30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਵਿਸ਼ਵ ਦਿਲ ਦਿਵਸ ’ਤੇ ਲਿਵਾਸਾ ਹਸਪਤਾਲ ਵਿਖੇ ਫਿਟਨੈਸ ਗਤੀਵਿਧੀਆਂ ਦਾ ਕੀਤਾ ਪ੍ਰਬੰਧ

ਨਵਾਂਸ਼ਹਿਰ, 29 ਸਤੰਬਰ (ਦੀਦਾਰ ਸਿੰਘ ਸ਼ੇਤਰਾ)-ਵਿਸ਼ਵ ਦਿਲ ਦਿਵਸ ਮੌਕੇ ਲਿਵਾਸਾ ਹਸਪਤਾਲ, ਨਵਾਂਸ਼ਹਿਰ ਵਲੋਂ ਫਿਟਨੈੱਸ ਗਤੀਵਿਧੀਆਂ ਤੇ ਦਿਲ ਦੇ ਰੋਗਾਂ ਦੇ ਮਾਹਿਰਾਂ ਨਾਲ ਇਕ ਇੰਟਰਐਕਟਿਵ ਸੈਸ਼ਨ ਦਾ ਪ੍ਰਬੰਧ ਕੀਤਾ। ਸਮਾਗਮ ਵਿਚ ਸਥਾਨਕ ਨਿਵਾਸੀਆਂ ਤੇ ਫਿਟਨੈਸ ਪ੍ਰੇਮੀਆਂ ਨੇ ਹਿੱਸਾ ਲਿਆ, ਜਿਸ ਨਾਲ ਹਰ ਉਮਰ ਵਿਚ ਸਰਗਰਮ ਰਹਿਣ ਤੇ ਦਿਲ ਦੀ ਸਿਹਤ ਨੂੰ ਪਹਿਲ ਦੇਣ ਦੀ ਮਹੱਤਤਾ ਨੂੰ ਬਲ ਮਿਲਿਆ।

Ad Position 21
No active advertisement
ਅਜੀਤ ਡੈਸਕ 30-09-2026
ਨਵਾਂਸ਼ਹਿਰ, 29 ਸਤੰਬਰ (ਦੀਦਾਰ ਸਿੰਘ ਸ਼ੇਤਰਾ)-ਵਿਸ਼ਵ ਦਿਲ ਦਿਵਸ ਮੌਕੇ ਲਿਵਾਸਾ ਹਸਪਤਾਲ, ਨਵਾਂਸ਼ਹਿਰ ਵਲੋਂ ਫਿਟਨੈੱਸ ਗਤੀਵਿਧੀਆਂ ਤੇ ਦਿਲ ਦੇ ਰੋਗਾਂ ਦੇ ਮਾਹਿਰਾਂ ਨਾਲ ਇਕ ਇੰਟਰਐਕਟਿਵ ਸੈਸ਼ਨ ਦਾ ਪ੍ਰਬੰਧ ਕੀਤਾ। ਸਮਾਗਮ ਵਿਚ ਸਥਾਨਕ ਨਿਵਾਸੀਆਂ ਤੇ ਫਿਟਨੈਸ ਪ੍ਰੇਮੀਆਂ ਨੇ ਹਿੱਸਾ ਲਿਆ, ਜਿਸ ਨਾਲ ਹਰ ਉਮਰ ਵਿਚ ਸਰਗਰਮ ਰਹਿਣ ਤੇ ਦਿਲ ਦੀ ਸਿਹਤ ਨੂੰ ਪਹਿਲ ਦੇਣ ਦੀ ਮਹੱਤਤਾ ਨੂੰ ਬਲ ਮਿਲਿਆ। ਸਮਾਗਮ ਦੇ ਮੁੱਖ ਮਹਿਮਾਨ ਡੀ. ਐਸ. ਪੀ. ਪੰਕਜ ਸ਼ਰਮਾ ਤੇ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ, ਨਵਾਂਸ਼ਹਿਰ ਦੇ ਪ੍ਰਧਾਨ ਡਾ. ਜੇ. ਡੀ. ਵਰਮਾ ਤੇ ਦੂਸਰੇ ਐਸੋਸੀਏਸ਼ਨ ਦੇ ਮੈਂਬਰ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਿਲ ਸਨ। ਲਿਵਾਸਾ ਹਸਪਤਾਲ, ਨਵਾਂਸ਼ਹਿਰ ਦੇ ਜੀ. ਐਮ. ਨੀਰਜ ਤਿਵਾੜੀ ਨੇ ਸਭ ਨੂੰ ਜੀ ਆਇਆਂ ਨੂੰ ਆਖਦਿਆਂ ਉਹਨਾਂ ਦਿ ਧੰਨਵਾਦ ਵੀ ਕੀਤਾ। ਸਮਾਗਮ ਵਿਚ ਜ਼ੁੰਬਾ, ਐਰੋਬਿਕਸ ਅਤੇ ਭੰਗੜੇ ਦੇ ਊਰਜਾ ਭਰਪੂਰ ਸੈਸ਼ਨ ਖਿੱਚ ਦੇ ਕੇਂਦਰ ਬਣੇ। ਬੁਲਾਰਿਆਂ ਨੇ ਦੱਸਿਆ ਕਿ ਮਨੋਰੰਜਕ ਗਤੀਵਿਧੀਆਂ ਨੂੰ ਰੋਜ਼ਾਨਾ ਦੀ ਰੁਟੀਨ ਵਿਚ ਸ਼ਾਮਿਲ ਕਰਦਿਆਂ ਸਿਹਤਮੰਦ ਆਦਤਾਂ ਅਪਣਾਈਆਂ ਜਾ ਸਕਦੀਆਂ ਹਨ। ਇਸ ਦੌਰਾਨ ਕਾਰਡੀਓਲੋਜੀ ਕੰਸਲਟੈਂਟ ਡਾ. ਪ੍ਰਸ਼ਾਂਤ ਥੰਡੀ ਅਤੇ ਡਾ. ਜਗਜੀਤ ਸਿੰਘ ਨੇ ਪ੍ਰੀਵੈਂਟਿਵ ਕਾਰਡੀਅਕ ਕੇਅਰ ਤੇ ਹਰ ਉਮਰ ਵਿਚ ਦਿਲ ਨੂੰ ਸਿਹਤਮੰਦ ਰੱਖਣ ਦੀ ਮਹੱਤਤਾ ’ਤੇ ਚਾਨਣਾ ਪਾਇਆ। ਦੋਵਾਂ ਡਾਕਟਰਾਂ ਨੇ ਭਾਗੀਦਾਰਾਂ ਨੂੰ ਸਲਾਹ ਦਿੱਤੀ ਕਿ ਉਹ ਲੱਛਣ ਦਿਖਾਈ ਦੇਣ ਦਾ ਇੰਤਜ਼ਾਰ ਕਰਨ ਦੀ ਬਜਾਏ ਨਿਯਮਿਤ ਸਰੀਰਕ ਗਤੀਵਿਧੀ, ਸੰਤੁਲਿਤ ਖੁਰਾਕ ਅਤੇ ਤਣਾਅ ਪ੍ਰਬੰਧਨ ਵਰਗੀਆਂ ਸਰਲ ਅਤੇ ਟਿਕਾਊ ਜੀਵਨ ਸ਼ੈਲੀ ਦੀਆਂ ਆਦਤਾਂ ਨੂੰ ਅਪਣਾਉਣ।
Ad Position 22
No active advertisement
ਪਿਛਲੀ ਖ਼ਬਰ ਪਿੰਡ ਆਕਲਿਆਣਾ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਭਲਕੇ ਅਗਲੀ ਖ਼ਬਰ ਮੋਰਾਂਵਾਲੀ ’ਚ 24ਵਾਂ ਸਾਲਾਨਾ ਛਿੰਝ ਮੇਲਾ 2 ਨੂੰ
Ad Position 24