ਚੱਕ ਰਾਮੂੰ ਸਕੂਲ ਦੇ ਵਿਦਿਆਰਥੀ ਵੇਟ ਲੇਫਟਿੰਗ ਮੁਕਾਬਲਿਆਂ ’ਚ ਜੇਤੂ
ਬਹਿਰਾਮ, 10 ਸਤੰਬਰ (ਸਰਬਜੀਤ ਸਿੰਘ ਰਾਣਾ)-ਗੁਣਾਚੌਰ ਵਿਖੇ ਕਰਵਾਏ ਜ਼ਿਲ੍ਹਾ ਪੱਧਰੀ ਵੇਟ ਲਿਫਟਿੰਗ ਮੁਕਾਬਲਿਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਰਾਮੂੰ ਦੇ ਵਿਦਿਆਰਥੀਆਂ ਨੇ ਜਿੱਤਾਂ ਪ੍ਰਾਪਤ ਕਰਕੇ ਆਪਣੇ ਸਕੂਲ ਤੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕੀਤਾ। ਇਸ ਸੰਬੰਧੀ ਮੁੱਖ ਅਧਿਆਪਕ ਗਗਨਦੀਪ ਸ਼ਰਮਾ ਨੇ ਦੱਸਿਆ ਕਿ 10+2 ਦੇ ਵਿਦਿਆਰਥੀ ਦਵਿੰਦਰ ਸਿੰਘ ਨੇ 170 ਕਿੱਲੋਗ੍ਰਾਮ ਡੈਡ ਲਿਫਟ ਤੇ ਅਭਿਜੋਤ ਕੁਮਾਰ ਨੇ 145 ਕਿੱਲੋਗ੍ਰਾਮ ਡੈੱਡ ਲਿਫਟ ਕਰਕੇ ਪਹਿਲਾ ਸਥਾਨ ਹਾਸਿਲ ਕੀਤਾ।
ਬਹਿਰਾਮ, 10 ਸਤੰਬਰ (ਸਰਬਜੀਤ ਸਿੰਘ ਰਾਣਾ)-ਗੁਣਾਚੌਰ ਵਿਖੇ ਕਰਵਾਏ ਜ਼ਿਲ੍ਹਾ ਪੱਧਰੀ ਵੇਟ ਲਿਫਟਿੰਗ ਮੁਕਾਬਲਿਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਰਾਮੂੰ ਦੇ ਵਿਦਿਆਰਥੀਆਂ ਨੇ ਜਿੱਤਾਂ ਪ੍ਰਾਪਤ ਕਰਕੇ ਆਪਣੇ ਸਕੂਲ ਤੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕੀਤਾ। ਇਸ ਸੰਬੰਧੀ ਮੁੱਖ ਅਧਿਆਪਕ ਗਗਨਦੀਪ ਸ਼ਰਮਾ ਨੇ ਦੱਸਿਆ ਕਿ 10+2 ਦੇ ਵਿਦਿਆਰਥੀ ਦਵਿੰਦਰ ਸਿੰਘ ਨੇ 170 ਕਿੱਲੋਗ੍ਰਾਮ ਡੈਡ ਲਿਫਟ ਤੇ ਅਭਿਜੋਤ ਕੁਮਾਰ ਨੇ 145 ਕਿੱਲੋਗ੍ਰਾਮ ਡੈੱਡ ਲਿਫਟ ਕਰਕੇ ਪਹਿਲਾ ਸਥਾਨ ਹਾਸਿਲ ਕੀਤਾ। ਚੱਕ ਰਾਮੂੰ ਸਕੂਲ ਦੇ ਹੀ ਦਸਵੀਂ ਜਮਾਤ ਦੇ ਵਿਦਿਆਰਥੀ ਗੁਰਪ੍ਰੀਤ ਸਿੰਘ ਨੇ 70 ਕਿੱਲੋਗ੍ਰਾਮ ਕਲੀਨ ਐਂਡ ਜਰਕ ਵਿਚ ਦੂਸਰਾ ਅਤੇ 10+1 ਦੇ ਵਿਦਿਆਰਥੀ ਅਰਸ਼ਦੀਪ ਕਲਸੀ ਨੇ 90 ਕਿੱਲੋਗ੍ਰਾਮ ਡੈਡ ਲਿਫਟ ਕਰਕੇ ਤੀਸਰਾ ਸਥਾਨ ਹਾਸਿਲ ਕੀਤਾ। ਸਕੂਲ ਮੁਖੀ ਗਗਨਦੀਪ ਸ਼ਰਮਾ ਤੇ ਸਕੂਲ ਸਟਾਫ਼ ਵਲੋਂ ਜੇਤੂ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕਰਦਿਆਂ। ਉਨ੍ਹਾਂ ਨੂੰ ਜਿੱਤ ਦੀ ਵਧਾਈ ਦਿੱਤੀ ਤੇ ਉਨ੍ਹਾਂ ਨੂੰ ਇਸੇ ਤਰ੍ਹਾਂ ਹੋਰ ਮਿਹਨਤ ਕਰਕੇ ਉੱਚ ਮੁਕਾਮ ਹਾਸਿਲ ਕਰਨ ਲਈ ਪ੍ਰੇਰਿਤ ਕੀਤਾ।