਬੰਧ ਕੀਤਾ, ਜਿਸ ਵਿਚ ਵਿਦਿਆਰਥੀਆਂ ਵਲੋਂ ਗੀਤ ਗਾਇਨ, ਕਵਿਤਾ ਉਚਾਰਨ, ਨ੍ਰਿਤ ਕਲਾ ਪੇਸ਼ ਕੀਤੇ ਗਏ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਬੰਗਾ, 5 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਸੇਂਟ ਸੋਲਜ਼ਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੰਗਾ ’ਚ ਜਨਮ ਅਸ਼ਟਮੀ ਦਾ ਤਿਉਹਾਰ ਵਿਦਿਆਰਥੀਆਂ ਤੇ ਸਮੂਹ ਸਟਾਫ਼ ਦੁਆਰਾ ਜੋਸ਼ ਨਾਲ ਮਨਾਇਆ। ਇਸ ਮੌਕੇ ਰੰਗਾ-ਰੰਗ ਪ੍ਰੋਗਰਾਮ ਦਾ ਪ੍ਰਬੰਧ ਕੀਤਾ, ਜਿਸ ਵਿਚ ਵਿਦਿਆਰਥੀਆਂ ਵਲੋਂ ਗੀਤ ਗਾਇਨ, ਕਵਿਤਾ ਉਚਾਰਨ, ਨ੍ਰਿਤ ਕਲਾ ਪੇਸ਼ ਕੀਤੇ ਗਏ। ਸਕੂਲ ਵਿਚ ਵੱਖ-ਵੱਖ ਮੁਕਾਬਲਿਆਂ ਦਾ ਪ੍ਰਬੰਧ ਕੀਤਾ, ਜਿਸ ਵਿਚ ਨਰਸਰੀ ਤੋਂ ਲੈ ਕੇ ਦੂਜੀ ਜਮਾਤ ਤੱਕ ਦੇ ਫੈਂਸੀ ਡਰੈੱਸ ਮੁਕਾਬਲੇ, ਜਮਾਤ ਤੀਜੀ ਤੋਂ ਦਸਵੀਂ ਤੱਕ ਮਟਕਾ ਡੈਕੋਰੇਸ਼ਨ ਮੁਕਾਬਲੇ ਕਰਵਾਏ ਗਏ। ਸਾਰਿਆਂ ਨੇ ਇਨ੍ਹਾਂ ਮੁਕਾਬਲਿਆਂ ਦਾ ਖੂਬ ਆਨੰਦ ਮਾਣਿਆ। ਵਿਦਿਆਰਥੀਆਂ ਨੇ ਸ੍ਰੀ ਕ੍ਰਿਸ਼ਨ ਲੀਲਾਵਾਂ ਦੇ ਦ੍ਰਿਸ਼ਾਂ ਸਣੇ ਮਹਾਂਭਾਰਤ ’ਤੇ ਅਧਾਰਿਤ ਕਈ ਪ੍ਰੇਰਕ ਪ੍ਰਸੰਗ ਪੇਸ਼ ਕੀਤੇ। ਪ੍ਰੋਗਰਾਮ ਵਿਚ ਬੱਚਿਆਂ ਨੇ ਰਾਧਾ ਕ੍ਰਿਸ਼ਨ, ਨੰਦ ਬਾਬਾ, ਯਸ਼ੋਧਾ ਮਈਆ, ਦੇਵਕੀ ਮਈਆ, ਬਾਬਾ ਵਾਸੂਦੇਵ, ਪੰਜ ਪਾਂਡਵਾਂ ਤੇ ਗੋਪੀਆਂ ਦੀ ਵੇਸ਼ ਭੂਸ਼ਾ ਧਾਰਨ ਕਰ ਕੇ ਪ੍ਰੋਗਰਾਮ ਨੂੰ ਰੋਚਕ ਬਣਾਇਆ। ਸਕੂਲ ਦੇ ਮੈਦਾਨ ਨੂੰ ਮਟਕੀਆਂ, ਫੁੱਲਾਂ, ਬੰਸਰੀਆਂ ਤੇ ਮਾਲਾਵਾਂ ਨਾਲ ਖੂਬ ਸਜਾਇਆ। ਇਸ ਮੌਕੇ ਡਾਇਰੈਕਟਰ ਮੈਡਮ ਚਰਨਜੀਤ ਕੌਰ ਨੇ ਵਿਦਿਆਰਥੀਆਂ ਨੂੰ ਭਗਵਾਨ ਕ੍ਰਿਸ਼ਨ ਦੇ ਜਨਮ ਦਿਵਸ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਸਭ ਨੂੰ ਰਿਸ਼ੀਆਂ ਮੁਨੀਆਂ, ਰਾਮ, ਕ੍ਰਿਸ਼ਨ ਆਦਿ ਮਹਾਪੁਰਸ਼ਾਂ ਦੇ ਦਿਖਾਏ ਰਾਹ ’ਤੇ ਚੱਲਣਾ ਚਾਹੀਦਾ ਹੈ। ਸਕੂਲ ਮੈਨੇਜਰ ਮੈਡਮ ਈਸ਼ਾ ਨੇ ਕਿਹਾ ਕਿ ਹਰ ਇਕ ਧਰਮ ਨਿਆਂ, ਸੱਚ ਤੇ ਧਰਮ ਦੀ ਸਥਾਪਨਾ ਕਰਨ ਲਈ ਪ੍ਰੇਰਿਤ ਕਰਦਾ ਹੈ। ਅੰਤ ਵਿਚ ਸਕੂਲ ਦੇ ਪ੍ਰਿੰਸੀਪਲ ਮੈਡਮ ਜਸਵਿੰਦਰ ਕੌਰ ਨੇ ਸਭ ਨੂੰ ਵਧਾਈ ਦਿੱਤੀ ਤੇ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ 26 ਸਤੰਬਰ ਮੋਗਾ ਰੈਲੀ ਦੀ ਤਿਆਰੀ ਸੰਬੰਧੀ ਮੀਟਿੰਗ ਅਗਲੀ ਖ਼ਬਰ ਸਰਕਾਰੀ ਸਕੂਲ ਪੱਲੀ ਝਿੱਕੀ ਦੇ ਵਿਦਿਆਰਥੀਆਂ ਵਲੋਂ 70ਵੀਂਆਂ ਜ਼ਿਲ੍ਹਾ ਪੱਧਰੀ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ
Ad Position 24