28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਨਾਮ ਸ਼ਬਦ ਦਾ ਜਾਪ ਤੇ ਸੇਵਾ ਦਾਨ ਸ਼ਰਧਾ ਤੇ ਵਿਸ਼ਵਾਸ ਨਾਲ ਕਰਨ ’ਤੇ ਮਨੁੱਖੀ ਜੀਵਨ ਸਫਲ ਹੋ ਜਾਂਦਾ ਹੈ-ਸਵਾਮੀ ਚੇਤਨਾ ਨੰਦ

ਟੱਪਰੀਆਂ ਖੁਰਦ, 28 ਸਤੰਬਰ (ਬੂਥਗੜ੍ਹੀਆ)-ਨਾਮ ਸ਼ਬਦ ਦਾ ਜਾਪ ਤੇ ਸੇਵਾ ਦਾਨ ਜੇਕਰ ਸ਼ਰਧਾ ਤੇ ਵਿਸ਼ਵਾਸ ਨਾਲ ਕੀਤਾ ਜਾਵੇ ਤਾਂ ਮਨੁੱਖੀ ਜੀਵਨ ਸਫਲ ਹੋ ਜਾਂਦਾ ਹੈ। ਜਦਕਿ ਧਰਮ ਦੇ ਪੱਖ ’ਚ ਸ਼ਰਧਾ ਦਾ ਹੋਣਾ ਅਤਿ ਜਰੂਰੀ ਹੈ।

Ad Position 21
No active advertisement
ਅਜੀਤ ਡੈਸਕ 29-09-2026
ਟੱਪਰੀਆਂ ਖੁਰਦ, 28 ਸਤੰਬਰ (ਬੂਥਗੜ੍ਹੀਆ)-ਨਾਮ ਸ਼ਬਦ ਦਾ ਜਾਪ ਤੇ ਸੇਵਾ ਦਾਨ ਜੇਕਰ ਸ਼ਰਧਾ ਤੇ ਵਿਸ਼ਵਾਸ ਨਾਲ ਕੀਤਾ ਜਾਵੇ ਤਾਂ ਮਨੁੱਖੀ ਜੀਵਨ ਸਫਲ ਹੋ ਜਾਂਦਾ ਹੈ। ਜਦਕਿ ਧਰਮ ਦੇ ਪੱਖ ’ਚ ਸ਼ਰਧਾ ਦਾ ਹੋਣਾ ਅਤਿ ਜਰੂਰੀ ਹੈ। ਉਕਤ ਅਨਮੋਲ ਵਚਨ ਮਹਾਰਾਜ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸੀ ਸੰਪਰਦਾਇ) ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾਨੰਦ ਮਹਾਰਾਜ ਭੂਰੀਵਾਲਿਆਂ ਨੇ ਕਾਸ਼ੀਪੁਰੀ ਧਾਮ ਝਾਂਡੀਆਂ ਕਲਾਂ ਵਿਖੇ ਸਮੁੱਚੀ ਸੰਗਤ ਵਲੋਂ ਮਨਾਏ ਜਾ ਰਹੇ ਉਨ੍ਹਾਂ ਦੇ ਅਵਤਾਰ ਦਿਵਸ ਮੌਕੇ ਕਰਵਾਏ ਗਏ ਰਹੇ 3 ਰੋਜ਼ਾ ਵਿਸ਼ਾਲ ਸੰਤ ਸਮਾਗਮ ਦੇ ਦੂਜੇ ਦਿਨ ਜਗਤਗੁਰੂ ਅਚਾਰੀਆ ਬਾਬਾ ਗਰੀਬਦਾਸ ਰਚਿਤ ਬਾਣੀ ਦੇ ਮੱਧ ਦੇ ਭੋਗ ਪਾਉਣ ਮੌਕੇ ਸਤਿਸੰਗ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਹਰ ਜੀਵ ਆਪਣੇ ਗੂਰੁਆਂ ਦੇ ਦਰਸਾਏ ਮਾਰਗ ’ਤੇ ਚੱਲ ਕੇ ਅੱਲਗ-ਅਲੱਗ ਤਰੀਕੇ ਨਾਲ ਪ੍ਰਭੂ ਦਾ ਸਿਮਰਨ ਕਰਦਾ ਹੈ, ਕਿਉਂਕਿ ਪ੍ਰਮਾਤਮਾ ਦੇ ਅਨੇਕਾਂ ਨਾਂਅ ਹਨ। ਪਰ ਸ਼ਬਦਾਂ ਦੇ ਬਦਲਣ ਨਾਲ ਨਾਮ ਦੀ ਤਾਕਤ ਨਹੀਂ ਬਦਲਦੀ ਹੈ ਇਸ ਲਈ ਜਿਸ ਨਾਮ ਨਾਲ ਵੀ ਉਸ ਬੰਦੀਛੋੜ ਪ੍ਰਮਾਤਮਾ ਨੂੰ ਯਾਦ ਕੀਤਾ ਜਾਂਦਾ ਹੈ, ਉਹੀ ਸਾਰਥਕ ਹੋ ਜਾਂਦਾ ਹੈ। ਇਸ ਮੌਕੇ ਅਚਾਰੀਆ ਨੇ ਸਮੂਹ ਸੰਗਤ ਵਲੋਂ ਪੀ. ਜੀ. ਆਈ. ਦੇ ਮਰੀਜ਼ਾਂ ਤੇ ਉਨ੍ਹਾਂ ਦੇ ਵਾਰਿਸਾਂ ਲਈ ਦੇਸੀ ਘਿਓ ਨਾਲ ਤਿਆਰ ਕੀਤੇ ਲੰਗਰ ਦੇ ਵਾਹਨ ਨੂੰ ਵੀ ਰਵਾਨਾ ਕੀਤਾ। ਟੱਰਸਟ ਦੇ ਮੈਂਬਰਾਂ ਨੇ ਦੱਸਿਆ ਕਿ ਉਕਤ ਸਮਾਗਮ ਦੀ ਸਮਾਪਤੀ ਤੋਂ ਪਹਿਲਾਂ 29 ਸਤੰਬਰ ਨੂੰ ਸਵੇਰੇ 6 ਵਜੇ ਸ਼ੋਭਾ ਯਾਤਰਾ ਦੇ ਰੂਪ ’ਚ ਧਾਮ ਝਾਂਡੀਆਂ ਕਲਾਂ ਦੀ ਨਗਰ ਪਰਿਕਰਮਾ ਕੀਤੀ ਜਾਵੇਗੀ। ਸਮਾਗਮ ਦੌਰਾਨ ਹਰਬੰਸ ਲਾਲ ਬ੍ਰਹਮਚਾਰੀ ਡੇਹੋਲੋਂ, ਡਾ. ਤ੍ਰਿਪੁਰਾਰੀ ਦਾਸ ਸ਼ਾਸਤਰੀ, ਸਵਾਮੀ ਰਮਨਾਨੰਦ ਭੋਗੀਪੁਰ, ਸਵਾਮੀ ਨਿੱਤਿਆ ਨੰਦ, ਸਵਾਮੀ ਦਰਵੇਸ਼ਾ ਨੰਦ, ਸਵਾਮੀ ਕਿ੍ਸ਼ਨਾ ਨੰਦ ਆਦਿ ਸੰਤ-ਮਹਾਪੁਰਸ਼ਾਂ ਤੋਂ ਇਲਾਵਾ ਭਾਰੀ ਗਿਣਤੀ ’ਚ ਸੰਗਤਾਂ ਤੇ ਟਰੱਸਟ ਦੇ ਮੈਂਬਰ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ-ਏ-ਆਜ਼ਮ ਨੂੰ ਸਮਰਪਿਤ ਖੂਨਦਾਨ ਕੈਂਪ ’ਤੇ ਪੀ. ਸੀ. ਐਸ. ਅਧਿਕਾਰੀ ਬਣੇ ਰੋਲ ਮਾਡਲ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਵਿਖੇ ਸੁਸਾਇਟੀ ਵਲੋਂ 2 ਰੋਜ਼ਾ ਚੌਥੀ ਵਿਰਸਾ ਸੰਭਾਲ ਨੈਸ਼ਨਲ ਗਤਕਾ ਚੈਂਪੀਅਨਸ਼ਿਪ
Ad Position 24