21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਫਾਰਮੇਸੀ ਦੇ ਬੀ. ਐਸ. ਸੀ. ਆਰ. ਆਈ. ਟੀ., ਐੱਮ. ਐਲ. ਐੱਸ. ਤੇ ਓ. ਟੀ. ਟੀ. ਦੇ ਨਤੀਜੇ ਸ਼ਾਨਦਾਰ

ਨਵਾਂਸ਼ਹਿਰ, 21 ਸਤੰਬਰ (ਜਸਬੀਰ ਸਿੰਘ ਨੂਰਪਰ)-ਆਈ. ਕੇ.

Ad Position 21
No active advertisement
ਸ਼ਾਨਦਾਰ ਨਤੀਜੇ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਜਸ਼ਨਦੀਪ ਕੌਰ, ਅਕਸਾ ਫਾਤਿਮਾ, ਸ਼ੀਤਲ ਕਸਵਾਲ, ਸ਼ਕੀਲਾ ਤੱਬਸੁਮ, ਸਾਕਸ਼ੀ ਵਾਲੀਆ ਤੇ ਜੈਸਮੀਨ ਕੌਰ। 22-09-2026
ਨਵਾਂਸ਼ਹਿਰ, 21 ਸਤੰਬਰ (ਜਸਬੀਰ ਸਿੰਘ ਨੂਰਪਰ)-ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋਂ ਕੇ. ਸੀ. ਕਾਲਜ ਆਫ ਫਾਰਮੇਸੀ ਦੇ ਅਪ੍ਰੈਲ-ਮਈ 2026 ’ਚ ਕਰਵਾਈਆਂ ਪ੍ਰੀਖਿਆਵਾਂ ਦੇ ਬੀ. ਐਸ. ਸੀ. ਆਰ. ਆਈ. ਟੀ. (ਰੇਡੀਓਲੋਜੀ ਇਮੈਜਿੰਗ ਟੈਕਨੋਲੌਜੀ), ਐੱਮ. ਐੱਲ. ਐੱਸ. (ਮੈਡੀਕਲ ਲੈਬੋਰੇਟਰੀ ਸਾਇੰਸ) ਤੇ ਓ.ਟੀ.ਟੀ (ਆਪ੍ਰੇਸ਼ਨ ਥੀਏਟਰ ਟੈਕਨਾਲੋਜੀ) ਦੇ ਘੋਸ਼ਿਤ ਦੋ ਸਾਲਾ ਕੋਰਸਾਂ ਦੇ ਨਤੀਜੇ ਸ਼ਾਨਦਾਰ ਰਹੇ ਹਨ। ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਸਿੰਘ ਸੇਠੀ ਤੇ ਵਿਭਾਗ ਮੁਖੀ ਸ਼ਾਹਿਦ ਨਾਜ਼ਰ ਨੇ ਦੱਸਿਆ ਕਿ ਬੀ. ਐਸ. ਸੀ. ਆਰ. ਆਈ. ਟੀ. ਦੇ ਦੂਜੇ ਸਮੈਸਟਰ ’ਚ ਜਸ਼ਨਦੀਪ ਕੌਰ ਤੇ ਅਕਸਾ ਫਾਤਿਮਾ ਨੇ ਸਾਂਝੇ ਤੌਰ ’ਤੇ 8 .76 ਐਸ. ਜੀ. ਪੀ. ਏ. (ਸਮੈਸਟਰ ਗ੍ਰੇਡ ਪੁਵਾਇੰਟ ਐਵਰੇਜ) ਹਾਸਿਲ ਕਰਕੇ ਕਾਲਜ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਬੀ. ਐਸ. ਸੀ. ਐਮ. ਐਲ. ਐਸ. ਦੇ ਚੌਥੇ ਸਮੈਸਟਰ ’ਚ ਸ਼ੀਤਲ ਕਸਵਾਲ ਨੇ 8.95 ਐਸ. ਜੀ. ਪੀ. ਏ. ਹਾਸਿਲ ਕਰਕੇ ਪਹਿਲਾ ਤੇ ਸ਼ਕੀਲਾ ਤੱਬਸੁਮ ਨੇ 8.71 ਐਸ.ਜੀ.ਪੀ.ਏ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਬੀ.ਐਸ.ਸੀ ਓਟੀਟੀ ਦੇ ਚੌਥੇ ਸਮੈਸਟਰ ’ਚ ਸਾਕਸ਼ੀ ਵਾਲੀਆ ਨੇ 9.08 ਐਸ. ਜੀ. ਪੀ. ਏ. ਹਾਸਿਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਜੈਸਮੀਨ ਕੌਰ ਨੇ 8.96 ਐਸਜੀਪੀਏ ਨਾਲ ਦੂਜਾ ਸਥਾਨ ਹਾਸਿਲ ਕੀਤਾ ਹੈ। ਇਨ੍ਹਾਂ ਹੋਣਹਾਰ ਵਿਦਿਆਰਥੀਆਂ ਨੂੰ ਕੇ. ਸੀ. ਗਰੁੱਪ ਦੇ ਚੇਅਰਮੈਨ ਪ੍ਰੇਮ ਪਾਲ ਗਾਂਧੀ, ਕੈਂਪਸ ਡਾਇਰੈਕਟਰ ਡਾ. ਅੰਕੁਰ ਜੌਹਰੀ, ਫਾਰਮੇਸੀ ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਸਿੰਘ ਸੇਠੀ, ਵਿਭਾਗ ਮੁਖੀ ਸ਼ਾਹਿਦ ਨਾਜ਼ਰ, ਸਹਾਇਕ ਪ੍ਰੋ. ਸ਼ਾਇਸਤਾ ਬਾਨੋ, ਸੈਯਦ ਤੌਸੀਫ, ਤਵਲੀਨ ਕੌਰ, ਸਨੇਹਾ ਅਤੇ ਸਮੂਹ ਸਟਾਫ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਵਾਲੀਬਾਲ ਲਹਿਰ ਲੀਗ ਪਿੰਡ ਚਾਂਦਪੁਰ ਰੁੜਕੀ ਵਿਖੇ ਸ਼ੁਰੂ ਅਗਲੀ ਖ਼ਬਰ ਪੱਲੀ-ਝਿੱਕੀ ਵਿਖੇ ਸਾਲਾਨਾ ਛਿੰਝ ਮੇਲਾ ਕਰਵਾਇਆ
Ad Position 24