28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਸ਼ਹੀਦ ਭਗਤ ਸਿੰਘ ਦੇ ਸਮਾਰਕ ’ਤੇ ਸਿਜਦਾ

ਨਵਾਂਸ਼ਹਿਰ, 28 ਸਤੰਬਰ (ਜਸਬੀਰ ਸਿੰਘ ਨੂਰਪੁਰ)-ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤੇ ਪੰਜਾਬ ਸਟੂਡੈਂਟ ਯੂਨੀਅਨ ਵਲੋਂ 119ਵੇਂ ਜਨਮ ਦਿਵਸ ਨੂੰ ਸਮਰਪਿਤ ਵਿਸ਼ਾਲ ਸਕੂਟਰ-ਮੋਟਰਸਾਈਕਲ ਮਾਰਚ ਸ਼ਹੀਦਾਂ ਦੀ ਯਾਦਗਾਰ ਫਿਲੌਰ ਤੋਂ ਆਰੰਭ ਹੋ ਕੇ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਪੁੱਜਾ। ਇਸ ਮਾਰਚ ਦੀ ਅਗਵਾਈ ਸਭਾ ਦੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਢੇਸੀ, ਮੱਖਣ ਸੰਗਰਾਮੀ, ਜਸਵੀਰ ਢੇਸੀ ਤੇ ਐਡਵੋਕੇਟ ਬਲਦੇਵ ਸਾਹਨੀ ਨੇ ਕੀਤੀ।

Ad Position 21
No active advertisement
ਅਜੀਤ ਡੈਸਕ 29-09-2026
ਨਵਾਂਸ਼ਹਿਰ, 28 ਸਤੰਬਰ (ਜਸਬੀਰ ਸਿੰਘ ਨੂਰਪੁਰ)-ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤੇ ਪੰਜਾਬ ਸਟੂਡੈਂਟ ਯੂਨੀਅਨ ਵਲੋਂ 119ਵੇਂ ਜਨਮ ਦਿਵਸ ਨੂੰ ਸਮਰਪਿਤ ਵਿਸ਼ਾਲ ਸਕੂਟਰ-ਮੋਟਰਸਾਈਕਲ ਮਾਰਚ ਸ਼ਹੀਦਾਂ ਦੀ ਯਾਦਗਾਰ ਫਿਲੌਰ ਤੋਂ ਆਰੰਭ ਹੋ ਕੇ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਪੁੱਜਾ। ਇਸ ਮਾਰਚ ਦੀ ਅਗਵਾਈ ਸਭਾ ਦੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਢੇਸੀ, ਮੱਖਣ ਸੰਗਰਾਮੀ, ਜਸਵੀਰ ਢੇਸੀ ਤੇ ਐਡਵੋਕੇਟ ਬਲਦੇਵ ਸਾਹਨੀ ਨੇ ਕੀਤੀ। ਇਸ ਮਾਰਚ ਦੀ ਵਿਸ਼ੇਸ਼ਤਾਂ ਹੱਥਾਂ ਵਿਚ ਸ਼ਹੀਦ ਭਗਤ ਸਿੰਘ ਦੀ ਤਸਵੀਰ ਵਾਲੇ ਸਫੇਦ ਝੰਡੇ ਫੜੇ ਨੌਜਵਾਨਾਂ-ਵਿਦਿਆਰਥੀਆਂ ਵਲੋਂ ਇਨਕਲਾਬ ਜਿੰਦਾਬਾਦ ਅਤੇ ਸਾਮਰਾਜਵਾਦ ਮੁਰਦਾਬਾਦ ਨਾਅਰੇ ਮਾਰਦਿਆਂ ਸਮੁੱਚੇ ਵਾਤਾਵਰਨ ‘ਚ ਇਨਕਲਾਬੀ ਮਾਹੌਲ ਸਿਰਜਿਆ। ਇਸ ਮੌਕੇ ਭਗਤ ਸਿੰਘ ਨੂੰ ਫੁੱਲ ਮਾਲਾਵਾਂ ਭੇਟ ਕਰਨ ਉਪਰੰਤ ਸਭਾ ਦੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਢੇਸੀ ਅਤੇ ਖ਼ਜਾਨਚੀ ਅਜੈ ਫਿਲੌਰ ਨੇ ਨੌਜਵਾਨਾਂ-ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਨੇ ਮਨੁੱਖਤਾਂ ਦੇ ਭਲੇ ਲਈ ਜਿਸ ਸਮਾਜ ਦੀ ਕਲਪਨਾ ਕੀਤੀ ਸੀ ਅੱਜ ਉਸ ਦੇ ਉਲਟ ਦੇਸ਼ ਦੇ ਹਾਕਮਾਂ ਵਲੋਂ ਗਰੀਬਾਂ, ਦਲਿਤਾਂ ਅਤੇ ਘੱਟ ਗਿਣਤੀਆਂ ਨੂੰ ਵੋਟਰ ਸੂਚੀ ‘ਚੋਂ ਬਾਹਰ ਕਰਨ ਲਈ ਐਸ. ਆਈ. ਆਰ. ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਗੜਬੜੀ ਲਈ ਜਿੰਮੇਵਾਰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਤੁਰੰਤ ਅਸਤੀਫਾ ਦੇਵੇ। ਇਸ ਮੌਕੇ ਪੰਜਾਬ ‘ਚ ਜਵਾਨੀ ਨੂੰ ਤੇਜ਼ੀ ਨਾਲ ਨਸ਼ੇ ਦੇ ਗੁਲਾਮ ਬਣਾਉਣ ਲਈ ਪੱਬਾਂ ਭਾਰ ਹੋਈ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਪਾਰਟੀ ਦੀ ਸਰਕਾਰ ਆਪਣਾ ਰਾਜਭਾਗ ਲੰਮਾ ਕਰਨ ਲਈ ਸ਼ਰੇਆਮ ਪੁਲਿਸ, ਸਿਆਸੀ ਗੁੰਡਾ ਗਠਜੋੜ ਰਾਹੀ ਨਸ਼ਾਂ ਵੇਚ ਰਹੀ ਹੈ। ਇਸ ਮੌਕੇ ਤਹਿਸੀਲ ਸਕੱਤਰ ਸੁਨੀਲ ਭੈਣੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੀ ਤਕਦੀਰ ਬਦਲਣ ਦਾ ਵਾਅਦਾ ਕੀਤਾ ਸੀ, ਉਥੇ ਉਹ ਨਸ਼ਿਆਂ ਦਾ ਖਾਤਮਾ ਕਰਨ ਸਿੱਖਿਆ ਸਾਰਿਆਂ ਲਈ ਬਰਾਬਰ ਕਰਨ ਦਾ ਵਾਅਦਾ ਕਰਕੇ ਮੁੱਕਰ ਗਿਆ ਹੈ, ਜਿਸ ਕਾਰਨ ਜਵਾਨੀ ਅੱਜ ਨਿਰਾਸ਼ਾ ਵਿੱਚ ਪੈਣ ਕਰਕੇ ਨਸ਼ਿਆਂ ਦਾ ਸਹਾਰਾ ਲੈ ਰਹੀ ਹੈ। ਇਸ ਮੌਕੇ ਤਹਿਸੀਲ ਕਮੇਟੀ ਮੈਂਬਰ ਅਮਰੀਕ ਰੁੜਕਾ, ਗਗਨਦੀਪ ਗੱਗਾ, ਸਨੀ ਜੱਸਲ, ਰਿੱਕੀ ਮਿਓਵਾਲ, ਗੈਰੀ ਗਿੱਲ, ਰਸ਼ਪਾਲ ਬਿਰਦੀ, ਸੁੱਖਾ ਬੁੰਡਾਲਾ, ਲੱਬੂ ਰੁੜਕੀ, ਅਮਨ ਰੁੜਕੀ, ਸਾਬੀ ਰਾਜਗੋਮਾਲ, ਲਖਵੀਰ ਖੋਖੇਵਾਲ ਆਦਿ ਆਗੂ ਅਤੇ ਨੌਜਵਾਨ ਸ਼ਾਮਲ ਸਨ।
Ad Position 22
No active advertisement
ਪਿਛਲੀ ਖ਼ਬਰ ਨਵਾਂਸ਼ਹਿਰ ਦਾਣਾ ਮੰਡੀ ’ਚ ਝੋਨੇ ਦੀ ਆਮਦ ਮੱਠੀ ਅਗਲੀ ਖ਼ਬਰ ਪਹਿਲੀ ਨੂੰ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਹੋਵੇਗਾ ਰੋਸ ਪ੍ਰਦਰਸ਼ਨ-ਜ਼ਿਲ੍ਹਾ ਪ੍ਰਧਾਨ ਪੂਨਾ ਰਾਣੀ ਜੀਤਪੁਰ
Ad Position 24