ਸਰਕਾਰੀ ਸਕੂਲ ਫਰਾਲਾ ਵਿਖੇ ਪਹਿਲਵਾਨ ਨਰਾਇਣ ਸਿੰਘ ਦਾ ਸਟਾਫ਼ ਵਲੋਂ ਸਨਮਾਨ
ਕਟਾਰੀਆਂ, 12 ਸਤੰਬਰ (ਪ੍ਰੇਮੀ ਸੰਧਵਾਂ)-ਸ਼ਹੀਦ ਸੰਤੋਖ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਾਲਾ ਦੇ 12ਵੀਂ ਜਮਾਤ ਦੇ ਹੋਣਹਾਰ ਵਿਦਿਆਰਥੀ ਤੇ ਉਭਰਦੇ ਪਹਿਲਵਾਨ ਨਰਾਇਣ ਸਿੰਘ ਵਲੋਂ ਬਾਹੜੋਵਾਲ ਪਹਿਲਵਾਨੀ ਅਖਾੜੇ ਵਿਚ ਫ੍ਰੀ ਸਟਾਇਲ ਅੰਤਰ ਜੋਨਲ ’ਚ 55 ਕਿਲੋਗ੍ਰਾਮ ਵਰਗ ਵਿਚ ਅਤੇ ਗਰੀਕੋ ਰੋਮਨ ਦੇ ਹੋਏ ਮੁਕਾਬਲਿਆਂ ਵਿਚ ਭਾਗ ਲੈ ਕੇ ਦੋਵੇਂ ਵਰਗਾਂ ਵਿਚ ਸ਼ਾਨਦਾਰ ਜਿੱਤਾਂ ਪ੍ਰਾਪਤ ਕਰਕੇ ਸਕੂਲ ਤੇ ਸਟਾਫ ਦਾ ਨਾਂਅ ਉੱਚਾ ਕੀਤਾ। ਇੰਚਾਰਜ ਮੈਡਮ ਜਸਵਿੰਦਰ ਕੌਰ, ਸਰੀਰਕ ਸਿੱਖਿਆ ਲੈਕ.
ਕਟਾਰੀਆਂ, 12 ਸਤੰਬਰ (ਪ੍ਰੇਮੀ ਸੰਧਵਾਂ)-ਸ਼ਹੀਦ ਸੰਤੋਖ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਾਲਾ ਦੇ 12ਵੀਂ ਜਮਾਤ ਦੇ ਹੋਣਹਾਰ ਵਿਦਿਆਰਥੀ ਤੇ ਉਭਰਦੇ ਪਹਿਲਵਾਨ ਨਰਾਇਣ ਸਿੰਘ ਵਲੋਂ ਬਾਹੜੋਵਾਲ ਪਹਿਲਵਾਨੀ ਅਖਾੜੇ ਵਿਚ ਫ੍ਰੀ ਸਟਾਇਲ ਅੰਤਰ ਜੋਨਲ ’ਚ 55 ਕਿਲੋਗ੍ਰਾਮ ਵਰਗ ਵਿਚ ਅਤੇ ਗਰੀਕੋ ਰੋਮਨ ਦੇ ਹੋਏ ਮੁਕਾਬਲਿਆਂ ਵਿਚ ਭਾਗ ਲੈ ਕੇ ਦੋਵੇਂ ਵਰਗਾਂ ਵਿਚ ਸ਼ਾਨਦਾਰ ਜਿੱਤਾਂ ਪ੍ਰਾਪਤ ਕਰਕੇ ਸਕੂਲ ਤੇ ਸਟਾਫ ਦਾ ਨਾਂਅ ਉੱਚਾ ਕੀਤਾ। ਇੰਚਾਰਜ ਮੈਡਮ ਜਸਵਿੰਦਰ ਕੌਰ, ਸਰੀਰਕ ਸਿੱਖਿਆ ਲੈਕ. ਰਣਜੋਧ ਸਿੰਘ, ਡੀ. ਪੀ. ਏ. ਬਲਵਿੰਦਰ ਕੁਮਾਰ ਤੇ ਮਾਸਟਰ ਭਗਵਾਨ ਦਾਸ ਜੱਸੋਮਜਾਰਾ ਨੇ ਸਕੂਲ ਦਾ ਨਾਂਅ ਰੌਸ਼ਲ ਕਰਨ ਵਾਲੇ ਸਕੂਲ ਦੇ ਹੋਣਹਾਰ ਵਿਦਿਆਰਥੀ ਨਰਾਇਣ ਸਿੰਘ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਿਆਂ ਕਿਹਾ ਕਿ ਹੋਰਨਾਂ ਵਿਦਿਆਰਥੀਆਂ ਨੂੰ ਵੀ ਨਰਾਇਣ ਸਿੰਘ ਵਾਂਗ ਵੱਖ-ਵੱਖ ਖੇਡਾਂ ਵਿਚ ਭਾਗ ਲੈ ਕੇ ਸਕੂਲ ਦਾ ਨਾਂਅ ਚਮਕਾਉਣਾ ਚਾਹੀਦਾ ਹੈ ਕਿਉਂਕਿ ਸਰੀਰਕ ਤੰਦਰੁਸਤੀ ਲਈ ਖੇਡਾਂ ਦਾ ਅਹਿਮ ਯੋਗਦਾ ਹੈ। ਇਸ ਮੌਕੇ ਦਲਜੀਤ ਸਿੰਘ, ਰਣਜੋਧ ਸਿੰਘ, ਟੇਕ ਚੰਦ, ਬਲਵਿੰਦਰ ਕੁਮਾਰ, ਜਸਵਿੰਦਰ ਸਿੰਘ, ਗਿਆਨ ਸਿੰਘ, ਪਰਮਜੀਤ ਕੁਮਾਰ, ਬੂਟਾ ਸਿੰਘ, ਜਸਵਿੰਦਰ ਬੈਂਸ, ਹਰਮੇਸ਼ ਲਾਲ, ਮੈਡਮ ਹਰਵਿੰਦਰ ਮਾਨ, ਸੁਮਨਜੀਤ ਕੌਰ, ਸਰੋਜ ਰਾਣੀ, ਸੁਰਿੰਦਰ ਕੌਰ, ਪ੍ਰਮਿੰਦਰ ਕੌਰ, ਨੀਲਮ, ਚਰਨਜੀਤ ਆਦਿ ਹਾਜ਼ਰ ਸਨ।