ਮਿੰਨੀ ਪੁਸ਼ਤੈਨੀ ਜੰਗਲ ਵਿਖੇ ਬੂਟੇ ਲਗਾਉਣ ਸਮੇਂ ਵੱਖ-ਵੱਖ ਮੈਂਬਰ।
ਮਿੰਨੀ ਪੁਸ਼ਤੈਨੀ ਜੰਗਲ ਵਿਖੇ ਲਗਾਏ ਵਿਰਾਸਤੀ ਬੂਟੇ
ਨਵਾਂਸ਼ਹਿਰ, 16 ਸਤੰਬਰ (ਜਸਬੀਰ ਸਿੰਘ ਨੂਰਪੁਰ)-ਨਗਰ ਕੌਂਸਲ ਨਵਾਂਸ਼ਹਿਰ ਦੇ ਸਹਿਯੋਗ ਨਾਲ ਪਿਛਲੇ ਸਾਲ ਆਰੰਭ ਕੀਤੇ ਮਿਊਂਸਪਲ ਨੇਚਰ ਗਾਰਡਨ ਦੀ ਦੂਜੀ ਵਰ੍ਹੇਗੰਢ ਨੂੰ ਸਮਰਪਿਤ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਅਤੇ ਪਾਰਕ ਮੈਨੇਜਮੈਂਟ ਕਮੇਟੀ ਵਲੋਂ ਇਸ ਵਿਚ ਤੀਸਰੀ ਵਾਰ ਬੂਟੇ ਲਗਾਉਣ ਦੀ ਸੇਵਾ ਨੂੰ ਨਿਰੰਤਰ ਅੱਗੇ ਵਧਾਉਂਦੇ ਹੋਏ ਨਵੀਂ ਕਿਸਮ ਦੇ ਕਰੀਬ 50 ਹੋਰ ਨਵੇਂ ਬੂਟੇ ਲਗਾਉਣ ਦੀ ਸੇਵਾ ਕੀਤੀ ਗਈ। ਲਗਾਏ ਗਏ ਵਿਰਾਸਤੀ ਬੂਟਿਆਂ ਵਿਚ ਬੋਹੜ, ਪਿੱਪਲ, ਨਿੰਮ, ਅਰਜਨ, ਫਲਾਹੀ, ਪਿਲਕਣ, ਕਿੱਕਰ, ਜੰਡ, ਅਨਾਰ, ਅੰਬ, ਜਾਮਣ, ਅਮਰੂਦ, ਕਚਨਾਰ, ਸੁਖਚੈਨ, ਇਮਲੀ, ਢੇਊ, ਅਮਲਤਾਸ, ਤੂਤ, ਬੇਰੀ, ਆਉਲਾ, ਸੁਹਾਂਜਣਾ, ਮਹਿੰਦੀ, ਖੰਜੂਰ, ਆਦਿਕ 15 ਕਿਸਮਾਂ ਦੇ ਅਲੱਗ-ਅਲੱਗ ਪ੍ਰਕਿਰਤਿਕ ਬੂਟੇ ਸ਼ਾਮਿਲ ਹਨ।
ਨਵਾਂਸ਼ਹਿਰ, 16 ਸਤੰਬਰ (ਜਸਬੀਰ ਸਿੰਘ ਨੂਰਪੁਰ)-ਨਗਰ ਕੌਂਸਲ ਨਵਾਂਸ਼ਹਿਰ ਦੇ ਸਹਿਯੋਗ ਨਾਲ ਪਿਛਲੇ ਸਾਲ ਆਰੰਭ ਕੀਤੇ ਮਿਊਂਸਪਲ ਨੇਚਰ ਗਾਰਡਨ ਦੀ ਦੂਜੀ ਵਰ੍ਹੇਗੰਢ ਨੂੰ ਸਮਰਪਿਤ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਅਤੇ ਪਾਰਕ ਮੈਨੇਜਮੈਂਟ ਕਮੇਟੀ ਵਲੋਂ ਇਸ ਵਿਚ ਤੀਸਰੀ ਵਾਰ ਬੂਟੇ ਲਗਾਉਣ ਦੀ ਸੇਵਾ ਨੂੰ ਨਿਰੰਤਰ ਅੱਗੇ ਵਧਾਉਂਦੇ ਹੋਏ ਨਵੀਂ ਕਿਸਮ ਦੇ ਕਰੀਬ 50 ਹੋਰ ਨਵੇਂ ਬੂਟੇ ਲਗਾਉਣ ਦੀ ਸੇਵਾ ਕੀਤੀ ਗਈ। ਲਗਾਏ ਗਏ ਵਿਰਾਸਤੀ ਬੂਟਿਆਂ ਵਿਚ ਬੋਹੜ, ਪਿੱਪਲ, ਨਿੰਮ, ਅਰਜਨ, ਫਲਾਹੀ, ਪਿਲਕਣ, ਕਿੱਕਰ, ਜੰਡ, ਅਨਾਰ, ਅੰਬ, ਜਾਮਣ, ਅਮਰੂਦ, ਕਚਨਾਰ, ਸੁਖਚੈਨ, ਇਮਲੀ, ਢੇਊ, ਅਮਲਤਾਸ, ਤੂਤ, ਬੇਰੀ, ਆਉਲਾ, ਸੁਹਾਂਜਣਾ, ਮਹਿੰਦੀ, ਖੰਜੂਰ, ਆਦਿਕ 15 ਕਿਸਮਾਂ ਦੇ ਅਲੱਗ-ਅਲੱਗ ਪ੍ਰਕਿਰਤਿਕ ਬੂਟੇ ਸ਼ਾਮਿਲ ਹਨ। ਇਹ ਜਾਣਕਾਰੀ ਸਾਂਝੀ ਕਰਦੇ ਹੋਏ ਮੁੱਖ ਸੇਵਾਦਾਰ ਸੁਰਜੀਤ ਸਿੰਘ ਤੇ ਉਪ ਮੁੱਖ ਸੇਵਾਦਾਰ ਦੀਦਾਰ ਸਿੰਘ ਨੇ ਦੱਸਿਆ ਕਿ ਮਿੰਨੀ ਜੰਗਲ ਵਿਚ ਦੋ ਸਾਲ ਪਹਿਲਾਂ ਲਗਾਏ ਗਏ ਕਰੀਬ ਚਾਰ ਸੌ ਤੋਂ ਵੱਧ ਬੂਟੇ ਹੁਣ ਕਾਫੀ ਵੱਡੇ ਹੋ ਚੁੱਕੇ ਹਨ ਅਤੇ ਹੁਣ ਮਹੌਲ ਸੰਘਣੇ ਜੰਗਲ ਵਰਗਾ ਬਣਦਾ ਨਜਰ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਇਸ ਜੰਗਲ ਦੇ ਸੁੰਦਰੀਕਰਨ ਦਾ ਕੰਮ ਜਲਦੀ ਹੀ ਆਰੰਭ ਕੀਤਾ ਜਾ ਰਿਹਾ ਹੈ। ਇਸ ਮੌਕੇ ਜਿਥੇ ਮਿਊਂਸਪਲ ਕੌਂਸਲ ਨਵਾਂਸ਼ਹਿਰ ਦੇ ਸਮੂਹ ਮੈਂਬਰਾਂ ਵਲੋਂ ਇਸ ਜੰਗਲ ਦੇ ਪ੍ਰਸਾਰ ਲਈ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ। ਉਥੇ ਨਵਾਂਸ਼ਹਿਰ ਦੀਆਂ ਸਮਾਜ ਸੇਵੀ ਜਥੇਬੰਦੀਆਂ ਵਲੋਂ ਇਸ ਸੇਵਾ ਪ੍ਰਤੀ ਪਾਏ ਜਾ ਯੋਗਦਾਨ ਲਈ ਵਿਸ਼ੇਸ਼ ਤੌਰ ’ਤੇ ਸ਼ੁਕਰਾਨਾ ਕੀਤਾ। ਇਸ ਮੌਕੇ ਪਰਮਿੰਦਰ ਸਿੰਘ ਕੰਵਲ, ਜਗਦੀਪ ਸਿੰਘ, ਬਖਸ਼ੀਸ਼ ਸਿੰਘ, ਗਿਆਨ ਸਿੰਘ, ਇੰਦਰਜੀਤ ਸ਼ਰਮਾ, ਰਾਮ ਪਾਲ ਰਾਏ, ਪਰਮਜੀਤ ਸਿੰਘ ਮੂਸਾਪੁਰ, ਡਾ: ਭਗਵਾਨ ਸਿੰਘ, ਕੁਲਜੀਤ ਸਿੰਘ ਖਾਲਸਾ, ਕੁਲਵਿੰਦਰ ਸਿੰਘ, ਗੁਰਚਰਨ ਸਿੰਘ ਪਾਬਲਾ, ਦਲਜੀਤ ਸਿੰਘ ਬਡਵਾਲ ਮਨਮੋਹਨ ਸਿੰਘ ਕੰਵਲ, ਸੋਹਣ ਸਿੰਘ ਅਤੇ ਹੋਰ ਮੈਂਬਰ ਵੀ ਮੌਜੂਦ ਸਨ।