21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਪੱਲੀ-ਝਿੱਕੀ ਵਿਖੇ ਸਾਲਾਨਾ ਛਿੰਝ ਮੇਲਾ ਕਰਵਾਇਆ

ਪੱਲੀ ਝਿੱਕੀ, 21 ਸਤੰਬਰ (ਕੁਲਦੀਪ ਸਿੰਘ ਪਾਬਲਾ)-ਪਿੰਡ ਪੱਲੀ ਝਿੱਕੀ ਵਿਖੇ ਸਾਲਾਨਾ ਛਿੰਝ ਮੇਲਾ ਗੁੱਗਾ ਜਾਹਰ ਪੀਰ ਦੀ ਯਾਦ ਨੂੰ ਸਮਰਪਿਤ ਝਿੱੜੀ ਅਸਥਾਨ ਦੇ ਗੱਦੀ ਨਸ਼ੀਨ ਬਾਬਾ ਦਰਸ਼ਨ ਸਿੰਘ ਤੇ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਭਗਤ ਸੀਤਲ ਸਿੰਘ ਹਲਵਾਈ, ਸਾਲਾਨਾ ਛਿੰਝ ਮੇਲਾ ਝਿੱੜੀ ਅਸਥਾਨ ਦੇ ਪ੍ਰਬੰਧਕ ਕਮੇਟੀ ਮੈਂਬਰਾਂ ਦੇ ਸਹਿਯੋਗ ਨਾਲ ਬੰਗਾ-ਗੜ੍ਹਸ਼ੰਕਰ ਸੜਕ ਦੇ ਨਜ਼ਦੀਕ ਬੰਗਾ ਵਾਲੀ ਸਾਈਡ ’ਤੇ ਬਾਗ ਦੇ ਕੋਲ ਸਾਲਾਨਾ ਛਿੰਝ ਮੇਲਾ ਕਰਵਾਇਆ। ਕੁਸ਼ਤੀ ਅਖਾੜੇ ’ਚ ਪਹਿਲੀ ਪਟਕੇ ਦੀ ਕੁਸ਼ਤੀ ’ਚ ਪਹਿਲਵਾਨ ਸ਼ੇਰਾ ਬਾਬਾ ਫਲਾਈ ਨੇ ਧਰਮਿੰਦਰ ਕੋਹਾਲੀ ਨੂੰ ਚਿੱਤ ਕਰਕੇ ਝੰਡੀ ਦੀ ਕੁਸ਼ਤੀ ਆਪਣੇ ਨਾਂਅ ਕੀਤੀ।

Ad Position 21
No active advertisement
ਅਜੀਤ ਡੈਸਕ 22-09-2026
ਪੱਲੀ ਝਿੱਕੀ, 21 ਸਤੰਬਰ (ਕੁਲਦੀਪ ਸਿੰਘ ਪਾਬਲਾ)-ਪਿੰਡ ਪੱਲੀ ਝਿੱਕੀ ਵਿਖੇ ਸਾਲਾਨਾ ਛਿੰਝ ਮੇਲਾ ਗੁੱਗਾ ਜਾਹਰ ਪੀਰ ਦੀ ਯਾਦ ਨੂੰ ਸਮਰਪਿਤ ਝਿੱੜੀ ਅਸਥਾਨ ਦੇ ਗੱਦੀ ਨਸ਼ੀਨ ਬਾਬਾ ਦਰਸ਼ਨ ਸਿੰਘ ਤੇ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਭਗਤ ਸੀਤਲ ਸਿੰਘ ਹਲਵਾਈ, ਸਾਲਾਨਾ ਛਿੰਝ ਮੇਲਾ ਝਿੱੜੀ ਅਸਥਾਨ ਦੇ ਪ੍ਰਬੰਧਕ ਕਮੇਟੀ ਮੈਂਬਰਾਂ ਦੇ ਸਹਿਯੋਗ ਨਾਲ ਬੰਗਾ-ਗੜ੍ਹਸ਼ੰਕਰ ਸੜਕ ਦੇ ਨਜ਼ਦੀਕ ਬੰਗਾ ਵਾਲੀ ਸਾਈਡ ’ਤੇ ਬਾਗ ਦੇ ਕੋਲ ਸਾਲਾਨਾ ਛਿੰਝ ਮੇਲਾ ਕਰਵਾਇਆ। ਕੁਸ਼ਤੀ ਅਖਾੜੇ ’ਚ ਪਹਿਲੀ ਪਟਕੇ ਦੀ ਕੁਸ਼ਤੀ ’ਚ ਪਹਿਲਵਾਨ ਸ਼ੇਰਾ ਬਾਬਾ ਫਲਾਈ ਨੇ ਧਰਮਿੰਦਰ ਕੋਹਾਲੀ ਨੂੰ ਚਿੱਤ ਕਰਕੇ ਝੰਡੀ ਦੀ ਕੁਸ਼ਤੀ ਆਪਣੇ ਨਾਂਅ ਕੀਤੀ। ਮੁਕਾਬਲੇ ਵਿਚ ਜੇਤੂ ਅਤੇ ਉਪ ਜੇਤੂ ਪਹਿਲਵਾਨਾਂ ਨੂੰ ਸ: ਜਸਵੀਰ ਸਿੰਘ ਬਡਵਾਲ ਕੈਨੇਡਾ, ਛੋਟਾ ਭਰਾ ਗੁਰਮੀਤ ਸਿੰਘ ਬਡਵਾਲ ਕੈਨੇਡਾ ਸਪੁੱਤਰ ਬਲਦੇਵ ਸਿੰਘ ਬਡਵਾਲ ਕੈਨੇਡਾ ਦੇ ਸਮੂਹ ਪਰਿਵਾਰ ਵਲੋਂ ਇਕ ਲੱਖ 81 ਹਜ਼ਾਰ ਰੁਪਏ ਨਕਦ ਰਾਸ਼ੀ ਦਿੱਤੀ ਗਈ। ਇਸੇ ਤਰ੍ਹਾਂ ਦੂਜੇ ਪਟਕੇ ਦੀ ਕੁਸ਼ਤੀ ਵਿਚ ਛੋਟਾ ਗਨੀ ਹੁਸ਼ਿਆਰਪੁਰ ਤੇ ਸਹਿਬਾਜ ਆਲਮਗੀਰ ਪਹਿਲਵਾਨਾਂ ਵਿਚਕਾਰ ਮੁਕਾਬਲਾ ਕਰਵਾਇਆ। ਕੁਸ਼ਤੀ ਵਿਚ ਜੇਤੂ ਤੇ ਉਪ ਜੇਤੂ ਪਹਿਲਵਾਨਾਂ ਨੂੰ 71,000 ਰੁਪਏ ਦਾ ਇਨਾਮ ਹਰਕ੍ਰਿਸ਼ਨ ਸਿੰਘ ਸਪੁੱਤਰ ਮਹਿੰਦਰ ਸਿੰਘ ਹੱਟੀ ਵਾਲਾ ਦੇ ਪਰਿਵਾਰ ਵਲੋਂ ਇਨਾਮ ਵਜੋਂ ਦਿੱਤੇ ਗਿਆ। ਇਸ ਦੌਰਾਨ ਸਵ: ਪਰਗਣ ਸਿੰਘ ਪੁੰਨੀ ਦੀ ਯਾਦ ਵਿਚ 51 ਹਜ਼ਾਰ ਰੁਪਏ ਦੀ ਸਪੈਸ਼ਲ ਕੁਸ਼ਤੀ ਸ: ਸ਼ੰਕਰ ਸਿੰਘ ਪੂਨੀ ਕੋਟ ਪੱਤੀ ਦੇ ਪਰਿਵਾਰ ਵਲੋਂ ਕਰਵਾਈ ਜਾਵੇਗੀ। ਇਸ ਵਿਚ ਜੇਤੂ ਉਪ ਜੇਤੂ ਪਹਿਲਵਾਨਾਂ ਨੇ ਇਨਾਮ ਪ੍ਰਾਪਤ ਕੀਤਾ। ਉਪਰੰਤ ਸਵ: ਬਲਵੀਰ ਸਿੰਘ ਡੋਲਕਨ ਦੀ ਯਾਦ ਵਿਚ ਸਵ: ਬੁੱਧ ਸਿੰਘ ਪਾਬਲਾ, ਸੁੱਧ ਸਿੰਘ ਪਾਬਲਾ ਅਤੇ ਚਰਨਜੀਤ ਸਿੰਘ ਜੀਤਾ ਪਾਬਲਾ ਦੇ ਪੋਤਰੇ ਤਜਿੰਦਰ ਸਿੰਘ ਮੰਨੂ ਅਤੇ ਗੱਗੀ ਇਟਲੀ ਵਲੋਂ 31 ਹਜ਼ਾਰ ਰੁਪਏ ਦੀ ਕੁਸ਼ਤੀ ਹਰਮਨ ਬਗਵਾਈਂ ਅਤੇ ਚੀਨੂ ਰਈਏਵਾਲ ਦੇ ਜੇਤੂ ਤੇ ਉਪ ਜੇਤੂ ਪਹਿਲਵਾਨਾਂ ਨੂੰ ਸਨਮਾਨਿਤ ਕੀਤਾ 11-11 ਹਜ਼ਾਰ ਦੀਆਂ ਦੋ ਕੁਸ਼ਤੀਆਂ ਪਹਿਲਵਾਨਾਂ ਨੇ ਇਨਾਮ ਪ੍ਰਾਪਤ ਕੀਤਾ। ਛਿੰਝ ਅਖਾੜੇ ਦੀ ਲਾਈਵ ਸੇਵਾ ਸਾਬਕਾ ਸਰਪੰਚ ਸ: ਬਲਕਾਰ ਸਿੰਘ ਬਣਵੈਤ ਦੇ ਪਰਿਵਾਰ ਵਲੋਂ ਕੀਤੀ ਗਈ। ਇਸ ਮੌਕੇ ਬਾਬਾ ਦਰਸ਼ਨ ਸਿੰਘ, ਬਾਬਾ ਚੈਚਲ ਰਾਮ, ਸੇਵਾਦਾਰ ਸੀਤਲ ਸਿੰਘ ਹਲਵਾਈ, ਬਲਦੇਵ ਸਿੰਘ ਬਡਵਾਲ ਕੈਨੇਡਾ, ਸਤਵੀਰ ਸਿੰਘ ਪੱਲੀ ਝਿੱਕੀ, ਬਾਬਾ ਸਤਪਾਲ ਸਿੰਘ, ਹਰਪਾਲ ਸਿੰਘ ਪਾਲਾ, ਕਰਨੈਲ ਸਿੰਘ ਕੈਨੇਡਾ, ਕਸ਼ਮੀਰ ਸਿੰਘ, ਸੁਖਦੇਵ ਸਿੰਘ ਭਾਈਆਂ ਦੀ ਹੱਟੀ, ਬਲਕਾਰ ਸਿੰਘ ਸਾਬਕਾ ਸਰਪੰਚ, ਚਰਨਜੀਤ ਸਿੰਘ ਗੜ੍ਹਸ਼ੰਕਰ ਵਾਲੇ, ਅਮਰੀਕ ਸਿੰਘ ਮੀਕਾ, ਭੁਪਿੰਦਰ ਸਿੰਘ ਪਾਬਲਾ ਪੇਂਟਰ, ਭਗੀਰਥੀ ਲਾਲ ਸਾਹਿਲ ਸਟੂਡੀਓ, ਪਰਮਜੀਤ ਸਿੰਘ, ਸੋਨੂੰ ਪੰਚ, ਮਨਜਿੰਦਰ ਸਿੰਘ ਬਿੰਦੀ, ਬਲਵੀਰ ਸਿੰਘ ਬਡਵਾਲ, ਹਰਭਜਨ ਸਿੰਘ ਠੇਕੇਦਾਰ, ਸਤਨਾਮ ਸਿੰਘ ਠੇਕੇਦਾਰ, ਭੁਪਿੰਦਰ ਸਿੰਘ ਪਾਬਲਾ, ਦਿਲਬਾਗ ਸਿੰਘ ਫੌਜੀ ਕੋਟ ਪੱਤੀ, ਹਰਮਿੰਦਰ ਸਿੰਘ ਕਾਲਾ, ਤੀਰਥ ਰਾਮ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਫਾਰਮੇਸੀ ਦੇ ਬੀ. ਐਸ. ਸੀ. ਆਰ. ਆਈ. ਟੀ., ਐੱਮ. ਐਲ. ਐੱਸ. ਤੇ ਓ. ਟੀ. ਟੀ. ਦੇ ਨਤੀਜੇ ਸ਼ਾਨਦਾਰ ਅਗਲੀ ਖ਼ਬਰ 24 ਨੂੰ ਦਿੱਲੀ ਵਿਚ ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਤੇ ਭੀਮ ਆਰਮੀ ਸੰਸਦ ਮੈਂਬਰ ਚੰਦਰਸ਼ੇਖਰ ਦੀ ਅਗਵਾਈ ਵਿਚ ਮਹਾਂ ਅੰਦੋਲ...
Ad Position 24