24 ਨੂੰ ਦਿੱਲੀ ਵਿਚ ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਤੇ ਭੀਮ ਆਰਮੀ ਸੰਸਦ ਮੈਂਬਰ ਚੰਦਰਸ਼ੇਖਰ ਦੀ ਅਗਵਾਈ ਵਿਚ ਮਹਾਂ ਅੰਦੋਲਨ ਕਰਨਗੇ-ਮਾਹੀ
ਔੜ, 21 ਸਤੰਬਰ (ਗੁਰਨਾਮ ਸਿੰਘ ਸੈਣੀ)-ਦੇਸ਼ ਵਿਚ ਕੇਂਦਰ ਤੇ ਰਾਜਾਂ ਦੀਆਂ ਮਨੂਵਾਦੀ ਸਰਕਾਰਾਂ ਵਲੋਂ ਲਗਾਤਾਰ ਸੰਵਿਧਾਨ ਨਾਲ ਛੇੜਛਾੜ ਕਰਦੇ ਹੋਏ ਦੇਸ਼ ਦੇ ਐਸ. ਸੀ.
ਔੜ, 21 ਸਤੰਬਰ (ਗੁਰਨਾਮ ਸਿੰਘ ਸੈਣੀ)-ਦੇਸ਼ ਵਿਚ ਕੇਂਦਰ ਤੇ ਰਾਜਾਂ ਦੀਆਂ ਮਨੂਵਾਦੀ ਸਰਕਾਰਾਂ ਵਲੋਂ ਲਗਾਤਾਰ ਸੰਵਿਧਾਨ ਨਾਲ ਛੇੜਛਾੜ ਕਰਦੇ ਹੋਏ ਦੇਸ਼ ਦੇ ਐਸ. ਸੀ.-ਐਸ. ਟੀ. ਤੇ ਓ. ਬੀ. ਸੀ. ਭਾਈਚਾਰੇ ਦੇ ਸੰਵਿਧਾਨਿਕ ਹੱਕਾਂ ’ਤੇ ਲਗਾਤਾਰ ਡਾਕਾ ਮਾਰਿਆ ਜਾ ਰਿਹਾ ਹੈ, ਜਿਸ ਦੇ ਰੋਸ ਵਜੋਂ ਆਜ਼ਾਦ ਸਮਾਜ ਪਾਰਟੀ ( ਕਾਂਸ਼ੀ ਰਾਮ) ਤੇ ਭੀਮ ਆਰਮੀ ਵਲੋਂ ਆਪਣੇ ਦਿੱਗਜ ਨੇਤਾ ਤੇ ਸੰਸਦ ਮੈਂਬਰ ਚੰਦਰਸ਼ੇਖਰ ਅਜ਼ਾਦ ਦੀ ਅਗਵਾਈ ਵਿਚ 24 ਸਤੰਬਰ ਨੂੰ ਦਿੱਲੀ ਵਿਚ ਰਾਸ਼ਟਰ ਪੱਧਰੀ ਰਾਖਵਾਂਕਰਨ ਦੇ ਹੱਕ ਵਿਚ ਮਹਾਂ ਅੰਦੋਲਨ ਕੀਤਾ ਜਾਵੇਗਾ। ਇਹ ਪ੍ਰਗਟਾਵਾ ਇਕ ਪ੍ਰੈੱਸ ਨੋਟ ਜਾਰੀ ਕਰਦਿਆਂ ਸਰਪੰਚ ਹਿਤੇਸ਼ ਮਾਹੀ ਰਾਸ਼ਟਰੀ ਜਰਨਲ ਸਕੱਤਰ ਭੀਮ ਆਰਮੀ ਭਾਰਤ ਏਕਤਾ ਮਿਸ਼ਨ ਤੇ ਸੂਬਾ ਇੰਚਾਰਜ ਪੰਜਾਬ ਆਜ਼ਾਦ ਸਮਾਜ ਪਾਰਟੀ (ਕਾਂਸੀ ਰਾਮ) ਨੇ ਕੀਤਾ। ਮਾਹੀ ਨੇ ਕਿਹਾ ਕਿ ਇਹ ਮਹਾਂ ਅੰਦੋਲਨ ਸਾਹਿਬ ਕਾਂਸ਼ੀ ਰਾਮ ਦੇ ਨਾਹਰੇ ‘ਜਿੰਨੀ ਜਿਹਦੀ ਸੰਖਿਆ ਭਾਰੀ, ਓਨੀ ਓਹਦੀ ਹਿੱਸੇਦਾਰੀ’ ਦੇ ਏਜੰਡੇ ਨੂੰ ਅਧਾਰ ਬਣਾ ਕੀਤਾ ਜਾ ਰਿਹਾ ਹੈ, ਨਾਲ ਹੀ ਪ੍ਰਾਈਵੇਟ ਸੈਕਟਰ ਵਿਚ ਵੀ ਅਨੁਸੂਚਿਤ ਜਾਤੀ, ਅਨੁਸੂਚਿਤ ਜਨ ਜਾਤੀਆਂ ਅਤੇ ਪਛੜੇ ਵਰਗਾਂ ਦਾ ਰਾਖਵਾਂਕਰਨ ਪੱਕਾ ਕੀਤਾ ਜਾਵੇ। ਅੰਦੋਲਨ ਵਿਚ ਲੋਕ ਦੇਸ਼ ਭਰ ਤੋਂ ਵੱਡੀ ਗਿਣਤੀ ਵਿਚ ਸ਼ਾਮਿਲ ਹੋਣ ਜਾ ਰਹੇ ਹਨ।