21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਵਾਲੀਬਾਲ ਲਹਿਰ ਲੀਗ ਪਿੰਡ ਚਾਂਦਪੁਰ ਰੁੜਕੀ ਵਿਖੇ ਸ਼ੁਰੂ

ਟੱਪਰੀਆਂ ਖੁਰਦ/ਪੋਜੇਵਾਲ ਸਰਾਂ, 21 ਸਤੰਬਰ (ਬੂਥਗੜ੍ਹੀਆ, ਨਵਾਂਗਰਾਈ)-ਵਿਧਾਨ ਸਭਾ ਹਲਕਾ ਬਲਾਚੌਰ ਦੇ ਨਾਮਵਰ ਰਾਜਨੀਤਿਕ ਸਿਆਸੀ ਆਗੂ ਸਾਬਕਾ ਵਿਧਾਇਕ ਸਵ: ਮਾਸਟਰ ਦਲੀਪ ਚੰਦ ਦੇ ਪੋਤਰੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੀਨੀਅਰ ਕਾਂਗਰਸ ਆਗੂ ਜਸਵਿੰਦਰ ਕੁਮਾਰ ਵਿੱਕੀ ਚੌਧਰੀ ਕਾਠਗੜ੍ਹ ਵਲੋਂ ਆਪਣੇ ਦਾਦਾ ਸਵ: ਮਾਸਟਰ ਦਲੀਪ ਚੰਦ ਤੇ ਸਵ: ਰਵੀ ਚੇਚੀ ਦੀ ਯਾਦ ਨੂੰ ਸਮਰਪਿਤ ਬਲਾਕ ਸੜੋਆ ਦੇ ਇਤਿਹਾਸਕ ਪਿੰਡ ਚਾਂਦਪੁਰ ਰੁੜ੍ਹਕੀ ਵਿਖੇ ਵਾਲੀਬਾਲ ਦੀ ਪਿੰਡ ਪੱਧਰ ਦੀ ਲਹਿਰ ਲੀਗ ਦੀ ਸ਼ੁਰੂਆਤ ਬਾਬਾ ਗੁਰਦਿੱਤਾ ਜੀ ਦੇ ਗੁਰਦੁਆਰਾ ਸਾਹਿਬ ਤੋਂ ਅਰਦਾਸ ਬੇਨਤੀ ਕਰਕੇ ਪਿੰਡ ਚਾਂਦਪੁਰ ਰੁੜ੍ਹਕੀ ਦੇ ਖੇਡ ਮੈਦਾਨ ਵਿਚ ਕੀਤੀ ਗਈ। ਜਿਸ ਦਾ ਉਦਘਾਟਨ ਸੀਰਤ ਚੌਧਰੀ ਸਪੁੱਤਰੀ ਰੰਮੀ ਚੌਧਰੀ ਵਾਸੀ ਪਿੰਡ ਚਾਂਦਪੁਰ ਰੁੜਕੀ ਹਾਲ ਵਾਸੀ ਅਹਿਮਦਗੜ੍ਹ ਕ੍ਰਿਕਟ ਸਟੇਟ ਪਲੇਅਰ ਅੰਡਰ 14 ਕੈਪਟਨ ਮਾਲੇਰਕੋਟਲਾ ਟੀਮ ਤੇ ਸਮੂਹ ਰਾਜਨੀਤਕ ਆਗੂਆਂ ਤੇ ਪਿੰਡ ਵਾਸੀਆ ਵਲੋਂ ਸਾਂਝੇ ਤੌਰ ’ਤੇ ਕੀਤਾ।

Ad Position 21
No active advertisement
ਪਿੰਡ ਚਾਂਦਪੁਰ ਰੁੜਕੀ ਵਿਖੇ ਲੀਗ ਦੀ ਪਹਿਲੇ ਦਿਨ ਸ਼ੁਰੂਆਤ ਕਰਦੇ ਹੋਏ ਚਾਂਦਪੁਰ ਰੁੜਕੀ ਦੇ ਖੇਡ ਮੈਦਾਨ ਵਿਚ ਰਾਜਨੀਤਿਕ ਆਗੂ। ਤਸਵੀਰ : ਬੂਥਗੜ੍ਹੀਆ 22-09-2026
