30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਮੋਰਾਂਵਾਲੀ ’ਚ 24ਵਾਂ ਸਾਲਾਨਾ ਛਿੰਝ ਮੇਲਾ 2 ਨੂੰ

ਬੰਗਾ, 29 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਬਾਬਾ ਸਿੱਧ ਚਾਨੋ ਨੂੰ ਸਮਰਪਿਤ 24ਵਾਂ ਸਾਲਾਨਾ ਛਿੰਝ ਮੇਲਾ 2 ਅਕਤੂਬਰ ਨੂੰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਨਾਨਕਾ ਪਿੰਡ ਮੋਰਾਂਵਾਲੀ ਵਿਖੇ ਸਮੂਹ ਨਗਰ ਨਿਵਾਸੀਆਂ ਤੇ ਐਨ. ਆਰ.

Ad Position 21
No active advertisement
ਅਜੀਤ ਡੈਸਕ 30-09-2026
ਬੰਗਾ, 29 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਬਾਬਾ ਸਿੱਧ ਚਾਨੋ ਨੂੰ ਸਮਰਪਿਤ 24ਵਾਂ ਸਾਲਾਨਾ ਛਿੰਝ ਮੇਲਾ 2 ਅਕਤੂਬਰ ਨੂੰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਨਾਨਕਾ ਪਿੰਡ ਮੋਰਾਂਵਾਲੀ ਵਿਖੇ ਸਮੂਹ ਨਗਰ ਨਿਵਾਸੀਆਂ ਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਛਿੰਝ ਕਮੇਟੀ ਦੇ ਪ੍ਰਧਾਨ ਜਸਵੰਤ ਸਿੰਘ, ਬਲਵੀਰ ਸਿੰਘ ਖਜ਼ਾਨਚੀ, ਸਰਬਜੀਤ ਸਿੰਘ ਵਾਈਸ ਪ੍ਰਧਾਨ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਮੋਕਲ ਦਹੀਆ ਦਿੱਲੀ, ਛੋਟਾ ਸਦਾਮ ਹੁਸ਼ਿਆਰਪੁਰ, ਨਰਿੰਦਰ ਖੰਨਾ, ਬੰਟੀ ਨੈਣਾਂ ਦੇਵੀ ਤੇ ਪਰਮਿੰਦਰ ਪੱਟੀ ਆਦਿ ਪਹਿਲਵਾਨਾਂ ਦੀਆਂ ਕੁਸ਼ਤੀਆਂ ਖਿੱਚ ਦਾ ਕੇਂਦਰ ਹੋਣਗੀਆਂ। ਉਨ੍ਹਾਂ ਅੱਗੇ ਦੱਸਿਆ ਕਿ ਛਿੰਝ ਮੇਲੇ ਲਈ ਬੀਬੀ ਮਨਜੀਤ ਕੌਰ ਮੋਰਾਂਵਾਲੀ, ਗੁਰਮੁੱਖ ਸਿੰਘ, ਪ੍ਰਤਾਪ ਸਿੰਘ, ਜਸਵੀਰ ਸਿੰਘ ਘੋਲੀ, ਗੁਰਜੀਤ ਸਿੰਘ, ਬਲਵੀਰ ਸਿੰਘ, ਬਲਦੇਵ ਸਿੰਘ, ਸੁਖਵਿੰਦਰ ਸਿੰਘ ਤੇ ਕਾਲਾ ਪੰਡਿਤ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸੱਦੇ ਹੋਏ ਆਖੜਿਆਂ ਦੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਹੀ ਕਰਵਾਈਆਂ ਜਾਣਗੀਆਂ। ਪ੍ਰਬੰਧਕਾਂ ਨੇ ਦੱਸਿਆ ਕਿ ਛਿੰਝ ਮੇਲੇ ਦੌਰਾਨ ਕੋਈ ਵੀ ਰਵਾਇਤੀ ਖੇਡ ਨਹੀਂ ਕਰਵਾਈ ਜਾਵੇਗੀ। ਜੇਤੂ ਪਹਿਲਵਾਨਾਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਦਿਲ ਦਿਵਸ ’ਤੇ ਲਿਵਾਸਾ ਹਸਪਤਾਲ ਵਿਖੇ ਫਿਟਨੈਸ ਗਤੀਵਿਧੀਆਂ ਦਾ ਕੀਤਾ ਪ੍ਰਬੰਧ ਅਗਲੀ ਖ਼ਬਰ ਦੁੱਧ ਉਤਪਾਦਨ ’ਚ ਹਰੇ ਚਾਰੇ ਦੀ ਅਹਿਮ ਭੂਮਿਕਾ-ਸ਼ਰਮਾ
Ad Position 24