26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਸਮਾਜ ਸੇਵਾ ਤੇ ਸਿਆਸਤ ਦੀ ਗੁੜਤੀ ਪਰਿਵਾਰ ’ਚੋਂ ਨਹੀਂ ਪ੍ਰਮਾਤਮਾ ਦੇ ਅਸ਼ੀਰਵਾਦ ਤੋਂ ਮਿਲੀ-ਚੇਤ ਰਾਮ

ਨਵਾਂਸ਼ਹਿਰ, 25 ਸਤੰਬਰ (ਹਰਮਿੰਦਰ ਸਿੰਘ ਪਿੰਟੂ)-ਦੇਸ਼ ਦਾ ਭੱਵਿਖ ਨੌਜਵਾਨ ਵਰਗ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਮੁੱਚੇ ਪਰਿਵਾਰਾਂ ਤੇ ਖਾਸਕਰ ਗਰੀਬ ਲੋਕਾਂ ਨੂੰ ਖੁਦ ਅੱਗੇ ਆ ਕੇ ਭੂਮਿਕਾ ਨਿਭਾਉਣ ਦੀ ਲੋੜ ਹੈ। ਇਸ ਗੱਲ ਦਾ ਪ੍ਰਗਟਾਵਾ ਚੇਤ ਰਾਮ ਰਤਨ ਜ਼ਿਲ੍ਹਾ ਪ੍ਰਧਾਨ ਐਸ.

Ad Position 21
No active advertisement
ਅਜੀਤ ਡੈਸਕ 26-09-2026
ਨਵਾਂਸ਼ਹਿਰ, 25 ਸਤੰਬਰ (ਹਰਮਿੰਦਰ ਸਿੰਘ ਪਿੰਟੂ)-ਦੇਸ਼ ਦਾ ਭੱਵਿਖ ਨੌਜਵਾਨ ਵਰਗ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਮੁੱਚੇ ਪਰਿਵਾਰਾਂ ਤੇ ਖਾਸਕਰ ਗਰੀਬ ਲੋਕਾਂ ਨੂੰ ਖੁਦ ਅੱਗੇ ਆ ਕੇ ਭੂਮਿਕਾ ਨਿਭਾਉਣ ਦੀ ਲੋੜ ਹੈ। ਇਸ ਗੱਲ ਦਾ ਪ੍ਰਗਟਾਵਾ ਚੇਤ ਰਾਮ ਰਤਨ ਜ਼ਿਲ੍ਹਾ ਪ੍ਰਧਾਨ ਐਸ. ਸੀ. ਮੋਰਚਾ ਸ਼ਹੀਦ ਭਗਤ ਸਿੰਘ ਨਗਰ ਨੇ ਭਾਰਤੀ ਜਨਤਾ ਪਾਰਟੀ ਵਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਵਿਚ ਅਹਿਮ ਭੂਮਿਕਾ ਨਿਭਾਉਣ ਲਈ ਆਹੁਦੇਦਾਰਾਂ ਨਾਲ ਮੀਟਿੰਗ ਦੌਰਾਨ ਆਖੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਅਗਵਾਈ ਕਰ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਨੇ ਪੰਜਾਬ ’ਚੋਂ ਨਸ਼ਿਆਂ ਨੂੰ ਖਤਮ ਕਰਨ ਦਾ ਬੀੜਾ ਚੁੱਕਿਆ ਉਸ ਵਿਚ ਸਭ ਵਰਗਾਂ ਦੇ ਲੋਕਾਂ ਨੂੰ ਯਾਤਰਾ ’ਚ ਸਹਿਯੋਗ ਕਰਨ ਲਈ ਪੰਜਾਬ ਪ੍ਰਧਾਨ ਸੀਤਲ ਅੰਗੁਰਾਲ ਐਸ. ਸੀ. ਮੋਰਚਾ ਪੰਜਾਬ ਵਲੋਂ ਭਰਵੀਂ ਸ਼ਮੂਲੀਅਤ ਕਰਨ ਦਾ ਸੰਦੇਸ਼ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਇਹ ‘ਨਸ਼ਾ ਮੁਕਤ ਪੰਜਾਬ’ ਯਾਤਰਾ ਵੱਖ-ਵੱਖ ਸ਼ਹਿਰਾਂ ਤੋਂ ਹੁੰਦੀ ਹੋਈ 28 ਸਤੰਬਰ ਨੂੰ ਬਲਾਚੌਰ ਦੇ ਪਿੰਡ ਉਧਨੋਵਾਲ ਤੋਂ ਸ਼ੁਰੂ ਹੋ ਕੇ ਲੰਗੜੋਆ ਬਾਈਪਾਸ ਅਤੇ ਨਵਾਂਸ਼ਹਿਰ ਅੰਬੇਡਕਰ ਚੌਕ ਵਿਚ ਡਾ. ਭੀਮ ਰਾਓ ਅੰਬੇਡਕਰ ਨੂੰ ਫੁੱਲ ਮਾਲਾ ਭੇਟ ਕਰਕੇ ਯਾਤਰਾ ਖਟਕੜ ਕਲਾਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਸਮਾਰਕ ’ਤੇ ਨਤਮਸਤਕ ਹੋਵੇਗੀ। ਜ਼ਿਲ੍ਹਾ ਪ੍ਰਧਾਨ ਰਤਨ ਨੇ ਆਹੁਦੇਦਾਰਾਂ ਨੂੰ ਉਤਸ਼ਾਹਿਤ ਕਰਨ ਲਈ ਕਿਹਾ ਸਮਾਜ ਸੇਵਾ ਅਤੇ ਸਿਆਸਤ ਦੀ ਗੁੜਤੀ ਪਰਿਵਾਰ ’ਚੋਂ ਨਹੀਂ ਪ੍ਰਮਾਤਮਾ ਦੇ ਅਸ਼ੀਰਵਾਦ ਅਤੇ ਲੋਕਾਂ ਦੇ ਪਿਆਰ ਸਤਿਕਾਰ ਅਤੇ ਸਹਿਯੋਗ ਨਾਲ ਮਿਲੀ ਹੈ। ਪੰਜਾਬ ਦਾ ਨੌਜਵਾਨ ਵਰਗ ਨਸ਼ਿਆਂ ਦੇ ਜਾਲ ਵਿਚ ਬੁਰੀ ਤਰ੍ਹਾ ਫਸਣ ਕਰਕੇ ਨਿੱਤ ਦਿਨ ਨੌਜਵਾਨ ਵਰਗ ਦੀਆਂ ਮੌਤਾਂ ਨਾਲ ਘਰਾਂ ਦੇ ਘਰ ਖਾਲੀ ਹੋ ਚੁੱਕੇ ਹਨ, ਜਿਸ ਦੀ ਚਿੰਤਾ ਪੰਜਾਬ ਭਾਜਪਾ ਵਲੋਂ ਨਸ਼ਿਆਂ ਵਿਰੁੱਧ ਯਾਤਰਾ ਵਿਚ ਲੋਕਾਂ ਨੂੰ ਜਾਗਰੂਕ ਕਰਨ ਤੇ ਨੌਜਵਾਨਾਂ ਨੂੰ ਬਚਾਉਣ ਲਈ ਮਾਪਿਆਂ ਨੂੰ ਅੱਗੇ ਆਉਣਾ ਜ਼ਰੂਰੀ ਹੋ ਗਿਆ ਹੈ। ਇਸ ਮੌਕੇ ਰਾਮ ਜੀ ਲਾਲ ਖੜਕੂਵਾਲ ਜ਼ਿਲ੍ਹਾ ਸੈਕਟਰੀ ਭਾਜਪਾ, ਗੁਰਦੇਵ ਸਿੰਘ ਮੱਲਾ ਬੇਦੀਆ ਮੰਡਲ ਪ੍ਰਧਾਨ ਐਸ. ਸੀ. ਮੋਰਚਾ ਔੜ, ਸੋਮ ਲਾਲ ਸੱਲ੍ਹਣ ਜ਼ਿਲ੍ਹਾ ਪ੍ਰਚਾਰ ਸਕੱਤਰ, ਦਿਨੇਸ਼ ਮਿੱਤਲ ਅਤੇ ਡਾ. ਅਵਤਾਰ ਵਾਈਸ ਪ੍ਰਧਾਨ ਮੋਰਚਾ ਸ਼ਹਿਰੀ ਅਤੇ ਪ੍ਰਚਾਰ ਸਕੱਤਰ ਪਵਨ ਕੁਮਾਰ ਰੱਤੂ ਨਵਾਂਸ਼ਹਿਰ, ਰਾਮ ਲੁਭਾਇਆ, ਬਲਵੀਰ ਕੁਮਾਰ ਬਾਲੂ ਕਰੀਹਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਪਰਾਗਪੁਰ ਵਿਖੇ ਦੋ ਦਿਨਾ 15ਵਾਂ ਛਿੰਝ ਮੇਲਾ ਧੂਮ ਧੜੱਕੇ ਨਾਲ ਸ਼ੁਰੂ ਅਗਲੀ ਖ਼ਬਰ ਅਮਰਦੀਪ ਸਕੂਲ ਵਿਖੇ ਵਿਦਿਆਰਥੀ ਇੰਟਰੈਕਟ ਕਲੱਬ ਦਾ ਗਠਨ
Ad Position 24