ਪਿੰਡ ਪੁੰਨੂਮਜਾਰਾ ਦਾ ਛਿੰਝ ਮੇਲਾ 22 ਨੂੰ
ਉਸਮਾਨਪੁਰ/ਨਵਾਂਸ਼ਹਿਰ, 16 ਸਤੰਬਰ (ਸੰਦੀਪ ਮਝੂਰ, ਹਰਮਿੰਦਰ ਸਿੰਘ ਪਿੰਟੂ)-ਪਿੰਡ ਪੁੰਨੂਮਜਾਰਾ ਵਿਖੇ ਛਿੰਝ ਮੇਲਾ ਪ੍ਰਬੰਧਕ ਕਮੇਟੀ ਵਲੋਂ ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀ ਵੀਰਾਂ ਦੇ ਸਹਿਯੋਗ ਨਾਲ ਗੁੱਗਾ ਜਾਹਰ ਪੀਰ ਦੀ ਯਾਦ ਨੂੰ ਸਮਰਪਿਤ ਸਾਲਾਨਾ ਛਿੰਝ ਮੇਲਾ 22 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ। ਛਿੰਝ ਮੇਲੇ ਦਾ ਪੋਸਟਰ ਜਾਰੀ ਕਰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਪਟਕੇ ਦੀ ਸਵਾ ਲੱਖ ਰੁਪਏ ਦੀ ਇਨਾਮੀ ਕੁਸ਼ਤੀ ਗਗਨ ਖਜਾਲਾ ਅਤੇ ਰਾਜੂ ਰਈਆਵਾਲ ਵਿਚਾਲੇ ਹੋਵੇਗੀ।
ਪ
ਪਿੰਡ ਪੁੰਨੂਮਜਾਰਾ ਵਿਖੇ ਕਰਵਾਏ ਜਾਣ ਵਾਲੇ ਸਾਲਾਨਾ ਛਿੰਝ ਮੇਲੇ ਦਾ ਪੋਸਟਰ ਜਾਰੀ ਕਰਦੇ ਹੋਏ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਅਤੇ ਪਤਵੰਤੇ। ਤਸਵੀਰ : ਸੰਦੀਪ ਮਝੂਰ
17-09-2026
ਉਸਮਾਨਪੁਰ/ਨਵਾਂਸ਼ਹਿਰ, 16 ਸਤੰਬਰ (ਸੰਦੀਪ ਮਝੂਰ, ਹਰਮਿੰਦਰ ਸਿੰਘ ਪਿੰਟੂ)-ਪਿੰਡ ਪੁੰਨੂਮਜਾਰਾ ਵਿਖੇ ਛਿੰਝ ਮੇਲਾ ਪ੍ਰਬੰਧਕ ਕਮੇਟੀ ਵਲੋਂ ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀ ਵੀਰਾਂ ਦੇ ਸਹਿਯੋਗ ਨਾਲ ਗੁੱਗਾ ਜਾਹਰ ਪੀਰ ਦੀ ਯਾਦ ਨੂੰ ਸਮਰਪਿਤ ਸਾਲਾਨਾ ਛਿੰਝ ਮੇਲਾ 22 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ। ਛਿੰਝ ਮੇਲੇ ਦਾ ਪੋਸਟਰ ਜਾਰੀ ਕਰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਪਟਕੇ ਦੀ ਸਵਾ ਲੱਖ ਰੁਪਏ ਦੀ ਇਨਾਮੀ ਕੁਸ਼ਤੀ ਗਗਨ ਖਜਾਲਾ ਅਤੇ ਰਾਜੂ ਰਈਆਵਾਲ ਵਿਚਾਲੇ ਹੋਵੇਗੀ। ਦੂਜੇ ਨੰਬਰ ਦੀ ਕੁਸ਼ਤੀ ਅਮਨਾ ਬਾਹੜੋਵਾਲ ਅਤੇ ਫਾਰੂਕ ਘਗ਼ਰ ਸਰਾਇ ਵਿਚਕਾਰ ਮੋਟਰਸਾਈਕਲ ਲਈ, ਤੀਸਰੀ ਕੁਸ਼ਤੀ ਰਾਜ ਰਾਉਣੀ ਅਤੇ ਲੱਕੀ ਕੋਹਾਲੀ ਇਨਾਮ ਮੋਟਰਸਾਈਕਲ ਅਤੇ ਚੌਥੇ ਨੰਬਰ ਦੀ ਕੁਸ਼ਤੀ ਉਮੇਸ਼ ਮਥੁਰਾ ਤੇ ਭੋਲਾ ਦਿੱਲੀ ਵਿਚਾਲੇ ਮੋਟਰਸਾਈਕਲ ਇਨਾਮ ਲਈ ਹੋਵੇਗੀ। ਇਸ ਤੋਂ ਇਲਾਵਾ ਹੋਰ ਵੀ ਇਨਾਮੀ ਕੁਸ਼ਤੀਆਂ ਕਰਵਾਈਆਂ ਜਾਣਗੀਆਂ। ਕਮੇਟੀ ਵਲੋਂ ਦਰਸ਼ਕਾਂ ਵਾਸਤੇ ਮੁਫ਼ਤ ਕੂਪਨ ਸਕੀਮ ਹੋਵੇਗੀ ਅਤੇ ਜੇਤੂ ਨੂੰ ਸਾਈਕਲ ਅਤੇ ਦੂਜਾ ਇਨਾਮ ਛੱਤ ਵਾਲਾ ਪੱਖਾ ਦਿੱਤਾ ਜਾਵੇਗਾ। ਇਸ ਮੌਕੇ ਨੰਬਰਦਾਰ ਜਗੀਰ ਸਿੰਘ, ਅਵਤਾਰ ਸਿੰਘ ਥਿੰਦ ਸਾਬਕਾ ਸਰਪੰਚ, ਅਵਤਾਰ ਸਿੰਘ ਰਾਏ, ਮਹਿੰਦਰ ਸਿੰਘ ਸਿੱਧੂ, ਜਸਵਿੰਦਰ ਸਿੰਘ ਕਾਕੂ, ਹਰਨੇਕ ਸਿੰਘ ਧਾਲੀਵਾਲ, ਜਸਪ੍ਰੀਤ ਸਿੰਘ ਬੈਂਸ, ਰਾਜਵਿੰਦਰ ਸਿੰਘ ਬੈਂਸ, ਅਮਰਜੀਤ ਸਿੰਘ ਰਾਏ ਆਦਿ ਵੀ ਹਾਜ਼ਰ ਸਨ।