25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਪਿੰਡ ਪਰਾਗਪੁਰ ਵਿਖੇ ਦੋ ਦਿਨਾ 15ਵਾਂ ਛਿੰਝ ਮੇਲਾ ਧੂਮ ਧੜੱਕੇ ਨਾਲ ਸ਼ੁਰੂ

ਔੜ/ਝਿੰਗੜਾਂ, 25 ਸਤੰਬਰ (ਕੁਲਦੀਪ ਸਿੰਘ ਝਿੰਗੜ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਅਧੀਨ ਪੈਂਦੇ ਪਿੰਡ ਪਰਾਗਪੁਰ ਵਿਖੇ ਦਰਬਾਰ ਪੰਜ ਪੀਰ ਛਿੰਝ ਕਮੇਟੀ ਵਲੋਂ ਦੋ ਦਿਨਾ 15ਵਾਂ ਸਾਲਾਨਾ ਛਿੰਝ ਮੇਲਾ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਬੂਟਾ ਰਾਮ ਪਰਾਗਪੁਰ ਦੀ ਰਹਿਨੁਮਾਈ ਹੇਠ ਸਵੇਰ ਵੇਲੇ ਧਾਰਮਿਕ ਰਸਮਾਂ ਕਰਨ ਉਪਰੰਤ ਬਾਅਦ ਦੁਪਹਿਰ ਧੂਮ ਧੜੱਕੇ ਨਾਲ ਸ਼ੁਰੂ ਹੋਇਆ। ਪਹਿਲੀ ਕੁਸ਼ਤੀ ਗਗਨ ਤੇ ਜੱਸੀ ਵਿਚਕਾਰ ਪ੍ਰਬੰਧਕ ਬਲਜਿੰਦਰ ਸਿੰਘ ਸਰਾਂ ਪਰਾਗਪੁਰ, ਜੋਗਾ ਸਿੰਘ ਸ਼ੇਰਗਿੱਲ ਪਰਾਗਪੁਰ, ਸਮਾਜ ਸੇਵੀ ਲਖਵੀਰ ਸਿੰਘ ਸ਼ੇਰਗਿੱਲ ਕੈਨੇਡਾ, ਪ੍ਰਿੰਸੀਪਲ ਚੇਤਨ ਦੇਵ ਪਰਾਗਪੁਰ, ਸ਼ਿੰਦਰਪਾਲ ਪਰਾਗਪੁਰ, ਅਵਤਾਰ ਸਿੰਘ ਤਾਰੀ, ਜਸਵਿੰਦਰ ਸਿੰਘ ਸੋਢੀ, ਠਾਕੁਰ ਦਾਸ ਆਦਿ ਸੱਜਣਾਂ ਵਲੋਂ ਸਾਂਝੇ ਤੌਰ ’ਤੇ ਕਰਵਾਈ ਗਈ, ਜਿਸ ਵਿਚ ਗਗਨ ਪਹਿਲਵਾਨ ਜੇਤੂ ਰਿਹਾ।

Ad Position 21
No active advertisement
ਅਜੀਤ ਡੈਸਕ 26-09-2026
ਔੜ/ਝਿੰਗੜਾਂ, 25 ਸਤੰਬਰ (ਕੁਲਦੀਪ ਸਿੰਘ ਝਿੰਗੜ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਅਧੀਨ ਪੈਂਦੇ ਪਿੰਡ ਪਰਾਗਪੁਰ ਵਿਖੇ ਦਰਬਾਰ ਪੰਜ ਪੀਰ ਛਿੰਝ ਕਮੇਟੀ ਵਲੋਂ ਦੋ ਦਿਨਾ 15ਵਾਂ ਸਾਲਾਨਾ ਛਿੰਝ ਮੇਲਾ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਬੂਟਾ ਰਾਮ ਪਰਾਗਪੁਰ ਦੀ ਰਹਿਨੁਮਾਈ ਹੇਠ ਸਵੇਰ ਵੇਲੇ ਧਾਰਮਿਕ ਰਸਮਾਂ ਕਰਨ ਉਪਰੰਤ ਬਾਅਦ ਦੁਪਹਿਰ ਧੂਮ ਧੜੱਕੇ ਨਾਲ ਸ਼ੁਰੂ ਹੋਇਆ। ਪਹਿਲੀ ਕੁਸ਼ਤੀ ਗਗਨ ਤੇ ਜੱਸੀ ਵਿਚਕਾਰ ਪ੍ਰਬੰਧਕ ਬਲਜਿੰਦਰ ਸਿੰਘ ਸਰਾਂ ਪਰਾਗਪੁਰ, ਜੋਗਾ ਸਿੰਘ ਸ਼ੇਰਗਿੱਲ ਪਰਾਗਪੁਰ, ਸਮਾਜ ਸੇਵੀ ਲਖਵੀਰ ਸਿੰਘ ਸ਼ੇਰਗਿੱਲ ਕੈਨੇਡਾ, ਪ੍ਰਿੰਸੀਪਲ ਚੇਤਨ ਦੇਵ ਪਰਾਗਪੁਰ, ਸ਼ਿੰਦਰਪਾਲ ਪਰਾਗਪੁਰ, ਅਵਤਾਰ ਸਿੰਘ ਤਾਰੀ, ਜਸਵਿੰਦਰ ਸਿੰਘ ਸੋਢੀ, ਠਾਕੁਰ ਦਾਸ ਆਦਿ ਸੱਜਣਾਂ ਵਲੋਂ ਸਾਂਝੇ ਤੌਰ ’ਤੇ ਕਰਵਾਈ ਗਈ, ਜਿਸ ਵਿਚ ਗਗਨ ਪਹਿਲਵਾਨ ਜੇਤੂ ਰਿਹਾ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ 26 ਸਤੰਬਰ ਨੂੰ ਸਵੇਰੇ 10 ਵਜੇ ਕੁਤਬੇਵਾਲ ਨਕਾਲ ਪਾਰਟੀ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਬਾਅਦ ਦੁਪਹਿਰ ਭਾਰੀ ਛਿੰਝ ਮੇਲਾ ਹੋਵੇਗਾ, ਜਿਸ ਦਾ ਉਦਘਾਟਨ ਸਰਪੰਚ ਨਛੱਤਰ ਕੌਰ ਤੇ ਪਿੰਡ ਦੇ ਪਤਵੰਤੇ ਸੱਜਣ ਕਰਨਗੇ। ਪ੍ਰਬੰਧਕਾਂ ਨੇ ਦੱਸਿਆ ਛਿੰਝ ਮੇਲੇ ਵਿਚ ਸੱਦੇ ਹੋਏ ਪਹਿਲਵਾਨਾਂ ਦੀਆਂ ਕੁਸ਼ਤੀਆਂ ਹੀ ਕਰਵਾਈਆਂ ਜਾਣਗੀਆਂ। ਇਸ ਮੌਕੇ ਪ੍ਰਬੰਧਕ ਬਲਜਿੰਦਰ ਸਿੰਘ ਸਰਾਂ ਪਰਾਗਪੁਰ, ਜੋਗਾ ਸਿੰਘ ਸ਼ੇਰਗਿੱਲ ਪਰਾਗਪੁਰ, ਅਵਤਾਰ ਸਿੰਘ ਤਾਰੀ, ਲਖਵੀਰ ਸਿੰਘ ਸ਼ੇਰਗਿੱਲ ਕੈਨੇਡਾ ਪਰਾਗਪੁਰ, ਪ੍ਰਿੰਸੀਪਲ ਚੇਤਨ ਦੇਵ, ਸ਼ਿੰਦਰਪਾਲ ਪਰਾਗਪੁਰ, ਜਸਵਿੰਦਰ ਸਿੰਘ ਸੋਢੀ, ਠਾਕੁਰ ਦਾਸ, ਕਰਨਵੀਰ ਸਿੰਘ ਸੇੇਰਗਿੱਲ, ਨੰਬਰਦਾਰ ਤਰਸੇਮ ਲਾਲ, ਮਾ. ਤੀਰਥ ਰੱਲ੍ਹ, ਮਾ. ਸੁਖਵਿੰਦਰ ਸਿੰਘ, ਲਛਮਣ ਦਾਸ, ਘੋਲੀ, ਮਿਸਤਰੀ ਗੁਰਮੀਤ ਸਿੰਘ ਚਾਨਾ, ਜੀਤ ਸਿੰਘ ਫੌਜੀ ਪਰਾਗਪੁਰ, ਭਜਨ ਰਾਮ, ਸੁਰਜੀਤ ਸਿੰਘ, ਸਰਦਾਰਾ ਸਿੰਘ ਮਝੈਲ, ਰਾਜ ਕੁਮਾਰ, ਹਰਮਨ ਸਿੰਘ ਸ਼ੇਰਗਿੱਲ, ਸੁੱਖਾ ਸਿੰਘ, ਫੌਜੀ ਸੋਹਣ ਲਾਲ, ਗੁਰਦੀਪ ਰਾਮ, ਸੁਲੱਖਣ ਸਿੰਘ ਲੜੋਆ, ਬਲਦੀਪ ਸਿੰਘ ਸਰਾਂ, ਹੈਰੀ ਪਰਾਗਪੁਰ, ਦਲਜੀਤ ਸਿੰਘ ਸਰਾਂ, ਸਤਨਾਮ ਸਿੰਘ ਸਰਾਂ, ਗੁਰਮੀਤ ਰਾਮ, ਅਵਤਾਰ ਸਿੰਘ ਲਿੱਧੜ, ਬੁੱਧ ਰਾਜ, ਢੋਲੀ ਹਸਨ ਸ਼ੇਖੂਪੁਰ, ਦਿਲਰਾਜ ਸਿੰਘ, ਮਨਵੀਰ ਸਿੰਘ, ਰੋਹਿਤ, ਜੱਸੀ, ਕੂਲਰ, ਕਿੰਗ ਮਾਹੀ, ਡੈਵਿਡ ਪਰਾਗਪੁਰ, ਅਜੇ ਕੁਮਾਰ, ਰਾਜਵੀਰ ਸਿੰਘ, ਬਲਜੀਤ ਸਿੰਘ, ਜਸਕਰਨ ਸਿੰਘ, ਮੀਤ ਰਾਮ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁ: ਸ੍ਰੀ ਚਰਨ ਕੰਵਲ ਜੀਂਦੋਵਾਲ-ਬੰਗਾ ਵਿਖੇ ਪਹਿਲੇ ਪ੍ਰਕਾਸ਼ ਪੁਰਬ ਸੰਬੰਧੀ ਗੁਰਮਤਿ ਸਮਾਗਮ ਅਗਲੀ ਖ਼ਬਰ ਸਮਾਜ ਸੇਵਾ ਤੇ ਸਿਆਸਤ ਦੀ ਗੁੜਤੀ ਪਰਿਵਾਰ ’ਚੋਂ ਨਹੀਂ ਪ੍ਰਮਾਤਮਾ ਦੇ ਅਸ਼ੀਰਵਾਦ ਤੋਂ ਮਿਲੀ-ਚੇਤ ਰਾਮ
Ad Position 24