28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਪਿੰਡ ਸਾਹਿਬਾ ਵਿਖੇ ਨੌਜਵਾਨ ਸਭਾ ਨੇ ਖੂਨਦਾਨ ਕੈਂਪ ਲਗਾਇਆ

ਮਜਾਰੀ/ਸਾਹਿਬਾ, 28 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਨੌਜਵਾਨ ਸਭਾ ਪਿੰਡ ਸਾਹਿਬਾ ਵਲੋਂ ਡੇਰਾ ਬਾਬਾ ਨੌਗੱਜਾ ਪੀਰ ਦੇ ਅਸਥਾਨ ’ਤੇ ਸ਼ਹੀਦ ਭਗਤ ਸਿੰਘ ਬਲੱਡ ਬੈਂਕ ਨਵਾਂਸ਼ਹਿਰ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਵਾਇਆ। ਇਸ ਮੌਕੇ ਡਾ.

Ad Position 21
No active advertisement
ਪਿੰਡ ਸਾਹਿਬਾ ਵਿਖੇ ਲੱਗੇ ਖੂਨਦਾਨ ਕੈਂਪ ਵਿਚ ਪੰਜਾਬ ਪੁਲਿਸ ਦੇ ਜਵਾਨ ਹਨੀ ਕੁਮਾਰ 27ਵੀਂ ਵਾਰ ਖੂਨਦਾਨ ਕਰਦੇ ਹੋਏ। 29-09-2026
ਮਜਾਰੀ/ਸਾਹਿਬਾ, 28 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਨੌਜਵਾਨ ਸਭਾ ਪਿੰਡ ਸਾਹਿਬਾ ਵਲੋਂ ਡੇਰਾ ਬਾਬਾ ਨੌਗੱਜਾ ਪੀਰ ਦੇ ਅਸਥਾਨ ’ਤੇ ਸ਼ਹੀਦ ਭਗਤ ਸਿੰਘ ਬਲੱਡ ਬੈਂਕ ਨਵਾਂਸ਼ਹਿਰ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਵਾਇਆ। ਇਸ ਮੌਕੇ ਡਾ. ਗੁਰਪ੍ਰੀਤ ਕੌਰ ਥਿਆੜਾ ਦੀ ਅਗਵਾਈ ਵਿਚ ਆਈ ਹੋਈ ਟੀਮ ਵਲੋਂ 32 ਯੂਨਿਟ ਖੂਨ ਇਕੱਤਰ ਕੀਤਾ। ਇਸ ਮੌਕੇ ਅਸਥਾਨ ਦੇ ਸੇਵਾਦਾਰ ਕੁਲਵਿੰਦਰ ਬਿੱਲੂ ਨੇ ਕਿਹਾ ਕਿ ਅੱਜ ਹਸਪਤਾਲਾਂ ਵਿਚ ਮਰੀਜ਼ਾਂ ਵਾਸਤੇ ਖੂਨ ਦੀ ਬਹੁਤ ਜ਼ਰੂਰਤ ਹੈ। ਤੁਹਾਡੇ ਵਲੋਂ ਦਿੱਤਾ ਗਿਆ ਖੂਨ ਕਿਸੇ ਲੋੜਵੰਦ ਦੀ ਜਾਨ ਬਚਾ ਸਕਦਾ ਹੈ। ਇਸ ਮੌਕੇ ਪੰਜਾਬ ਪੁਲਿਸ ਦੇ ਜਵਾਨ ਹਨੀ ਕੁਮਾਰ ਸਾਹਿਬਾ ਵਲੋਂ 27ਵੀਂ ਵਾਰ ਖੂਨ ਦਾਨ ਕੀਤਾ । ਇਸ ਮੌਕੇ ਨਵਦੀਪ ਸਿੰਘ ਸੂਦ, ਥਾਣੇਦਾਰ ਅਮਰਜੀਤ, ਸੂਬੇ. ਰਾਮ ਕੁਮਾਰ ਦਿਲਬਰ ਕੌਲਗੜ੍ਹ, ਮਨਦੀਪ ਕੌਲਗੜ੍ਹ, ਬਿੰਦੂ ਖਰੌੜੀਆ, ਮਨਦੀਪ ਸਿੰਘ, ਗੁਰਵਿੰਦਰ ਸਿੰਘ ਗੈਰੀ, ਜਸ਼ਨਪ੍ਰੀਤ ਕੌਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਹਿਲੀ ਨੂੰ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਹੋਵੇਗਾ ਰੋਸ ਪ੍ਰਦਰਸ਼ਨ-ਜ਼ਿਲ੍ਹਾ ਪ੍ਰਧਾਨ ਪੂਨਾ ਰਾਣੀ ਜੀਤਪੁਰ ਅਗਲੀ ਖ਼ਬਰ ਪੰਜਾਬ ’ਚ ਵੱਡੇ ਪ੍ਰਾਜੈਕਟ ਲਿਆਉਣ ’ਚ ਵੀ ਸਰਕਾਰ ਰਹੀ ਅਸਫਲ-ਸੰਗਤ ਸਿੰਘ ਗਿਲਜੀਆਂ
Ad Position 24