ਡੇਰਾ ਕੁਟੀਆ ਬ੍ਰਹਮਲੀਨ ਬਾਬਾ ਸਰਵਣ ਦਾਸ ਵਿਖੇ ਬਾਬਾ ਸ੍ਰੀਚੰਦ ਦਾ ਪ੍ਰਕਾਸ਼ ਪੁਰਬ ਮਨਾਇਆ
ਕਾਠਗੜ੍ਹ, 21 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਡੇਰਾ ਕੁਟੀਆ ਬ੍ਰਹਮਲੀਨ ਬਾਬਾ ਸਰਵਣ ਦਾਸ ਜਲਾਲਪੁਰ ਵਿਖੇ ਸਥਿਤ ਬਾਬਾ ਸ੍ਰੀਚੰਦ ਜੀ ਦੇ ਮੰਦਰ ਵਿਚ ਬਾਬਾ ਸ੍ਰੀਚੰਦ ਦਾ 532ਵਾਂ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ। ਇਸ ਮੌਕੇ ਬਾਬਾ ਸ੍ਰੀਚੰਦ ਦੀ ਮੂਰਤੀ ਦਾ ਦੁੱਧ ਨਾਲ ਇਸ਼ਨਾਨ ਕਰਵਾਇਆ।
ਕਾਠਗੜ੍ਹ, 21 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਡੇਰਾ ਕੁਟੀਆ ਬ੍ਰਹਮਲੀਨ ਬਾਬਾ ਸਰਵਣ ਦਾਸ ਜਲਾਲਪੁਰ ਵਿਖੇ ਸਥਿਤ ਬਾਬਾ ਸ੍ਰੀਚੰਦ ਜੀ ਦੇ ਮੰਦਰ ਵਿਚ ਬਾਬਾ ਸ੍ਰੀਚੰਦ ਦਾ 532ਵਾਂ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ। ਇਸ ਮੌਕੇ ਬਾਬਾ ਸ੍ਰੀਚੰਦ ਦੀ ਮੂਰਤੀ ਦਾ ਦੁੱਧ ਨਾਲ ਇਸ਼ਨਾਨ ਕਰਵਾਇਆ। ਵਿਸ਼ੇਸ਼ ਹਵਨ ਕੀਤਾ ਤੇ ਪੂਰਨ ਆਹੂਤੀ ਪਾਈ ਗਈ, ਜਿਸ ਨਾਲ ਸਾਰਾ ਇਲਾਕਾ ਭਗਤੀਮਈ ਹੋ ਗਿਆ। ਸੰਗਤ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸਵਾਮੀ ਦਿਆਲ ਦਾਸ ਨੇ ਕਿਹਾ ਕਿ ਬਾਬਾ ਸ੍ਰੀਚੰਦ ਜੀ ਨੇ ਹਮੇਸ਼ਾ ਧਰਮ ਦੀ ਰੱਖਿਆ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਚਮਤਕਾਰਾਂ ਨੇ ਜਹਾਂਗੀਰ ਅਤੇ ਯਾਕੂਬ ਖਾਂ ਵਰਗੇ ਹਾਕਮਾਂ ਨੂੰ ਹੈਰਾਨ ਕਰ ਦਿੱਤਾ ਸੀ ਅਤੇ ਉਹ ਉਨ੍ਹਾਂ ਦੀ ਸ਼ਰਨ ਵਿਚ ਆ ਗਏ ਸਨ। ਇਸ ਸਮੇਂ ਪ੍ਰਸਿੱਧ ਰਾਗੀ ਜਥਾ ਭਾਈ ਹਰਚਰਨ ਸਿੰਘ ਖਾਲਸਾ ਰਾਹੋਂ ਵਾਲਿਆਂ ਨੇ ਆਪਣੇ ਕੀਰਤਨ ਰਾਹੀਂ ਬਾਬਾ ਸ੍ਰੀਚੰਦ ਜੀ ਦੇ ਜੀਵਨ ਤੇ ਉਨ੍ਹਾਂ ਦੀਆਂ ਸਿੱਖਿਆਵਾਂ ‘ਤੇ ਚਾਨਣਾ ਪਾਇਆ। ਸਮਾਗਮ ਦੌਰਾਨ ਆਏ ਹੋਏ ਸਾਧੂ ਸੰਤਾਂ ਤੇ ਮਹਾਂਪੁਰਖਾਂ ਨੂੰ ਭੋਜਨ ਕਰਵਾਇਆ ਤੇ ਸਨਮਾਨਿਤ ਕੀਤਾ। ਸੰਗਤ ਲਈ ਮਿੱਠੇ ਦੁੱਧ ਦੀ ਛਬੀਲ ਲਗਾਈ ਗਈ। ਸਵੇਰੇ ਚਾਹ, ਬਰੈੱਡ, ਪਕੌੜਿਆਂ ਤੋਂ ਬਾਅਦ ਵਿਸ਼ਾਲ ਲੰਗਰ ਵੰਡਿਆ। ਇਸ ਮੌਕੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ, ਸਾਬਕਾ ਚੇਅਰਮੈਨ ਯੋਜਨਾ ਬੋਰਡ ਸਤਨਾਮ ਜਲਾਲਪੁਰ, ਬਲਾਕ ਸੰਮਤੀ ਦੇ ਚੇਅਰਮੈਨ ਨਾਨਕ ਸਿੰਘ ਜੰਡੀ, ਰਮਨ ਨੰਦ ਲਾਲ , ਰਵੀ ਇੰਦਰ ਸਿੰਘ ਬਾਗੋਵਾਲ, ਸਰਪੰਚ ਬਿਮਲਾ ਚੇਚੀ, ਸਾਬਕਾ ਸਰਪੰਚ ਜਸਪਾਲ, ਹਰਦਿਆਲ ਚੌਧਰੀ, ਦਰਸ਼ਨ ਕੁਮਾਰ ਦਰਸ਼ੀ, ਭਗਤ ਵਿਜੇ ਜਲਾਲਪੁਰ, ਸ੍ਰੀ ਰਾਮ, ਸੰਤ ਉੱਤਮ ਦਾਸ, ਸੰਤ ਚੇਤਨ ਦਾਸ, ਕਲਿਆਣ ਦਾਸ, ਧਰਮ ਦਾਸ ਆਦਿ ਹਾਜ਼ਰ ਸਨ।