ਟੱਪਰੀਆਂ ਖੁਰਦ/ਪੋਜੇਵਾਲ ਸਰਾਂ, 21 ਸਤੰਬਰ (ਬੂਥਗੜ੍ਹੀਆ, ਨਵਾਂਗਰਾਈ)-ਵਿਧਾਨ ਸਭਾ ਹਲਕਾ ਬਲਾਚੌਰ ਦੇ ਨਾਮਵਰ ਰਾਜਨੀਤਿਕ ਸਿਆਸੀ ਆਗੂ ਸਾਬਕਾ ਵਿਧਾਇਕ ਸਵ: ਮਾਸਟਰ ਦਲੀਪ ਚੰਦ ਦੇ ਪੋਤਰੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੀਨੀਅਰ ਕਾਂਗਰਸ ਆਗੂ ਜਸਵਿੰਦਰ ਕੁਮਾਰ ਵਿੱਕੀ ਚੌਧਰੀ ਕਾਠਗੜ੍ਹ ਵਲੋਂ ਆਪਣੇ ਦਾਦਾ ਸਵ: ਮਾਸਟਰ ਦਲੀਪ ਚੰਦ ਤੇ ਸਵ: ਰਵੀ ਚੇਚੀ ਦੀ ਯਾਦ ਨੂੰ ਸਮਰਪਿਤ ਬਲਾਕ ਸੜੋਆ ਦੇ ਇਤਿਹਾਸਕ ਪਿੰਡ ਚਾਂਦਪੁਰ ਰੁੜ੍ਹਕੀ ਵਿਖੇ ਵਾਲੀਬਾਲ ਦੀ ਪਿੰਡ ਪੱਧਰ ਦੀ ਲਹਿਰ ਲੀਗ ਦੀ ਸ਼ੁਰੂਆਤ ਬਾਬਾ ਗੁਰਦਿੱਤਾ ਜੀ ਦੇ ਗੁਰਦੁਆਰਾ ਸਾਹਿਬ ਤੋਂ ਅਰਦਾਸ ਬੇਨਤੀ ਕਰਕੇ ਪਿੰਡ ਚਾਂਦਪੁਰ ਰੁੜ੍ਹਕੀ ਦੇ ਖੇਡ ਮੈਦਾਨ ਵਿਚ ਕੀਤੀ ਗਈ। ਜਿਸ ਦਾ ਉਦਘਾਟਨ ਸੀਰਤ ਚੌਧਰੀ ਸਪੁੱਤਰੀ ਰੰਮੀ ਚੌਧਰੀ ਵਾਸੀ ਪਿੰਡ ਚਾਂਦਪੁਰ ਰੁੜਕੀ ਹਾਲ ਵਾਸੀ ਅਹਿਮਦਗੜ੍ਹ ਕ੍ਰਿਕਟ ਸਟੇਟ ਪਲੇਅਰ ਅੰਡਰ 14 ਕੈਪਟਨ ਮਾਲੇਰਕੋਟਲਾ ਟੀਮ ਤੇ ਸਮੂਹ ਰਾਜਨੀਤਕ ਆਗੂਆਂ ਤੇ ਪਿੰਡ ਵਾਸੀਆ ਵਲੋਂ ਸਾਂਝੇ ਤੌਰ ’ਤੇ ਕੀਤਾ। ਇਸ ਮੌਕੇ ਲਹਿਰ ਲੀਗ ਦੇ ਸਰਪ੍ਰਸਤ ਸੀਨੀਅਰ ਕਾਂਗਰਸ ਆਗੂ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਸਵਿੰਦਰ ਵਿੱਕੀ ਕਾਠਗੜ੍ਹ ਤੇ ਉਨ੍ਹਾਂ ਦੀ ਟੀਮ ਦੇ ਮੈਂਬਰਾਂ ਨੇ ਦੱਸਿਆ ਕਿ ਪਿੰਡ ਪੱਧਰੀ ਮੁਕਾਬਲਿਆਂ ਦੌਰਾਨ ਪਹਿਲੇ ਸਥਾਨ ’ਤੇ ਆਉਣ ਵਾਲੀ ਟੀਮ ਨੂੰ 31000 ਰੁਪਏ ਨਕਦ ਰਾਸ਼ੀ, ਦੂਜੇ ਸਥਾਨ ’ਤੇ ਆਉਣ ਵਾਲੀ ਟੀਮ ਨੂੰ 21000 ਰੁਪਏ ਨਕਦ ਰਾਸ਼ੀ, ਤੀਜੇ ਸਥਾਨ ’ਤੇ ਆਉਣ ਵਾਲੀ ਟੀਮ ਨੂੰ 1500 0 ਰੁਪਏ ਤੇ ਚੌਥੇ ਸਥਾਨ ’ਤੇ ਆਉਣ ਵਾਲੀ ਟੀਮ ਨੂੰ 11000 ਰੁਪਏ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ। ਵਿੱਕੀ ਚੌਧਰੀ ਨੇ ਦੱਸਿਆ ਕਿ ਮੁਕਾਬਲਿਆਂ ਦੌਰਾਨ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦਾ ਵਿਸ਼ੇਸ ਤੌਰ ’ਤੇ ਸਨਾਮਨ ਕੀਤਾ। ਇਸ ਮੌਕੇ ਧਰਮਪਾਲ ਚੇਚੀ ਕਾਠਗੜ੍ਹ, ‘ਆਪ’ ਆਗੂ ਅਸ਼ੋਕ ਕਟਾਰੀਆ, ਭਾਜਪਾ ਆਗੂ ਸੰਦੀਪ ਭਾਟੀਆ ਆਦੋਆਣਾ, ਕਾਵਲ ਚੇਚੀ, ਸੇਠੀ ਸਰਪੰਚ ਥੋਪੀਆ, ਅਕਾਲੀ ਆਗੂ ਗੁਰਪ੍ਰੀਤ ਗੁੱਜਰ, ਸਮਾਜ ਸੇਵੀ ਰਵੀ ਇੰਦਰ ਬਾਗੋਵਾਲ, ਡੀ.ਐਸ.ਪੀ ਸਤਨਾਮ ਸਿੰਘ ਰਾਜੂਮਾਜਰਾ, ਬਿੱਲ਼ੂ ਪੰਡਿਤ, ਰਾਜ ਖਟਾਣਾ, ਪੰਮੀ ਰੱਤੇਵਾਲ ਯੂਥ ਐਸ. ਏ., ਲਾਡੀ ਪ੍ਰਧਾਨ, ਗੁਰਮੇਲ ਚੰਦ, ਦੀਪਾ ਮੀਲੂ, ਕਰਨ ਮੀਲੂ, ਦੇਸ ਰਾਜ ਭੂਮਾ, ਰਾਹੁਲ ਪੰਜਾਬ ਪੁਲਿਸ, ਪ੍ਰਵੀਨ ਚੇਚੀ, ਰਮਨ ਚੌਧਰੀ ਕਰੀਮਪੁਰ, ਸਰਪੰਚ ਜਤਿੰਦਰ ਜਿੰਦੂ, ਹਰਸ਼ ਮੀਲੂ, ਸੁਨੀਲ, ਨਾਰੇਸ਼ ਮੀਲੂ, ਹਰਜਿੰਦਰ ਪੀ. ਪੀ., ਦਰਸ਼ਨ ਠੇਕੇਦਾਰ ਆਦਿ ਵੱਖ-ਵੱਖ ਪਿੰਡਾਂ ਦੇ ਨੌਜਵਾਨ ਖਿਡਾਰੀ ਤੇ ਲੋਕ ਮੌਕੇ ’ਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਜਾਨੀਆਂ ਦਾ ਸਾਲਾਨਾ ਛਿੰਝ ਮੇਲਾ ਸ਼ੇਰਾ ਬਾਬਾ ਫਲਾਹੀ ਨੇ ਜਿੱਤਿਆ ਅਗਲੀ ਖ਼ਬਰ ਫਾਰਮੇਸੀ ਦੇ ਬੀ. ਐਸ. ਸੀ. ਆਰ. ਆਈ. ਟੀ., ਐੱਮ. ਐਲ. ਐੱਸ. ਤੇ ਓ. ਟੀ. ਟੀ. ਦੇ ਨਤੀਜੇ ਸ਼ਾਨਦਾਰ
Ad Position 24