13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਸੁਖਬੀਰ ਸਿੰਘ ਬਾਦਲ ਨੇ ਭਗਵੰਤ ਮਾਨ ’ਤੇ ਕੀਤੇ ਤਿੱਖੇ ਹਮਲੇ

ਬਲਾਚੌਰ, 12 ਸਤੰਬਰ (ਦੀਦਾਰ ਸਿੰਘ ਬਲਾਚੌਰੀਆ, ਨਰੇਸ਼ ਧੌਲ)-ਅਗਲੀ ਅਕਾਲੀ ਦਲ ਦੀ ਸਰਕਾਰ ਕੰਢੀ ਵਿਕਾਸ ਮੰਤਰਾਲੇ ਦਾ ਗਠਨ ਕਰੇਗੀ ਤਾਂ ਜੋ ਸੂਬੇ ਦੇ ਉਪ-ਪਹਾੜੀ ਇਲਾਕਿਆਂ ਦਾ ਸਰਬਪੱਖੀ ਵਿਕਾਸ ਕੀਤਾ ਜਾ ਸਕੇ ਅਤੇ ਪਠਾਨਕੋਟ ਤੋਂ ਰੋਪੜ ਤੱਕ ਚਹੁੰ ਮਾਰਗੀ ਐਕਸਪ੍ਰੈੱਸਵੇ ਬਣਾਇਆ ਜਾਵੇਗਾ ਤਾਂ ਜੋ ਖਿੱਤੇ ਦੇ ਵਿਕਾਸ ਨੂੰ ਹੁਲਾਰਾ ਮਿਲ ਸਕੇ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਦਾਣਾ ਮੰਡੀ ਬਲਾਚੌਰ ਵਿਖੇ ਹਲਕਾ ਇੰਚਾਰਜ ਹਨੀ ਟੌਂਸਾ ਦੇ ਵਿਸ਼ਾਲ ਉਦਮਾ ਸਦਕਾ ਕੀਤੀ ਪੰਜਾਬ ਬਚਾਓ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ।

Ad Position 21
repet_subhas-goyals [Copy P29]
ਚੋਰੀ ਸੰਬੰਧੀ ਜਾਣਕਾਰੀ ਦੇ ਰਹੇ ਸਾਬਕਾ ਸਰਪੰਚ ਹਰਦਿਆਲ ਲਾਖਾ ਅਤੇ ਚੋਰਾਂ ਦੀਆਂ ਸੀ. ਸੀ. ਟੀ. ਵੀ. ’ਚ ਕੈਦ ਹੋਈਆਂ ਤਸਵੀਰਾਂ। 13-09-2026
ਬਲਾਚੌਰ, 12 ਸਤੰਬਰ (ਦੀਦਾਰ ਸਿੰਘ ਬਲਾਚੌਰੀਆ, ਨਰੇਸ਼ ਧੌਲ)-ਅਗਲੀ ਅਕਾਲੀ ਦਲ ਦੀ ਸਰਕਾਰ ਕੰਢੀ ਵਿਕਾਸ ਮੰਤਰਾਲੇ ਦਾ ਗਠਨ ਕਰੇਗੀ ਤਾਂ ਜੋ ਸੂਬੇ ਦੇ ਉਪ-ਪਹਾੜੀ ਇਲਾਕਿਆਂ ਦਾ ਸਰਬਪੱਖੀ ਵਿਕਾਸ ਕੀਤਾ ਜਾ ਸਕੇ ਅਤੇ ਪਠਾਨਕੋਟ ਤੋਂ ਰੋਪੜ ਤੱਕ ਚਹੁੰ ਮਾਰਗੀ ਐਕਸਪ੍ਰੈੱਸਵੇ ਬਣਾਇਆ ਜਾਵੇਗਾ ਤਾਂ ਜੋ ਖਿੱਤੇ ਦੇ ਵਿਕਾਸ ਨੂੰ ਹੁਲਾਰਾ ਮਿਲ ਸਕੇ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਦਾਣਾ ਮੰਡੀ ਬਲਾਚੌਰ ਵਿਖੇ ਹਲਕਾ ਇੰਚਾਰਜ ਹਨੀ ਟੌਂਸਾ ਦੇ ਵਿਸ਼ਾਲ ਉਦਮਾ ਸਦਕਾ ਕੀਤੀ ਪੰਜਾਬ ਬਚਾਓ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ। ਬਲਾਚੌਰ ਸ਼ਹਿਰ ਵਿਚ ਵਿਸ਼ਾਲ ਰੈਲੀ ‘ਚ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਉਨ੍ਹਾਂ ਦੀ ਸਰਕਾਰ ਦੀ ਦਿਨ ਵੇਲੇ ਮੋਟਰਾਂ ਵਾਸਤੇ 12 ਘੰਟੇ ਬਿਜਲੀ ਸਪਲਾਈ ਕਿਥੇ ਹੈ, ਜਿਸ ਦਾ ਐਲਾਨ ਉਨ੍ਹਾਂ ਵਾਰ-ਵਾਰ ਆਪਣੀਆਂ ਸਟੇਜਾਂ ਤੋਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬੀ ਰੋਜ਼ਾਨਾ 10-10 ਘੰਟਿਆਂ ਦੇ ਕੱਟਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਵਾਅਦਾ ਕੀਤਾ ਕਿ ਇਕ ਵਾਰ ਮੁੜ ਤੋਂ ਸੂਬੇ ਦੀ ਵਾਗਡੋਰ ਸੰਭਾਲਣ ’ਤੇ ਅਕਾਲੀ ਦਲ ਪੰਜਾਬ ਨੂੰ ਫਿਰ ਤੋਂ ਬਿਜਲੀ ਸਰਪਲੱਸ ਬਣਾਏਗਾ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਨਵਾਂਸ਼ਹਿਰ ਵਿਚ ਇਕ ਮੈਡੀਕਲ ਕਾਲਜ ਬਣਾਇਆ ਜਾਵੇਗਾ ਤੇ ਇਸ ਸ਼ਹਿਰ ਵਿਚ ਇਕ ਵੈਟਨਰੀ ਕਾਲਜ ਖੋਲ੍ਹਿਆ ਜਾਵੇਗਾ। ਸ. ਸੁਖਬੀਰ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਜਿਥੇ ਅਗਾਊਂ ਸੋਚਦਾ ਹੈ, ਉਥੇ ਹੀ ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਅਤੇ ਇਸ ਦੇ ਸਰੋਤਾਂ ਨੂੰ ਲੁੱਟਣ ’ਤੇ ਲੱਗੇ ਹਨ। ਉਨ੍ਹਾਂ ਕਿਹਾ ਕਿ ਹਾਲਾਤ ਇਹ ਬਣ ਗਏ ਹਨ ਕਿ ਮੁੱਖ ਮੰਤਰੀ ਦਾ ਦਫਤਰ ਭ੍ਰਿਸ਼ਟਾਚਾਰ ਦਾ ਅੱਡਾ ਬਣ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕਿਵੇਂ ਸਰਕਾਰ ਨਸ਼ਾ ਵਿਰੋਧੀ ਕਾਰਕੁੰਨ ਮੋਹਨਜੀਤ ਸਿੰਘ ਸ਼ੇਰੋਂ ਵਲੋਂ ਮੁੱਖ ਮੰਤਰੀ ਨੂੰ ਕਾਲੇ ਝੰਡੇ ਵਿਖਾਉਣ ’ਤੇ ਉਸ ’ਤੇ ਅੰਨਾ ਤਸ਼ੱਦਦ ਢਾਹ ਕੇ ਲੋਕਤੰਤਰੀ ਰੋਸ ਵਿਖਾਵਿਆਂ ਨੂੰ ਕੁਚਲਣ ’ਤੇ ਲੱਗੀ ਹੈ ਅਤੇ ਇਸੇ ਤਰੀਕੇ ਨਸ਼ਿਆਂ ਦੀ ਵਿਕਰੀ ਬਾਰੇ ਹਰਪਾਲ ਸਿੰਘ ਚੀਮਾ ਨੂੰ ਸਵਾਲ ਕਰਨ ਵਾਲੇ ਗੁਲਜ਼ਾਰ ਸਿੰਘ ਨੂੰ ਖੁਦਕੁਸ਼ੀ ਕਰਨੀ ਪਈ ਹੈ। ਸ. ਸੁਖਬੀਰ ਨੇ ਸਾਬਕਾ ਅਕਾਲੀ ਆਗੂ ਚੌਧਰੀ ਨੰਦ ਲਾਲ ਵਲੋਂ ਇਲਾਕੇ ਵਿਚ ਕੀਤੇ ਕੰਮਾਂ ਨੂੰ ਵੀ ਚੇਤੇ ਕੀਤਾ। ਇਸ ਮੌਕੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ, ਸੁਖਦੀਪ ਸਿੰਘ ਸ਼ੁਕਾਰ ਤੇ ਸਰਬਜੀਤ ਸਿੰਘ ਝਿੰਜਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹਲਕਾ ਇੰਚਾਰਜ ਹਨੀ ਟੌਂਸਾ ਨੇ ਰੈਲੀ ਦੀ ਸਫਲਤਾ ਲਈ ਆਗੂਆਂ ਵਰਕਰਾਂ ਸਮਰਥਕਾਂ ਤੇ ਹਲਕਾ ਬਲਾਚੌਰ ਦੇ ਲੋਕਾਂ ਦਾ ਧੰਨਵਾਦ ਕੀਤਾ। ਰੈਲੀ ਵਿਚ ਅਕਾਲੀ ਆਗੂ ਤਰਲੋਚਨ ਸਿੰਘ ਰੱਕੜ, ਚੌਧਰੀ ਬਿਮਲ ਕੁਮਾਰ, ਰਾਣਾ ਰਣਦੀਪ ਕੌਸ਼ਲ, ਸੀਨੀਅਰ ਵਾਈਸ ਪ੍ਰਧਾਨ ਦਲਜੀਤ ਸਿੰਘ ਮਾਣੇਵਾਲ, ਸੁਰਜੀਤ ਕੋਹਲੀ, ਸਾਬਕਾ ਵਿਧਾਇਕ ਮੋਹਨ ਸਿੰਘ ਬੰਗਾ, ਸਾਬਕਾ ਮੰਤਰੀ ਸੋਹਨ ਸਿੰਘ ਠੰਡਲ, ਗੁਰਦੀਪ ਸਿੰਘ ਬਕਾਪੁਰ, ਨਰਿੰਦਰਪਾਲ ਚੇਚੀ ਜ਼ਿਲ੍ਹਾ ਪ੍ਰਧਾਨ ਬੀ. ਸੀ. ਵਿੰਗ, ਗੌਰਵ ਚੌਹਾਨ, ਗੁਰਪ੍ਰੀਤ ਗੁੱਜਰ, ਸੱਚਾ ਸਿੰਘ ਸੜੋਆ, ਸਤਨਾਮ ਸਿੰਘ ਸਹੂੰਗੜ੍ਹਾ, ਠੇਕੇਦਾਰ ਗੁਰਵਿੰਦਰ ਸਿੰਘ, ਅਜਮੇਰ ਸਿੰਘ ਭਾਰਾਪੁਰ, ਅਵਤਾਰ ਸਿੰਘ ਸਾਹਦੜਾ, ਸਤਨਾਮ ਸਿੰਘ ਸੇਵਾ ਮੁਕਤ ਡੀ. ਐਸ. ਪੀ., ਗੁਰਨਾਮ ਸਿੰਘ ਜੈਨਪੁਰ, ਠੇਕੇਦਾਰ ਮਦਨ ਲਾਲ ਖੰਨਾ, ਸੁਖਵੀਰ ਸਿੰਘ ਮੰਢਿਆਣੀ, ਸੁਖਵਿੰਦਰ ਸਿੰਘ ਠਠਿਆਲਾ ਢਾਹਾਂ, ਰਮਨਦੀਪ ਸਿੰਘ ਥਿਆੜਾ, ਮੋਹਨ ਸਿੰਘ ਟੱਪਰੀਆਂ, ਹਰਨੇਕ ਸਿੰਘ ਥਿਆੜਾ, ਧਰਮਪਾਲ ਕੋਹਲੀ, ਅਵਤਾਰ ਸਿੰਘ ਭੋਲਾ, ਰਾਜਿੰਦਰ ਕੌਰ ਖਾਸਾ, ਬੀਬੀ ਸੁਰਿੰਦਰ ਕੌਰ, ਕੁਲਵਿੰਦਰ ਸਿੰਘ ਬਿੰਦਾਂ, ਮਾਸਟਰ ਦੇਵ ਰਾਜ, ਪ੍ਰੇਮ ਪਾਲ ਟੋਰੋਵਾਲ, ਪਵਨ ਕੁਕੜਸੂਹਾ, ਪਰਮਜੀਤ ਸਿੰਘ ਪਨਿਆਲੀ, ਸ਼ੰਮੀ ਉਧਨਵਾਲ, ਹਰਦੇਵ ਸਿੰਘ ਮੌਹਰਾਂ, ਬਗੀਚਾ ਸਿੰਘ ਰੱਕੜ, ਅਮਰੀਕ ਸਿੰਘ ਖੰਡੂਪੁਰ, ਜੋਗਿੰਦਰਪਾਲ ਚਾਂਦਲਾ ਮੌਜੋਵਾਲ ਮਜਾਰਾ, ਰਣਜੀਤ ਸਿੰਘ ਰਾਣਾ ਜਗਤਪੁਰ, ਸ਼ੰਕਰ ਜੰਡੀ, ਗੁਰਚਰਨ ਚੇਚੀ ਚੰਦਿਆਣੀ, ਮਨਜੀਤ ਸਿੰਘ ਸੋਹਲ, ਬਲਵਿੰਦਰ ਚੰਦਿਆਣੀ, ਚਰਨਜੀਤ ਚੂਹੜਪੁਰ, ਬਲਵੀਰ ਸਿੰਘ ਮਾਲੇਵਾਲ, ਚੌਧਰੀ ਚੂਹੜਾਂ ਰਾਮ ਕੁਲਾਰ, ਕਾਬਲ ਸਿੰਘ ਸੂਰਾਪੁਰ, ਹਰੀਪਾਲ ਜਾਡਲੀ, ਕਰਨਜੋਤ ਸਿੰਘ ਜਾਡਲੀ, ਹਜੂਰਾ ਸਿੰਘ ਪੈਲੀ, ਸੋਨੂੰ ਬੂਥਗੜ੍ਹ, ਬਹਾਦਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼ੇਖੂਪੁਰ ਵਿਖੇ ਦਿਨ ਦਿਹਾੜੇ ਚੋਰਾਂ ਵਲੋਂ ਲੱਖਾਂ ਰੁਪਏ ਦੇ ਗਹਿਣੇ ਤੇ ਨਕਦੀ ਚੋਰੀ ਅਗਲੀ ਖ਼ਬਰ ਬਿਜਲੀ ਦੇ ਲੰਮੇ ਕੱਟਾਂ ਤੋਂ ਰਾਹੋਂ ਵਾਸੀ ਪ੍ਰੇਸ਼ਾਨ
Ad Position 24