21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਪਹਿਲੇ ਨਰਾਤੇ ਤੋਂ ਸ਼ੁਰੂ ਹੋਵੇਗੀ ਰਾਮ ਲੀਲਾ

ਰਾਹੋਂ, 21 ਸਤੰਬਰ (ਉਂਕਾਰ ਸਿੰਘ ਰਾਠੋਰ)-ਸ਼ਹਿਰ ਰਾਹੋਂ ਵਿਖੇ ਦੁਸਹਿਰਾ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸੇ ਸੰਬੰਧ ਵਿਚ ਝੰਡਾ ਚੜ੍ਹਾਉਣ ਦੀ ਰਸਮ ਦੇ ਨਾਲ ਭੁਵਨੇਸ਼ਵਰੀ ਮੰਦਰ ਨੇੜੇ ਦਿੱਲੀ ਗੇਟ ਰਾਹੋਂ ਵਿਖੇ ਜਾਣਕਾਰੀ ਦਿੰਦਿਆਂ ਦੁਸਹਿਰਾ ਕਮੇਟੀ ਪ੍ਰਬੰਧਕਾਂ ਨੇ ਦੱਸਿਆ ਕਿ ਪਹਿਲੇ ਨਰਾਤੇ ਤੋਂ ਰਘੂਨਾਥ ਮੰਦਰ ਨੇੜੇ ਦਿੱਲੀ ਗੇਟ ਰਾਹੋਂ ਵਿਖੇ ਰਾਮ ਲੀਲਾ ਦਾ ਸ਼ੁੱਭ ਆਰੰਭ ਕੀਤਾ ਜਾਵੇਗਾ।

Ad Position 21
No active advertisement
ਅਜੀਤ ਡੈਸਕ 22-09-2026
ਰਾਹੋਂ, 21 ਸਤੰਬਰ (ਉਂਕਾਰ ਸਿੰਘ ਰਾਠੋਰ)-ਸ਼ਹਿਰ ਰਾਹੋਂ ਵਿਖੇ ਦੁਸਹਿਰਾ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸੇ ਸੰਬੰਧ ਵਿਚ ਝੰਡਾ ਚੜ੍ਹਾਉਣ ਦੀ ਰਸਮ ਦੇ ਨਾਲ ਭੁਵਨੇਸ਼ਵਰੀ ਮੰਦਰ ਨੇੜੇ ਦਿੱਲੀ ਗੇਟ ਰਾਹੋਂ ਵਿਖੇ ਜਾਣਕਾਰੀ ਦਿੰਦਿਆਂ ਦੁਸਹਿਰਾ ਕਮੇਟੀ ਪ੍ਰਬੰਧਕਾਂ ਨੇ ਦੱਸਿਆ ਕਿ ਪਹਿਲੇ ਨਰਾਤੇ ਤੋਂ ਰਘੂਨਾਥ ਮੰਦਰ ਨੇੜੇ ਦਿੱਲੀ ਗੇਟ ਰਾਹੋਂ ਵਿਖੇ ਰਾਮ ਲੀਲਾ ਦਾ ਸ਼ੁੱਭ ਆਰੰਭ ਕੀਤਾ ਜਾਵੇਗਾ। ਰਾਮ ਲੀਲਾ ਦੌਰਾਨ ਭਗਵਾਨ ਰਾਮ ਦੇ ਜੀਵਨ ਨਾਲ ਸੰਬੰਧਤ ਵੱਖ-ਵੱਖ ਪ੍ਰਸੰਗਾਂ ਨੂੰ ਮੰਚ ’ਤੇ ਪੇਸ਼ ਕੀਤਾ ਜਾਵੇਗਾ। 20 ਅਕਤੂਬਰ ਨੂੰ ਰਾਹੋਂ ਵਿਖੇ ਮੁੱਖ ਦੁਸਹਿਰਾ ਮੇਲਾ ਕਰਵਾਇਆ ਜਾਵੇਗਾ। ਇਸ ਮੌਕੇ ਪ੍ਰਧਾਨ ਧਰਮਵੀਰ ਚੋਪੜਾ, ਚੇਅਰਮੈਨ ਬੱਬੂ ਚੋਪੜਾ, ਕੌਂਸਲਰ ਦਵਿੰਦਰ ਜਾਂਗੜਾ, ਸਾਬਕਾ ਨਗਰ ਕੌਂਸਲ ਵਾਈਸ ਪ੍ਰਧਾਨ ਮੋਹਨ ਲਾਲ, ਸਾਬਕਾ ਕੌਂਸਲਰ ਕਰਨੈਲ ਸਿੰਘ ਭਿੰਡਰ, ਨਰਿੰਦਰ ਸਿੰਘ ਚਾਹਲ, ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗੌਰਵ ਗਾਬਾ, ਹਰਸ਼ ਜੋਸ਼ੀ, ਮਾਸਟਰ ਕਰਨੈਲ ਸਿੰਘ, ਪਵਨ ਸ਼ਰਮਾ, ਮੰਨੂ, ਵਿੱਕੀ ਚੋਪੜਾ, ਵਿਸ਼ਾਲ ਚੋਪੜਾ, ਕਨਵ ਚੋਪੜਾ, ਅਮਰਜੋਤ ਸਿੰਘ, ਮਨਦੀਪ ਰਾਣਾ, ਹਰਪ੍ਰੀਤ ਸਿੰਘ ਅਤੇ ਦੁਸਹਿਰਾ ਕਮੇਟੀ ਦੇ ਹੋਰ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਯੂਥ ਅਕਾਲੀ ਦਲ ਵੱਲ ਨੌਜਵਾਨਾਂ ਦਾ ਰੁਝਾਨ ਵਧਿਆ-ਗੁਰਦੀਪ ਸਿੰਘ ਬੜਵਾ ਅਗਲੀ ਖ਼ਬਰ ਡੇਰਾ ਕੁਟੀਆ ਬ੍ਰਹਮਲੀਨ ਬਾਬਾ ਸਰਵਣ ਦਾਸ ਵਿਖੇ ਬਾਬਾ ਸ੍ਰੀਚੰਦ ਦਾ ਪ੍ਰਕਾਸ਼ ਪੁਰਬ ਮਨਾਇਆ
Ad Position 24