14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਸਚਿਨ ਪਾਇਲਟ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਨਿਯੁਕਤ ਕਰਨ ’ਤੇ ਪਾਰਟੀ ਵਰਕਰਾਂ ’ਚ ਖੁਸ਼ੀ-ਵਿੱਕੀ ਚੌਧਰੀ ਕਾਠਗੜ੍ਹ

ਟੱਪਰੀਆਂ ਖੁਰਦ, 13 ਸਤੰਬਰ (ਬੂਥਗੜ੍ਹੀਆ)-ਕਾਂਗਰਸ ਪਾਰਟੀ ਦੀ ਹਾਈਕਮਾਨ ਵਲੋਂ ਵੱਖ-ਵੱਖ ਰਾਜਾਂ ਦੇ ਅੰਦਰ ਪਾਰਟੀ ਦੇ ਇੰਚਾਰਜਾਂ ਨੂੰ ਬਦਲਣ ਦੇ ਨਾਲ ਪਾਰਟੀ ਵਰਕਰਾਂ ਵਿਚ ਕਾਫ਼ੀ ਖੁਸ਼ੀ ਤੇ ਜੋਸ਼ ਦੇਖਣ ਨੂੰ ਮਿਲ ਰਿਹਾ ਹੈ। ਇਹ ਪ੍ਰਗਟਾਵਾ ਕਰਦਿਆਂ ਕਾਂਗਰਸ ਪਾਰਟੀ ਦੇ ਵਿਧਾਨ ਸਭਾ ਹਲਕਾ ਬਲਾਚੌਰ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਾਬਕਾ ਵਿਧਾਇਕ ਸਵ: ਚੌਧਰੀ ਦਲੀਪ ਚੰਦ ਕਾਠਗੜ੍ਹ ਦੇ ਪੋਤਰੇ ਜਸਵਿੰਦਰ ਕੁਮਾਰ ਵਿੱਕੀ ਚੌਧਰੀ ਕਾਠਗੜ੍ਹ ਨੇ ਕਿਹਾ ਕਿ ਪਾਰਟੀ ਹਾਈਕਮਾਨ ਵਲੋਂ ਕਾਂਗਰਸ ਪਾਰਟੀ ਦੇ ਜਰਨੈਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਤੋਂ ਪਹਿਲੇ ਹੀ ਪਾਰਟੀ ਵਲੋਂ ਪੰਜਾਬ ਇੰਚਾਰਜ ਬਦਲਣ ਦੇ ਨਾਲ ਪਾਰਟੀ ਦੇ ਵਰਕਰ ਵੀ ਇਕਜੁੱਟ ਹੋਣਗੇ।

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਟੱਪਰੀਆਂ ਖੁਰਦ, 13 ਸਤੰਬਰ (ਬੂਥਗੜ੍ਹੀਆ)-ਕਾਂਗਰਸ ਪਾਰਟੀ ਦੀ ਹਾਈਕਮਾਨ ਵਲੋਂ ਵੱਖ-ਵੱਖ ਰਾਜਾਂ ਦੇ ਅੰਦਰ ਪਾਰਟੀ ਦੇ ਇੰਚਾਰਜਾਂ ਨੂੰ ਬਦਲਣ ਦੇ ਨਾਲ ਪਾਰਟੀ ਵਰਕਰਾਂ ਵਿਚ ਕਾਫ਼ੀ ਖੁਸ਼ੀ ਤੇ ਜੋਸ਼ ਦੇਖਣ ਨੂੰ ਮਿਲ ਰਿਹਾ ਹੈ। ਇਹ ਪ੍ਰਗਟਾਵਾ ਕਰਦਿਆਂ ਕਾਂਗਰਸ ਪਾਰਟੀ ਦੇ ਵਿਧਾਨ ਸਭਾ ਹਲਕਾ ਬਲਾਚੌਰ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਾਬਕਾ ਵਿਧਾਇਕ ਸਵ: ਚੌਧਰੀ ਦਲੀਪ ਚੰਦ ਕਾਠਗੜ੍ਹ ਦੇ ਪੋਤਰੇ ਜਸਵਿੰਦਰ ਕੁਮਾਰ ਵਿੱਕੀ ਚੌਧਰੀ ਕਾਠਗੜ੍ਹ ਨੇ ਕਿਹਾ ਕਿ ਪਾਰਟੀ ਹਾਈਕਮਾਨ ਵਲੋਂ ਕਾਂਗਰਸ ਪਾਰਟੀ ਦੇ ਜਰਨੈਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਤੋਂ ਪਹਿਲੇ ਹੀ ਪਾਰਟੀ ਵਲੋਂ ਪੰਜਾਬ ਇੰਚਾਰਜ ਬਦਲਣ ਦੇ ਨਾਲ ਪਾਰਟੀ ਦੇ ਵਰਕਰ ਵੀ ਇਕਜੁੱਟ ਹੋਣਗੇ। ਉਨ੍ਹਾਂ ਕਿਹਾ ਕਿ ਸਚਿਨ ਪਾਇਲਟ ਨੂੰ ਪੰਜਾਬ ਕਾਂਗਰਸ ਦੇ ਇੰਚਾਰਜ ਨਿਯੁਕਤ ਕਰਨ ਦੇ ਨਾਲ ਪੂਰੇ ਪੰਜਾਬ ਸੂਬੇ ਦੇ ਅੰਦਰ ਪਾਰਟੀ ਵਰਕਰਾਂ ਤੇ ਨੌਜਵਾਨਾਂ ਵਿਚ ਜੋਸ਼ ਤੇ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਹਲਕਾ ਬਲਾਚੌਰ ਦੇ ਨਾਲ ਸਚਿਨ ਪਾਇਲਟ ਤੇ ਉਨ੍ਹਾਂ ਦੇ ਪਰਿਵਾਰ ਦਾ ਬਹੁਤ ਹੀ ਪੁਰਾਣਾ ਸੰਬੰਧ ਹੈ ਜੋ ਕਿ ਹਲਕੇ ਦੇ ਹਰ ਵਰਕਰ ਦੀ ਸਮੱਸਿਆ ਨੂੰ ਸਮਝਦੇ ਹਨ। ਉਨ੍ਹਾਂ ਕਿਹਾ ਕਿ ਸਚਿਨ ਪਾਇਲਟ ਇਕ ਤਜਰਬੇਕਾਰ ਆਗੂ ਹਨ, ਜਿਨ੍ਹਾਂ ਦੇ ਅੰਦਰ ਪੰਜਾਬ ਦੀ ਰਾਜਨੀਤੀ ਤੇ ਪਾਰਟੀ ਦੇ ਸੰਗਠਨ ਨੂੰ ਸਮਝਣ ਦੀ ਸਮਰੱਥਾ ਹੈ। ਵਿੱਕੀ ਚੌਧਰੀ ਨੇ ਕਿਹਾ ਕਿ ਪਾਇਲਟ ਦੀ ਨਿਯੁਕਤੀ ਦੇ ਨਾਲ ਪੰਜਾਬ ਕਾਂਗਰਸ ਦੇ ਅੰਦਰ ਇਕ ਨਵੀਂ ਸ਼ੁਰੂਆਤ ਪੈਦਾ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਘਮੌਰ ਵਿਖੇ ਸਾਲਾਨਾ ਛਿੰਝ ਮੇਲਾ 16 ਨੂੰ ਅਗਲੀ ਖ਼ਬਰ ਬਾਜਵਾ ਦੇ ਵਿਛੋੜੇ ਨਾਲ ਅਕਾਲੀ ਸਿਆਸਤ ’ਚ ਪਿਆ ਡੂੰਘਾ ਖ਼ਲਾਅ-ਬੱਬਰ ਮਜਾਰਾ/ਬੜ੍ਹਵਾ
Ad Position 24