10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਦੇਪੂਰ ਵਿਖੇ ਬਾਬਾ ਮਹੀਧਰ ਦਾਸ ਦੀ ਬਰਸੀ ’ਤੇ ਭਾਜਪਾ ਨੇਤਾ ਸੁਸ਼ੀਲ ਪਿੰਕੀ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ

ਤਲਵਾੜਾ, 9 ਸਤੰਬਰ (ਮਹਿਤਾ)- ਦਾਤਾਰਪੁਰ ਦੇ ਗੁਆਂਢੀ ਪਿੰਡ ਦੇਪੂਰ ਵਿਖੇ ਬਾਬਾ ਮਹੀਧਰ ਦਾਸ ਦੀ ਬਰਸੀ ਲਕਸ਼ਮੀ ਨਰਾਇਣ ਮੰਦਿਰ ਵਿਖੇ ਪੂਰੀ ਧਾਰਮਿਕ ਸ਼ਰਧਾ ਨਾਲ ਮਨਾਈ ਗਈ। ਸਮਾਗਮ ਦਾ ਸ਼ੁੱਭ ਆਰੰਭ ਸਵੇਰੇ ਪੂਜਾ ਅਰਚਨਾ ਤੋਂ ਬਾਅਦ ਸੁੰਦਰ ਕਾਂਡ ਦੇ ਪਾਠ ਨਾਲ ਹੋਇਆ।

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਤਲਵਾੜਾ, 9 ਸਤੰਬਰ (ਮਹਿਤਾ)- ਦਾਤਾਰਪੁਰ ਦੇ ਗੁਆਂਢੀ ਪਿੰਡ ਦੇਪੂਰ ਵਿਖੇ ਬਾਬਾ ਮਹੀਧਰ ਦਾਸ ਦੀ ਬਰਸੀ ਲਕਸ਼ਮੀ ਨਰਾਇਣ ਮੰਦਿਰ ਵਿਖੇ ਪੂਰੀ ਧਾਰਮਿਕ ਸ਼ਰਧਾ ਨਾਲ ਮਨਾਈ ਗਈ। ਸਮਾਗਮ ਦਾ ਸ਼ੁੱਭ ਆਰੰਭ ਸਵੇਰੇ ਪੂਜਾ ਅਰਚਨਾ ਤੋਂ ਬਾਅਦ ਸੁੰਦਰ ਕਾਂਡ ਦੇ ਪਾਠ ਨਾਲ ਹੋਇਆ। ਇਸ ਪਵਿੱਤਰ ਦਿਹਾੜੇ ’ਤੇ ਸੀਨੀਅਰ ਭਾਜਪਾ ਨੇਤਾ ਹਲਕਾ ਦਸੂਹਾ ਸੁਸ਼ੀਲ ਪਿੰਕੀ ਆਪਣੀ ਹਾਜ਼ਰੀ ਲਗਵਾਉਣ ਲਈ ਪਹੁੰਚੇ। ਉਨ੍ਹਾਂ ਬਾਬਾ ਮਾਹੀਧਰ ਦਾਸ ਦੀ ਸਮਾਧੀ ’ਤੇ ਮੱਥਾ ਟੇਕਿਆ ਤੇ ਆਸ਼ੀਰਵਾਦ ਪ੍ਰਾਪਤ ਕੀਤਾ। ਸ਼੍ਰੀ ਪਿੰਕੀ ਨੇ ਮੰਦਰ ਕਮੇਟੀ ਨੂੰ 20 ਹਜ਼ਾਰ ਰੁਪਏ ਦਾ ਸਹਿਯੋਗ ਦਿੱਤਾ। ਇਸ ਮੌਕੇ ਮੌਜੂਦਾ ਮਹੰਤ ਡਾਕਟਰ ਬਾਸੂ ਮੋਹਨ ਨੇ ਦੱਸਿਆ ਕਿ ਬਾਬਾ ਮਹੀਧਰ ਦਾਸ , ਸ੍ਰੀ ਰਘੁਵੀਰ ਮੰਦਰ ਚਕਫਾਲਾ, ਸਲੋੜਾ ਹਾਜੀਪੁਰ ਅਤੇ ਦੇਪੂਰ ਦੇ ਸੰਸਥਾਪਕ ਸਨ। ਮਹੰਤ ਡਾਕਟਰ ਬਾਸੂ ਮੋਹਨ ਦਾਸ ਨੇ ਪ੍ਰਵਚਨ ਕਰਦਿਆਂ ਹੋਇਆ ਕਿਹਾ ਕਿ ਸ਼ਰਧਾਲੂਆਂ ਨੂੰ ਧਰਮ ਦੇ ਰਸਤੇ ’ਤੇ ਚੱਲਣਾ ਚਾਹੀਦਾ ਹੈ। ਇਸ ਮੌਕੇ ’ਤੇ ਰਜੀਵ ਸ਼ਰਮਾ ਸੰਜੀਵਨੀ, ਸੁਖਦੇਵ ਸ਼ਰਮਾ, ਨਰਿੰਦਰ ਕਾਲਾ, ਅਸ਼ਵਨੀ ਕੁਮਾਰ, ਸੁਨੀਲ ਦੱਤ , ਪਵਨ ਕੁਮਾਰ, ਸ਼ਿਵ ਕੁਮਾਰ, ਦਿਨੇਸ਼ ਕੁਮਾਰ, ਰਕੇਸ਼ ਕੁਮਾਰ ਹੈਪੀ, ਪ੍ਰਦੀਪ, ਸੂਧਾ, ਨੀਲਮ, ਅਰੁਣਾ ਰਾਣੀ, ਸਰਿਤਾ, ਕਿਰਨ ਬਾਲਾ, ਗੌਰਵ, ਨਰਦੇਵ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ। ਪ੍ਰਬੰਧਕੀ ਕਮੇਟੀ ਵਲੋਂ ਭਾਜਪਾ ਨੇਤਾ ਸੁਸ਼ੀਲ ਪਿੰਕੀ ਨੂੰ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ’ਤੇ ਗੁਰਮਤਿ ਸਮਾਗਮ 12 ਨੂੰ ਅਗਲੀ ਖ਼ਬਰ ਸਥਾਨਕ ਸਬਜ਼ੀ ਮੰਡੀ ਦੇ ਦੌਰੇ ਦੌਰਾਨ ਮਾਰਕੀਟ ਕਮੇਟੀ ਚੇਅਰਮੈਨ ਜਸਪਾਲ ਸਿੰਘ ਚੇਚੀ ਤੇ ਹੋਰ। ਮਾਰਕੀਟ ਕਮੇਟੀ ਦੇ ਚੇਅਰਮੈਨ...
Ad Position 24