ਸਹਿਕਾਰੀ ਸਭਾ ਮਹਿਮੂਦਪੁਰ ਦਾ ਆਮ ਇਜਲਾਸ 29 ਨੂੰ
ਉਸਮਾਨਪੁਰ, 21 ਸਤੰਬਰ (ਸੰਦੀਪ ਮਝੂਰ)-ਦੀ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਲਿਮਟਿਡ ਦਾ ਆਮ ਇਜਲਾਸ 24 ਸਤੰਬਰ ਨੂੰ ਸਭਾ ਦੇ ਦਫਤਰ ਵਿਖੇ ਸਵੇਰੇ 9:30 ਵਜੇ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਸਭਾ ਦੇ ਸਕੱਤਰ ਕੁਲਦੀਪ ਸਿੰਘ ਸੋਇਤਾ ਤੇ ਪ੍ਰਬੰਧਕ ਕਮੇਟੀ ਨੇ ਅਪੀਲ ਕੀਤੀ ਕਿ ਉਕਤ ਇਜਲਾਸ ਵਿਚ ਸਭਾ ਦੇ ਅਧੀਨ ਆਂਉਦੇ ਪਿੰਡਾਂ ਉਸਮਾਨਪੁਰ, ਅਟਾਰੀ, ਸੋਇਤਾ ਤੇ ਰਾਣੇਵਾਲ ਦੇ ਸਮੂਹ ਹਿੱਸੇਦਾਰ ਮੈਂਬਰ ਜ਼ਰੂਰ ਹਿੱਸਾ ਲੈਣ ਤਾਂ ਜੋ ਸਭਾ ਦੀ ਬਿਹਤਰੀ ਲਈ ਵਿਚਾਰ-ਵਟਾਂਦਰਾ ਕੀਤਾ ਜਾ ਸਕੇ।
ਅਜੀਤ ਡੈਸਕ
22-09-2026