28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਜੀ. ਐੱਮ. ਪੈਲੇਸ ਅਮਰਾਵਤੀ, ਬੱਦੀ (ਹਿਮਾਚਲ) ਵਿਖੇ ਗੁੱਜਰ ਭਾਈਚਾਰੇ ਦਾ ਵਿਸ਼ਾਲ ਸੰਮੇਲਨ

ਕਾਠਗੜ੍ਹ, 28 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਜੀ. ਐੱਮ ਪੈਲੇਸ ਅਮਰਾਵਤੀ, ਬੱਦੀ (ਹਿਮਾਚਲ ਪ੍ਰਦੇਸ਼) ਵਿਖੇ ਗੁੱਜਰ ਭਾਈਚਾਰੇ ਵਲੋਂ ਇਕ ਵਿਸ਼ਾਲ ਤੇ ਇਤਿਹਾਸਕ ਸੰਮੇਲਨ ਕਰਵਾਇਆ।

Ad Position 21
No active advertisement
ਅਜੀਤ ਡੈਸਕ 29-09-2026
ਕਾਠਗੜ੍ਹ, 28 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਜੀ. ਐੱਮ ਪੈਲੇਸ ਅਮਰਾਵਤੀ, ਬੱਦੀ (ਹਿਮਾਚਲ ਪ੍ਰਦੇਸ਼) ਵਿਖੇ ਗੁੱਜਰ ਭਾਈਚਾਰੇ ਵਲੋਂ ਇਕ ਵਿਸ਼ਾਲ ਤੇ ਇਤਿਹਾਸਕ ਸੰਮੇਲਨ ਕਰਵਾਇਆ। ਸੰਮੇਲਨ ਵਿਚ ਗੁੱਜਰ ਭਾਈਚਾਰੇ ਦੇ ਪਤਵੰਤਿਆਂ, ਨੌਜਵਾਨਾਂ ਤੇ ਬਜ਼ੁਰਗਾਂ ਨੇ ਵੱਡੀ ਗਿਣਤੀ ਵਿਚ ਪਹੁੰਚ ਕੇ ਆਪਣੀ ਏਕਤਾ ਦਾ ਸਬੂਤ ਦਿੱਤਾ। ਇਸ ਮੌਕੇ ਸਮੂਹ ਭਾਈਚਾਰੇ ਨਾਲ ਮਿਲ ਕੇ ਭਾਈਚਾਰੇ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ, ਸਿੱਖਿਆ, ਰੁਜ਼ਗਾਰ ਤੇ ਸਮਾਜਿਕ ਵਿਕਾਸ ਵਰਗੇ ਅਹਿਮ ਮੁੱਦਿਆਂ ’ਤੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ। ਸੰਮੇਲਨ ਨੂੰ ਸੰਬੋਧਨ ਕਰਦਿਆਂ ਆਪਸੀ ਪਿਆਰ, ਭਾਈਚਾਰਕ ਸਾਂਝ ਅਤੇ ਏਕਤਾ ਨੂੰ ਹੋਰ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ ਗਿਆ। ਇਸ ਵਿਸ਼ੇਸ਼ ਮੌਕੇ ’ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਸ਼ੋਕ ਕਟਾਰੀਆ ਤੇ ਸੀਨੀਅਰ ‘ਆਪ’ ਆਗੂ ਜਸਵੀਰ ਸਿੰਘ ਘੁੰਮਣ ਉਚੇਚੇ ਤੌਰ ’ਤੇ ਸ਼ਿਰਕਤ ਕਰਨ ਲਈ ਪਹੁੰਚੇ। ਉਨ੍ਹਾਂ ਨੇ ਭਾਈਚਾਰੇ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੇ ਵਿਚਾਰ ਸੁਣੇ ਤੇ ਭਾਈਚਾਰੇ ਦੀ ਤਰੱਕੀ ਲਈ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਇਸ ਦੌਰਾਨ ਸਮੂਹ ਆਗੂਆਂ ਨੇ ਕਿਹਾ ਕਿ ਗੁੱਜਰ ਭਾਈਚਾਰਾ ਇਕ ਮਿਹਨਤੀ ਤੇ ਇਮਾਨਦਾਰ ਭਾਈਚਾਰਾ ਹੈ ਅਤੇ ਦੇਸ਼ ਦੀ ਤਰੱਕੀ ਵਿਚ ਇਸ ਭਾਈਚਾਰੇ ਦਾ ਅਹਿਮ ਯੋਗਦਾਨ ਹੈ। ਸੰਮੇਲਨ ਵਿਚ ਪਹੁੰਚੇ ਸਾਰੇ ਪਤਵੰਤਿਆਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਭੂਰੀ ਵਾਲੇ ਗੁਰਗੱਦੀ ਪਰੰਪਰਾ ਵਲੋਂ ਜਨ ਦੀ ਸੇਵਾ ਤੇ ਸਮਾਜਿਕ ਬੁਰਾਈਆਂ ਖ਼ਿਲਾਫ਼ ਜਾਗਰੂਕਤਾ ਲਿਆਉਣਾ ਹੀ ਮੁੱਖ ਮਿਸ਼ਨ ਹੈ -... ਅਗਲੀ ਖ਼ਬਰ ਰੇਬੀਜ਼ ਤੋਂ ਬਚਾਅ ਲਈ ਟੀਕਾਕਰਨ ਤੇ ਸਮੇਂ ਸਿਰ ਇਲਾਜ ਬੇਹੱਦ ਜ਼ਰੂਰੀ-ਡਾ. ਰਾਕੇਸ਼ ਪਾਲ
Ad Position 24