05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਕਾਠਗੜ੍ਹ ਦਾ ਇਤਿਹਾਸਕ ਕੁਸ਼ਤੀ ਛਿੰਝ ਮੇਲਾ ਅਮਿੱਟ ਯਾਦਾਂ ਛੱਡਦਾ ਸਮਾਪਤ

ਕਾਠਗੜ੍ਹ, 5 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਕਸਬਾ ਕਾਠਗੜ੍ਹ ਵਿਖੇ ਗੁੱਗਾ ਜ਼ਾਹਰ ਪੀਰ ਦੀ ਯਾਦ ਨੂੰ ਸਮਰਪਿਤ ਰਵਾਇਤੀ ਕੁਸ਼ਤੀ ਛਿੰਝ ਮੇਲਾ ਕਰਵਾਇਆ। ਡੇਰਾ ਬਾਬਾ ਟਿੱਬੀ ਸਾਹਿਬ ਦੇ ਗੱਦੀ ਨਸ਼ੀਨ ਬਾਬਾ ਸਖੀ ਰਾਮ ਤੇ ਡੇਰਾ ਟਿੱਬੀ ਸਾਹਿਬ ਦੇ ਮੁੱਖ ਸੇਵਾਦਾਰ ਕਾਲੇ ਸ਼ਾਹ ਦੀ ਦੇਖ-ਰੇਖ ਹੇਠ ਕਰਵਾਏ ਕੁਸ਼ਤੀ ਦੰਗਲ ਵਿਚ ਕਰੀਬ 75 ਨਾਮਵਰ ਪਹਿਲਵਾਨਾਂ ਨੇ ਭਾਗ ਲਿਆ।

Ad Position 21
repet_subhas-goyals [Copy P29]
ਕਾਠਗੜ੍ਹ ਛਿੰਝ ਮੇਲੇ ਦੀ ਤਸਵੀਰ। ਤਸਵੀਰ : ਕਲੇਰ 06-09-2026
ਕਾਠਗੜ੍ਹ, 5 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਕਸਬਾ ਕਾਠਗੜ੍ਹ ਵਿਖੇ ਗੁੱਗਾ ਜ਼ਾਹਰ ਪੀਰ ਦੀ ਯਾਦ ਨੂੰ ਸਮਰਪਿਤ ਰਵਾਇਤੀ ਕੁਸ਼ਤੀ ਛਿੰਝ ਮੇਲਾ ਕਰਵਾਇਆ। ਡੇਰਾ ਬਾਬਾ ਟਿੱਬੀ ਸਾਹਿਬ ਦੇ ਗੱਦੀ ਨਸ਼ੀਨ ਬਾਬਾ ਸਖੀ ਰਾਮ ਤੇ ਡੇਰਾ ਟਿੱਬੀ ਸਾਹਿਬ ਦੇ ਮੁੱਖ ਸੇਵਾਦਾਰ ਕਾਲੇ ਸ਼ਾਹ ਦੀ ਦੇਖ-ਰੇਖ ਹੇਠ ਕਰਵਾਏ ਕੁਸ਼ਤੀ ਦੰਗਲ ਵਿਚ ਕਰੀਬ 75 ਨਾਮਵਰ ਪਹਿਲਵਾਨਾਂ ਨੇ ਭਾਗ ਲਿਆ। ਛਿੰਝ ਮੇਲੇ ਦਾ ਮੁੱਖ ਫਾਈਨਲ ਮੁਕਾਬਲਾ ਪ੍ਰਿਤਪਾਲ ਫਗਵਾੜਾ ਅਤੇ ਬੀਨੀਆ ਜੰਮੂ ਦਰਮਿਆਨ ਹੋਇਆ, ਜਿਸ ’ਚ ਪ੍ਰਿਤਪਾਲ ਫਗਵਾੜਾ ਨੇ ਜਿੱਤ ਹਾਸਿਲ ਕੀਤੀ। ਇਸ ਤੋਂ ਇਲਾਵਾ ਭੁਪਿੰਦਰ ਅਜਨਾਲਾ ਅਤੇ ਅਭਿਨਾਇਕ ਯੂ. ਪੀ. ਦਰਮਿਆਨ ਹੋਇਆ ਮੁਕਾਬਲਾ ਵੀ ਬੇਹੱਦ ਰੋਮਾਂਚਕ ਰਿਹਾ ਅਤੇ ਦੋਵੇਂ ਪਹਿਲਵਾਨ ਬਰਾਬਰੀ ’ਤੇ ਰਹੇ। ਦੰਗਲ ਦੀ ਖ਼ਾਸ ਖਿੱਚ ਨੇਪਾਲ ਦੇ ਪ੍ਰਸਿੱਧ ਪਹਿਲਵਾਨ ਦੇਵ ਥਾਪਾ ਦੀ ਕੁਸ਼ਤੀ ਰਹੀ। ਦੇਵ ਥਾਪਾ ਨੇ ਮੁਕਾਬਲਾ ਜਿੱਤ ਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ। ਜੇਤੂ ਪਹਿਲਵਾਨਾਂ ਨੂੰ ਪ੍ਰਬੰਧਕਾਂ ਵਲੋਂ ਟਰੈਕਟਰ, ਮੋਟਰਸਾਈਕਲ ਤੇ ਨਕਦ ਰਾਸ਼ੀ ਸਮੇਤ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ। ਇਸ ਮੌਕੇ ‘ਆਪ’ ਦੇ ਸੀਨੀਅਰ ਆਗੂ ਤੇ ਗੁੱਜਰ ਵੈੱਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਬ੍ਰਿਗੇਡੀਅਰ ਰਾਜ ਕੁਮਾਰ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਸਿੰਘ ਲੱਕੀ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਐਡਵੋਕੇਟ ਸੰਜੀਵ ਚੌਧਰੀ ਚੇਚੀ, ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਸਤਨਾਮ ਜਲਾਲਪੁਰ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੰਦੀਪ ਚੌਧਰੀ ਹਨੀ ਟੌਂਸਾ, ‘ਆਪ’ ਦੇ ਯੂਥ ਆਗੂ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਰਨਵੀਰ ਕਟਾਰੀਆ, ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਮੋਹਨ ਲਾਲ ਸੰਧੂ, ਬਲਾਕ ਸੰਮਤੀ ਚੇਅਰਮੈਨ ਨਾਨਕ ਸਿੰਘ ਜੰਡੀ, ਬਲਾਕ ਸੰਮਤੀ ਮੈਂਬਰ ਸੁਰੇਸ਼ ਕੁਮਾਰ (ਪੈਨੀ ਪਹਿਲਵਾਨ) ਕਾਠਗੜ੍ਹ, ਨਗਰ ਕੌਂਸਲ ਬਲਾਚੌਰ ਦੇ ਪ੍ਰਧਾਨ ਲਾਡੀ ਰਾਣਾ, ਕਾਮਰੇਡ ਪਰਵਿੰਦਰ ਮੇਨਕਾ ਐੱਮ. ਸੀ. ਬਲਾਚੌਰ, ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵਿੱਕੀ ਚੌਧਰੀ ਕਾਠਗੜ੍ਹ, ਭਾਜਪਾ ਦੇ ਸੀਨੀਅਰ ਆਗੂ ਸੰਦੀਪ ਭਾਟੀਆ (ਸੋਨੂੰ) ਆਦੋਆਣਾ, ਮਾਰਕੀਟ ਕਮੇਟੀ ਦੇ ਚੇਅਰਮੈਨ ਸੇਠੀ ਉਧਨੋਵਾਲ, ਸਾਬਕਾ ਬਲਾਕ ਸੰਮਤੀ ਚੇਅਰਮੈਨ ਧਰਮਪਾਲ, ਸਾਬਕਾ ਚੇਅਰਮੈਨ ਤਰਲੋਚਨ ਰੱਕੜ, ਰਮਨ ਨੰਦ ਲਾਲ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਗੁਰਪ੍ਰੀਤ ਗੁੱਜਰ ਰੈਲਮਾਜਰਾ, ਅਕਾਲੀ ਆਗੂ, ਡੀ. ਐੱਸ. ਪੀ. ਸਤਨਾਮ ਸਿੰਘ, ਨੰਬਰਦਾਰ ਜਸਪਾਲ ਭਾਟੀਆ, ਪ੍ਰਵੀਨ ਠੇਕੇਦਾਰ ਨਿੱਘੀ, ਸੰਦੀਪ ਨੰਬਰਦਾਰ ਨਿੱਘੀ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਰਹੀਆਂ। ਮਹਿਮਾਨਾਂ ਨੇ ਜੇਤੂ ਪਹਿਲਵਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਦਿਆਂ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ। ਸੰਤ ਤਰਲੋਚਨ ਸਿੰਘ ਮੋਰਾਂਵਾਲੀ ਤੇ ਬਾਬਾ ਜਸਵੀਰ ਸਿੰਘ ਨੇ ਵੀ ਛਿੰਝ ਮੇਲੇ ਨੂੰ ਯਾਦਗਾਰੀ ਕੁਸ਼ਤੀ ਦੰਗਲ ਦੱਸਦਿਆਂ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਇਸ ਮੌਕੇ ਮਾਰਕੀਟ ਪ੍ਰਧਾਨ ਰਾਜਕੁਮਾਰ ਆਨੰਦ, ਡਾ. ਜੋਗਿੰਦਰ ਪਾਲ ਦੱਤ, ਕਾਮਰੇਡ ਅਵਤਾਰ ਸਿੰਘ ਤਾਰੀ, ਵਿਜੇ ਭਾਰਦਵਾਜ, ਸੁਭਾਸ਼ ਆਨੰਦ, ਕਾਬਲ ਸਿੰਘ ਚੇਚੀ ਨਿੱਘੀ , ਮਾਸਟਰ ਗਿਆਨ ਕਟਾਰੀਆ, ਧਰਮਪਾਲ, ਵਿੱਕੀ ਚਾਹਲ, ਨਰਿੰਦਰ ਸੂਦਨ, ਦੀਪਕ ਕਲਿਆਣ, ਕਾਠਗੜ੍ਹ ਦੇ ਸਰਪੰਚ ਸ਼੍ਰੀਮਤੀ ਰਿਸ਼ੂ ਬਾਲਾ, ਕੁਲਵੰਤ ਸਿੰਘ ਸਰਪੰਚ ਚਾਹਲਾਂ, ਰਵੀ ਕੁਮਾਰ, ਜ਼ਿਲ੍ਹਾ ਕਾਂਗਰਸ ਸਕੱਤਰ ਨਸੀਬ ਚੰਦ, ਡਾ. ਰਜਿੰਦਰ ਲੱਕੀ, ਅਨਿਲ ਸ਼ਰਮਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਾਰਡੀਓਲੋਜਿਸਟ ਡਾ. ਪ੍ਰਸ਼ਾਂਤ ਥੰਡੀ ਲਿਵਾਸਾ ਹਸਪਤਾਲ, ਨਵਾਂਸ਼ਹਿਰ ਵਿਖੇ ਦੇਣਗੇ ਆਪਣੀਆਂ ਸੇਵਾਵਾਂ ਅਗਲੀ ਖ਼ਬਰ ਕੇਂਦਰ ਤੇ ਪੰਜਾਬ ਸਰਕਾਰ ਸਮੇਂ ਵੱਧ ਰਹੀ ਮਹਿੰਗਾਈ ਨੇ ਲੋਕਾਂ ਨੂੰ ਫਿਕਰਾਂ ’ਚ ਪਾਇਆ-ਬੰਗਾ
Ad Position 24